ਆਈ ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਹੱਸਦਿਆਂ ਦੇ ਘਰ ਵਸਦੇ ਰਹਿੰਦੇ ਹਨ। ਉਂਝ ਵੀ ਇਸ ਸਾਲ ਦੇ ਵਿਚ ਖ਼ੁਸ਼ੀ ਦੀਆਂ ਖਬਰਾਂ ਪਿਛਲੇ ਸਾਲ ਵਾਂਗ ਘੱਟ ਹੀ ਸੁਣਨ ਵਿਚ ਨਸੀਬ ਹੋ ਰਹੀਆਂ ਹਨ। ਪਰ ਜਦੋਂ ਵੀ ਕੋਈ ਖੁਸ਼ੀ ਭਰੀ ਗੱਲ ਸੁਨਣ ਨੂੰ ਮਿਲਦੀ ਹੈ ਤਾਂ ਇਨਸਾਨ ਦਾ ਮਨ ਗਦ ਗਦ ਹੋ ਉੱਠਦਾ ਹੈ। ਖਾਸ ਤੌਰ ਉਪਰ ਉਦੋਂ ਜਦੋਂ ਇਸ ਖੁਸ਼ੀ ਭਰੀ ਗੱਲ ਦਾ ਸੰਬੰਧ ਵਿਆਹ ਦੇ ਨਾਲ ਹੋਵੇ। ਮਾਂ ਬਾਪ ਦੀ ਰੀਝ ਹੁੰਦੀ ਹੈ ਕਿ ਉਹ ਆਪਣੇ ਪੁੱਤ ਦਾ ਵਿਆਹ ਬੜੇ ਲਾਡਾਂ ਅਤੇ ਚਾਵਾਂ ਦੇ ਨਾਲ ਕਰਨ।
ਪਰ ਕਦੇ ਕਦਾਈਂ ਕਿਸੇ ਮਾੜੀ ਘੜੀ ਦੇ ਕਾਰਨ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਜਾਂਦੀਆਂ ਹਨ। ਇਕ ਅਜਿਹੀ ਹੀ ਦੁਖਦਾਈ ਘਟਨਾ ਸਰਹਿੰਦ ਵਿਖੇ ਵਾਪਰੀ ਹੈ ਜਿੱਥੇ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਮੰਗੇ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਦੇ ਵਿਚ ਉਸ ਦੇ ਜੀਜੇ ਦੀ ਵੀ ਮੌਤ ਹੋਣ ਦਾ ਗ਼-ਮ-ਗੀ-ਨ ਸਮਾਚਾਰ ਮਿਲਿਆ ਹੈ। ਮ੍ਰਿਤਕ ਵਿਸ਼ਾਲ ਮੂਲ ਰੂਪ ਵਿਚ ਪਾਣੀ ਪਤ ਦੇ ਮੁਆਨਾ ਪਿੰਡ ਦਾ ਵਾਸੀ ਸੀ ਜੋ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਕਰਨਾਲ ਵਾਪਸ ਆਇਆ ਸੀ।
ਜਦਕਿ ਮ੍ਰਿਤਕ ਮੋਹਿਤ ਕਰਨਾਲ ਦੇ ਮਾਡਲ ਟਾਊਨ ਵਿਚ ਰਹਿ ਕੇ ਇੱਕ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ। ਸ਼ਨੀਵਾਰ ਦੀ ਰਾਤ ਦੋਵੇਂ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਲੁਧਿਆਣਾ ਤੋਂ ਕਰਨਾਲ ਆ ਰਹੇ ਸਨ। ਇਸੇ ਦੌਰਾਨ ਸਰਹਿੰਦ ਫਲਾਈ ਓਵਰ ਦੇ ਕੋਲੋਂ ਗੱਡੀ ਬੇਕਾਬੂ ਹੋ ਗਈ ਅਤੇ ਹੇਠਾਂ ਸਰਵਿਸ ਲੇਨ ‘ਤੇ ਜਾ ਡਿੱਗੀ। ਜਿਸ ਤੋਂ ਬਾਅਦ ਰਾਹਗੀਰਾਂ ਨੇ ਦੋਵਾਂ ਨੂੰ ਗੱਡੀ ‘ਚੋ ਬਾਹਰ ਕੱਢਿਆ ਅਤੇ ਇਲਾਜ ਵਾਸਤੇ ਫਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਮੋਹਿਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ
ਪਰ ਵਿਸ਼ਾਲ ਦੀ ਹਾਲਤ ਜ਼ਿਆਦਾ ਖਰਾਬ ਦੇਖਦੇ ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦੀ ਵੀ ਮੌਤ ਹੋ ਗਈ। ਮ੍ਰਿਤਕ ਵਿਸ਼ਾਲ 2013 ਵਿਚ ਕੈਨੇਡਾ ਗਿਆ ਸੀ ਜਿੱਥੋਂ ਉਹ ਪੀ ਆਰ ਲੈ ਕੇ 15 ਦਿਨ ਪਹਿਲਾਂ ਵੀ ਵਾਪਸ ਆਇਆ ਸੀ ਅਤੇ 15 ਮਾਰਚ ਨੂੰ ਉਸਦੀ ਮੰਗਣੀ ਬਰਨਾਲਾ ਦੀ ਇੱਕ ਰਹਿਣ ਵਾਲੀ ਲੜਕੀ ਨਾਲ ਕੀਤੀ ਗਈ ਸੀ। ਮੋਹਿਤ ਦਾ ਦਾਹ ਸੰਸਕਾਰ ਉਸ ਦੇ ਜੱਦੀ ਪਿੰਡ ਮੁਆਨਾ ਵਿਖੇ ਕੀਤਾ ਗਿਆ ਜਦ ਕਿ ਉਸ ਦੇ ਜੀਜੇ ਮੋਹਿਤ ਦਾ ਸੰਸਕਾਰ ਰਾਮ ਨਗਰ ਸਥਿਤ ਸ਼ਿਵਪੁਰੀ ਵਿੱਚ ਕੀਤਾ ਗਿਆ। ਇਸ ਦੁਰਘਟਨਾ ਤੋਂ ਬਾਅਦ ਦੋਹਾਂ ਦੇ ਪਰਿਵਾਰ ਸ-ਦ-ਮੇ ਵਿਚ ਚਲੇ ਗਏ ਹਨ।
Previous Postਪੰਜਾਬ ਚ ਕੋਰੋਨਾ ਨੇ ਕੀਤਾ ਮੌਤ ਦਾ ਤਾਂਡਵ – ਅੱਜ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਖੁਸ਼ਖਬਰੀ : ਇਹਨਾਂ ਲੋਕਾਂ ਨੂੰ ਸਰਕਾਰ ਦੇਵੇਗੀ ਇਹ ਕੰਮ ਕਰਨ ਤੇ 7 ਲੱਖ ਰੁਪਏ – ਆਈ ਤਾਜਾ ਵੱਡੀ ਖਬਰ