ਕਬੱਡੀ ਜਗਤ ਤੋਂ ਆਈ ਵੱਡੀ ਮਾੜੀ ਖਬਰ , ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਭਿਆਨਕ ਹਾਦਸੇ ਚ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬੀਅਤ ਵਿੱਚ ਕਬੱਡੀ ਦਾ ਇੱਕ ਬਹੁਤ ਵੱਡਾ ਮਹੱਤਵ ਹੈ l ਕਬੱਡੀ ਸਾਡੀ ਮਾਂ ਖੇਡ ਹੈ ਤੇ ਇਸ ਕਬੱਡੀ ਦੇ ਜਿਹੜੇ ਬਹੁਤ ਸਾਰੇ ਖਿਡਾਰੀ ਦਿੱਤੇ ਹਨ ਜਿਨਾਂ ਖਿਡਾਰੀਆਂ ਨੇ ਆਪਣੀ ਮਿਹਨਤ ਸਦਕਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ l ਕਈ ਕਬੱਡੀ ਖਿਡਾਰੀਆਂ ਦੇ ਨਾਮ ਲੋਕ ਅੱਜ ਵੀ ਬੜੇ ਸਨਮਾਨ ਤੇ ਅਦਬ ਨਾਲ ਲੈਂਦੇ ਹਨ l ਇਸੇ ਵਿਚਾਲੇ ਹੁਣ ਕਬੱਡੀ ਜਗਤ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਜਿੱਥੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਅਚਾਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਕਬੱਡੀ ਦਾ ਮਸ਼ਹੂਰ ਜਾਫੀ ‘ਪੰਮਾ ਸੋਹਾਣੇ ਵਾਲਾ’ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ।

ਉਹਨਾਂ ਦੀ ਮੋਹਾਲੀ ‘ਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਖਿਡਾਰੀ ਨੇ ਜੂਨ ਮਹੀਨੇ ਕਨੈਡਾ ਚ ਹੋਣ ਵਾਲੇ ਕਬੱਡੀ ਕੱਪ ਚ ਹਿੱਸਾ ਲੈਣਾ ਸੀ। ਜਿਸ ਕਾਰਨ ਉਹਨਾਂ ਵੱਲੋਂ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਸੀ, ਪਰ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਐਡਾ ਚੋਟੀ ਦਾ ਖਿਡਾਰੀ ਇਸ ਦੁਨੀਆ ਨੂੰ ਇਨੀ ਛੋਟੀ ਉਮਰ ਦੇ ਵਿੱਚ ਅਲਵਿਦਾ ਆਖ ਜਾਵੇਗਾ l ਇਸ ਉੱਘੇ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ, ਅਜਿਹਾ ਘਾਟਾ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਮੋਹਾਲੀ ਵਿੱਚ ਇੱਕ ਸਕਾਰਪੀਓ ਕਾਰ ਤੇ ਟੈਕਸੀ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਦੌਰਾਨ ਖਿਡਾਰੀ ਪੰਮਾ ਸਕਾਰਪੀਓ ਵਿੱਚ ਸਵਾਰ ਸੀ ਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਗੱਡੀ ਸਿੱਧੀ ਡਰਾਈਵਰ ਦੀ ਖਿੜਕੀ ‘ਚ ਜਾ ਵੱਜੀ, ਜਿਸ ਵਿਚ ਪੰਮਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਉੱਥੇ ਹੀ ਇਸ ਬੁਰੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਬੱਡੀ ਜਗਤ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਪੰਮਾ ਬਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤੇ ਉਨਾਂ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।