ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਚਲਦੇ ਹੋਏ ਇਸ ਬਿਮਾਰੀ ਤੋਂ ਬਚਾਅ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜੰਗੀ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਮਾਰੂ ਲਹਿਰ ਪੂਰੇ ਵਿਸ਼ਵ ਉੱਤੇ ਭਾਰੀ ਪੈ ਚੁੱਕੀ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿਚ ਇਸ ਦੇ ਨਾਲ ਸੰਕ੍ਰਮਿਤ ਹੋਏ ਲੋਕਾਂ ਦੇ ਕਈ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਜਿਸ ਨਾਲ ਹੁਣ ਇਸ ਬਿਮਾਰੀ ਕਾਰਨ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ ਦੇ ਵਿਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਸ ਗਿਣਤੀ ਉੱਪਰ ਕਾਬੂ ਕਰਨ ਵਾਸਤੇ ਕਈ ਦੇਸ਼ ਉਪਰਾਲੇ ਕਰ ਰਹੇ ਹਨ। ਕੈਨੇਡਾ ਦੇ ਸ਼ਹਿਰ ਓਂਟਾਰੀਓ ਦੇ ਵਿਚ ਨਵੀਂ ਕੋਰੋਨਾ ਵਾਇਰਸ ਲਹਿਰ ਦੇ 6 ਮਾਮਲੇ ਆਏ ਚੁੱਕੇ ਹਨ। ਜਿਸ ਦੇ ਤਹਿਤ ਹੁਣ ਕੈਨੇਡਾ ਸਰਕਾਰ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਆਖਿਆ ਹੈ ਕਿ ਦੇਸ਼ ਅੰਦਰ ਬਾਹਰੋਂ ਆਇਆ ਹੋਇਆ ਉਹ ਵਿਅਕਤੀ ਹੀ ਪੈਰ ਰੱਖ ਸਕੇਗਾ ਜਿਸ ਦੇ ਕੋਲ ਕੋਰੋਨਾ ਵਾਇਰਸ ਦੇ ਟੈਸਟ ਦੀ ਨੈਗੇਟਿਵ ਰਿਪੋਰਟ ਹੋਵੇਗੀ। ਪਰ ਇਸ ਸਮੇਂ ਬਹੁਤ ਸਾਰੇ ਸਵਾਲ ਹਨ ਜੋ ਯਾਤਰੀਆਂ ਅਤੇ ਏਅਰਲਾਈਨਜ਼ ਵਾਸਤੇ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।
ਯਾਤਰੀ ਨੇ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਹੈ ਅਤੇ ਇਹ ਸਹੀ ਹੈ ਜਾਂ ਗਲਤ ਇਸ ਤਰ੍ਹਾਂ ਦੇ ਸਵਾਲ ਚੁਣੌਤੀਪੂਰਨ ਹਨ। ਪਰ ਪ੍ਰੇਸ਼ਾਨੀ ਦਾ ਸਬੱਬ ਏਅਰਲਾਈਨਜ਼ ਵਾਸਤੇ ਜ਼ਿਆਦਾ ਹੈ ਕਿਉਂਕਿ ਯਾਤਰੀ ਦੀ ਰਿਪੋਰਟ ਅਸਲੀ ਹੈ ਜਾਂ ਨਕਲੀ ਇਸ ਦੀ ਪੁਸ਼ਟੀ ਉਹਨਾਂ ਨੂੰ ਹੀ ਕਰਨੀ ਪਵੇਗੀ। ਕੈਨੇਡਾ ਦੇ ਆਵਾਜਾਈ ਮੰਤਰੀ ਮਾਰਕ ਗੇਰਨਾਊ ਨੇ ਬੀਤੇ ਵੀਰਵਾਰ ਨੂੰ ਇਕ ਐਲਾਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਬਾਹਰੋਂ ਆ ਰਹੇ ਹਰ ਯਾਤਰੀ ਦੇ ਕੋਲ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਾ ਹੋਣਾ ਲਾਜ਼ਮੀ ਹੈ
ਅਤੇ ਇਸ ਤੋਂ ਬਿਨਾਂ ਕਿਸੇ ਵੀ ਯਾਤਰੀ ਨੂੰ ਕੈਨੇਡਾ ਅੰਦਰ ਦਾਖਲ ਹੋਣ ਦੀ ਮਨਾਹੀ ਹੈ। ਜੇ ਕੋਈ ਵੀ ਯਾਤਰੀ ਬਿਨਾ ਨੈਗੇਟਿਵ ਰਿਪੋਰਟ ਦੇ ਕੈਨੇਡੀਅਨ ਏਅਰਪੋਰਟ ਉਪਰ ਪਹੁੰਚਦਾ ਹੈ ਤਾਂ ਉਸ ਨੂੰ 14 ਦਿਨਾਂ ਦੇ ਵਾਸਤੇ ਇਕਾਂਤ ਵਾਸ ਕਰ ਦਿੱਤਾ ਜਾਵੇਗਾ। ਅਤੇ ਇਨ੍ਹਾਂ ਦਿਨਾਂ ਤੋਂ ਬਾਅਦ ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਹਾਲਤ ਵਿਚ ਹੀ ਉਸ ਨੂੰ ਕੈਨੇਡਾ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ। ਮਾਰਕ ਨੇ ਸੂਚਨਾ ਦਿੰਦੇ ਹੋਏ ਆਖਿਆ ਕਿ ਯਾਤਰੀ ਆਪਣੇ ਨਾਲ ਸਿਰਫ ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣ। ਇਹ ਟੈਸਟ ਨੱਕ ਜਾਂ ਗਲੇ ਦੇ ਵਿਚੋਂ ਲਾਰ ਦਾ ਸੈਂਪਲ ਲੈ ਕੇ ਕੀਤਾ ਜਾਂਦਾ ਹੈ।
Previous Postਵਿਦੇਸ਼ ਗਈ ਜਲੰਧਰ ਦੀ ਕੁੜੀ ਨੂੰ 1 ਮਹੀਨੇ ਬਾਅਦ ਮਿਲੀ ਇਸ ਤਰਾਂ ਮੌਤ, ਛਾਇਆ ਸਾਰੇ ਇਲਾਕੇ ਚ ਸੋਗ
Next Postਹੁਣੇ ਹੁਣੇ ਇੰਗਲੈਂਡ ਦੇ PM ਨੇ ਭਾਰਤ ਦਾ 26 ਜਨਵਰੀ ਦਾ ਦੌਰਾ ਕਰਤਾ ਇਸ ਕਾਰਨ ਅਚਾਨਕ ਰੱਦ