ਪਰ ਜੋ ਆ ਗਿਆ ਦੇਖਦੇ ਹੀ ਮੁੰਡੇ ਦੇ ਉਡ ਗਏ ਹੋਸ਼
ਅੱਜਕਲ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਸ਼ਰਾਰਤੀ ਅਨਸਰਾਂ ਤੇ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਪਰ ਸੁਰੱਖਿਆ ਵਧਣ ਦੇ ਬਾਵਜੂਦ ਵੀ ਕੁਝ ਠੱਗ ਠੱਗੀ ਮਾਰਨ ਤੋਂ ਬਾਜ਼ ਨਹੀਂ ਆਉਂਦੇ।ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਕੁਝ ਦਿਨ ਦਿਨ ਪਹਿਲਾ ਹੀ ਅਜਿਹੀ ਘਟਨਾ ਹੋਈ ਸੀ, ਜਿਸ ਵਿਚ ਘਰ ਵਿੱਚ ਕੁਝ ਲੋਕ ਛਾਪੇ ਦਾ ਕਹਿ ਕੇ ਘਰ ਦਾ ਸਾਰਾ ਸਮਾਨ ਲੈ ਗਏ ਸਨ।
ਤਿਉਹਾਰਾਂ ਤੇ ਕਾਫੀ ਦੁਕਾਨਦਾਰਾਂ ਵੱਲੋਂ ਆਫਰ ਦਿੱਤੇ ਜਾਂਦੇ ਹਨ ।ਜਿਸ ਨਾਲ ਗਾਹਕਾਂ ਨੂੰ ਭਰਮਾਇਆ ਜਾ ਸਕੇ। ਇਨ੍ਹਾਂ ਦਾ ਫਾਇਦਾ ਕੁਝ ਠੱਗ ਉਠਾ ਲੈਂਦੇ ਹਨ, ਤੇ ਆਮ ਆਦਮੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦਾ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਆਨਲਾਈਨ ਬੁੱਕ ਕੀਤੇ ਮੋਬਾਇਲ ਫ਼ੋਨ ਦੀ ਜਗ੍ਹਾ ਕੁਛ ਹੋਰ ਵੇਖ ਕੇ ਮੁੰਡੇ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗਾਹਕਾਂ ਨੂੰ ਆਨਲਾਈਨ ਵਿਕਰੀ ਦੇ ਵਿੱਚ ਬਹੁਤ ਸਾਰੇ ਆਫਰ ਮਿਲ ਰਹੇ ਹਨ। ਦਿੱਲੀ ਦੇ ਇਕ ਲੜਕੇ ਵੱਲੋਂ ਮੋਬਾਇਲ ਫ਼ੋਨ ਬੁੱਕ ਕੀਤਾ ਗਿਆ,
ਜਿਸ ਦਿਨ ਚਾਰ ਦਿਨ ਦੇ ਵਿੱਚ ਡਿਲਵਰੀ ਹੋਣੀ ਸੀ। ਇਨ੍ਹਾਂ ਦਿਨਾਂ ਦੇ ਵਿੱਚ ਜਦੋ ਇੱਕ ਡਿਲਿਵਰੀ ਬੁਆਏ ਮੋਬਾਇਲ ਫੋਨ ਦੇ ਕੇ ਚਲਾ ਗਿਆ, ਮੁੰਡੇ ਨੇ ਖੁਸ਼ੀ ਨਾਲ ਫੋਨ ਵੇਖਣ ਲਈ ਬੌਕਸ ਖੋਲ੍ਹਿਆ ਤਾਂ, ਉਹ ਵੇਖ ਕੇ ਹੈਰਾਨ ਰਹਿ ਗਿਆ । ਕਿਉਕਿ ਬਾਕਸ ਵਿੱਚ ਫੋਨ ਦੀ ਜਗ੍ਹਾ ਤੇ ਕੱਪੜੇ ਧੋਣ ਵਾਲਾ ਸਾਬਣ ਸੀ। ਪੀੜਤ ਸੋਹਣ ਲਾਲ ਪ੍ਰੀਵਾਰ ਨਾਲ ਮਯੂਰ ਵਿਹਾਰ ਫੇਜ਼ ਤਿੰਨ ਵਿੱਚ ਰਹਿੰਦਾ ਹੈ। ਜਿਸ ਨੇ ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਤੋਂ 19 ਅਕਤੂਬਰ ਨੂੰ ਇਕ ਫੋਨ ਬੁੱਕ ਕੀਤਾ ਸੀ।
ਆਰਡਰ ਬੁੱਕ ਕਰਨ ਤੋਂ ਬਾਅਦ ਚਾਰ ਦਿਨ ਵਿੱਚ ਭੇਜ ਦਿੱਤਾ ਗਿਆ,ਜੋਂ ਡਿਲਿਵਰੀ ਵਾਲਾ ਲੜਕਾ ਘਰ ਦੇ ਕੇ ਗਿਆ ਸੀ। ਜਿਸ ਵਿੱਚ ਫੋਨ ਦੀ ਜਗ੍ਹਾ ਤੇ ਸਾਬਣ ਨਿਕਲ ਆਇਆ ਸੀ। ਇਸ ਸਬੰਧੀ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਿੱਥੇ ਗਾਜ਼ੀਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉੱਥੇ ਹੀ ਉਸ ਨੌਜਵਾਨ ਨੇ ਕੰਪਨੀ ਨੂੰ ਵੀ ਸ਼ਿਕਾਇਤ ਕੀਤੀ ਹੈ, ਕਿ ਉਸ ਨਾਲ ਧੋਖਾ ਹੋਇਆ ਹੈ।
Home ਤਾਜਾ ਖ਼ਬਰਾਂ ਕਰ ਲੋ ਘਿਓ ਨੂੰ ਭਾਂਡਾ ਆਨਲਾਈਨ ਸੇਲ ‘ਚ ਬੁੱਕ ਕੀਤਾ ਮੋਬਾਈਲ ਪਰ ਜੋ ਆ ਗਿਆ ਦੇਖਦੇ ਹੀ ਮੁੰਡੇ ਦੇ ਉਡ ਗਏ ਹੋਸ਼
ਤਾਜਾ ਖ਼ਬਰਾਂ
ਕਰ ਲੋ ਘਿਓ ਨੂੰ ਭਾਂਡਾ ਆਨਲਾਈਨ ਸੇਲ ‘ਚ ਬੁੱਕ ਕੀਤਾ ਮੋਬਾਈਲ ਪਰ ਜੋ ਆ ਗਿਆ ਦੇਖਦੇ ਹੀ ਮੁੰਡੇ ਦੇ ਉਡ ਗਏ ਹੋਸ਼
Previous Postਪੰਜਾਬ ਚ ਕੋਰੋਨਾ ਨੇ ਵਰਤਾਇਆ ਕਹਿਰ ਇਥੇ 13 ਸਾਲਾਂ ਦੇ ਬਚੇ ਦੀ ਹੋਈ ਮੌਤ , ਛਾਇਆ ਸੋਗ
Next Postਪੰਜਾਬ : ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਜੋ ਹੋਇਆ ਦੇਖ ਕਬੀ ਲੋਕਾਂ ਦੀ ਰੂਹ