ਕਨੇਡਾ ਤੋਂ ਅੱਤ ਦੀ ਗਰਮੀ ਤੋਂ ਬਾਅਦ ਹੁਣ ਆ ਗਈ ਇਹ ਵੱਡੀ ਮਾੜੀ ਖਬਰ – ਸਰਕਾਰ ਪਈ ਚਿੰਤਾ ਚ

ਆਈ ਤਾਜਾ ਵੱਡੀ ਖਬਰ

ਕੁਦਰਤ ਦਾ ਕਰੋਪੀ ਰੂਪ ਲਗਾਤਾਰ ਮਨੁੱਖੀ ਜਾਤੀ ਤੇ ਭਾਰੀ ਪੈਂਦਾ ਹੋਇਆ ਨਜ਼ਰ ਆ ਰਹੀ ਹੈ । ਕੁਦਰਤ ਦੀ ਕਰੋਪੀ ਨੇ ਬੀਤੇ ਕੁਝ ਦਿਨਾਂ ਤੋਂ ਕਈ ਥਾਵਾਂ ਦੇ ਉਪਰ ਭਾਰੀ ਨੁਕਸਾਨ ਕੀਤਾ ਹੈ । ਕੀਤੇ ਬਦਲ ਫੱਟੇ ਹਨ , ਕੀਤੇ ਭਾਰੀ ਬਾਰਿਸ਼ ਦਾ ਕਹਿਰ ਵੇਖਣ ਨੂੰ ਮਿਲਿਆ , ਕੀਤੇ ਜ਼ਮੀਨ ਦੇ ਖਿਸਕਣ ਕਾਰਨ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਹੈ । ਕੀਤੇ ਨਾ ਕੀਤੇ ਇਹ ਕੁਦਰਤੀ ਅਪਦਾਵਾਂ ਵੱਧਣ ਦਾ ਕਾਰਨ ਮਨੁੱਖ ਦਾ ਕੁਦਰਤ ਦੇ ਨਾਲ ਕੀਤਾ ਜਾਣ ਵਾਲਾ ਖਿਲਵਾੜ ਤਾਂ ਨਹੀਂ। ਜੋ ਲਗਾਤਾਰ ਹੀ ਕੁਦਰਤ ਦੀ ਕਰੋਪੀ ਆਪਣਾ ਕਹਿਰ ਵਿਖਾ ਕੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਦੇ ਵਿੱਚ ਲੱਗੀ ਹੋਈ ਹੈ।

ਇਸੇ ਵਿਚਕਾਰ ਹੁਣ ਇੱਕ ਵੱਡੀ ਕੁਦਰਤੀ ਆਫ਼ਤ ਵੇਖਣ ਨੂੰ ਮਿਲੀ ਹੈ ਪੰਜਾਬੀਆਂ ਦੇ ਗੜ ਕੈਨੇਡਾ ਦੇ ਵਿੱਚ। ਜਿਥੇ ਪਹਿਲਾਂ ਕੈਨੇਡਾ ਦੇ ਕਈ ਹਿੱਸਿਆਂ ’ਚ ਪਈ ਭਿਆਨਕ ਗਰਮੀ ਕਾਰਨ ਜਿਥੇ ਗਰਮੀ ਵਧੀ ਕਈ ਲੋਕਾਂ ਦੀਆਂ ਇਸ ਦੌਰਾਨ ਜਾਨਾ ਵੀ ਗਈਆਂ ਸੀ ਤਾਂ ਉਥੇ ਹੀ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਜੰਗਲਾਂ ’ਚ ਭਿਆਨਕ ਅੱਗ ਵੀ ਲੱਗ ਗਈ ਸੀ । ਜਿਸ ਤੋਂ ਬਾਅਦ ਹੁਣ ਕੈਨੇਡਾ ਵਾਸੀਆਂ ਨੂੰ ਹੁਣ ਇੱਕ ਹੋਰ ਵੱਡੀ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਦਰਅਸਲ ਕੈਨੇਡਾ ਦੇ ਲੋਕ ਹੁਣ ਸੋਕੇ ਦਾ ਸਾਹਮਣਾ ਕਰ ਰਹੇ ਹਨ। ਜਿਸ ਕਾਰਨ ਕਈ ਗਰੀਬ ਕਿਸਾਨਾਂ ਪਰਿਵਾਰਾਂ ’ਉਪਰ ਰੋਜ਼ੀ-ਰੋਟੀ ਦਾ ਸੰਕਟ ਆ ਗਿਆ ਹੈ।ਓਹਨਾ ਦੀਆਂ ਮੱਝਾ ਗਾਵਾਂ ਦੇ ਲਈ ਚਾਰੇ ਦੀ ਕਮੀ ਹੋ ਗਈ ਹੈ ਜਿਸ ਕਾਰਨ ਮਜਬੂਰੀ ਚ ਆ ਕੇ ਕਿਸਾਨ ਪਸ਼ੂਆਂ ਨੂੰ ਵੇਚਣ ਲਈ ਮਜ਼ਬੂਰ ਹੋ ਗਏ ਹਨ।

ਕੈਨੇਡਾ ਦੇ ਵਸਨੀਕ ਕਿਸਾਨ ਸੈਂਕੜੇ ਦੀ ਸੰਖਿਆ ’ਚ ਗਾਵਾਂ-ਮੱਝਾਂ ਨੂੰ ਲੈ ਕੇ ਬਜ਼ਾਰਾਂ ’ਚ ਪੁੱਜ ਰਹੇ ਹਨ ਤਾਂ ਜੋ ਇਹਨਾਂ ਨੂੰ ਵੇਚ ਕੇ ਆਉਣ ਵਾਲਾ ਆਰਥਿਕ ਸੰਕਟ ਦੂਰ ਕੀਤਾ ਜਾ ਸਕੇ।ਓਥੇ ਹੀ ਜਦੋਂ ਕਿਸਾਨਾਂ ਦੇ ਨਾਲ ਇਸ ਵਾਰੇ ਗੱਲਬਾਤ ਕੀਤੀ ਗਈ ਤਾਂ ਓਹਨਾ ਦਾ ਕਹਿਣਾ ਸੀ ਕਿ ਉਨ੍ਹਾਂ ’ਤੇ ਤਾਂ ਖੁਦ ਇਸ ਵੇਲੇ ਆਪਣੀ ਅਤੇ ਉਹਨਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸੰਕਟ ਮੰਡਰਾ ਰਿਹਾ ਹੈ । ਜਿਸਦੇ ਚੱਲਦੇ ਹੁਣ ਉਹ ਪਸ਼ੂਆਂ ਨੂੰ ਕਿਵੇਂ ਪਾਲ ਸਕਦੇ ਹਨ।