ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਵਿੱਚ ਵਿਸ਼ਵ ਭਰ ਨੂੰ ਹਰ ਖੇਤਰ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਇਸ ਦੌਰਾਨ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਪਿਆ ਹੈ ਜਿਸ ਤੇ ਚਲਦਿਆਂ ਹਵਾਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ ਅਤੇ ਇਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਹਵਾਈ ਯਾਤਰਾ ਤੇ ਲੱਗੀ ਰੋਕ ਨਾਲ ਜਿੱਥੇ ਯਾਤਰੀਆਂ ਨੂੰ ਬਹੁਤ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਵੀ ਕਾਫ਼ੀ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਜਾ ਰਹੀ ਹੈ। ਜਿੱਥੇ ਬਹੁਤ ਸਾਰੀਆਂ ਹਵਾਈ ਉਡਾਨਾਂ ਨੂੰ ਸਖ਼ਤ ਹਦਾਇਤਾਂ ਦੇ ਕੇ ਚਾਲੂ ਕੀਤਾ ਜਾ ਰਿਹਾ ਹੈ ਉਥੇ ਹੀ ਸਾਵਧਾਨੀ ਨੂੰ ਵਰਤਦਿਆਂ ਹੋਇਆਂ ਮੁਸਾਫਿਰਾਂ ਨੂੰ ਵੀ ਸਫ਼ਰ ਕਰਨ ਦੀ ਛੋਟ ਦਿੱਤੀ ਗਈ ਹੈ।
ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਵਾਜਾਈ ਦੀਆਂ ਬੰਦਿਸ਼ਾਂ ਵਿੱਚ ਛੋਟ ਦੇਣ ਦੇ ਮਾਮਲੇ ਨੂੰ ਲੈ ਕੇ ਇਹ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰ ਪਾਸਿਓਂ ਹਵਾਈ ਸੇਵਾਵਾਂ ਵਿਚ ਢਿੱਲ ਦੇਣ ਦੇ ਪੈ ਰਹੇ ਦਬਾਅ ਦੇ ਚਲਦਿਆਂ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਮੁਸਾਫਰਾਂ ਨੂੰ ਸਖ਼ਤ ਹਦਾਇਤਾਂ ਦੇ ਆਧਾਰ ਉਪਰ ਜੁਲਾਈ ਤੋਂ ਕਨੇਡਾ ਸਫਰ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੈਨੇਡਾ ਸਰਕਾਰ ਦੁਆਰਾ ਜੋ ਵੀ ਯਾਤਰੀ ਕੈਨੇਡਾ ਆ ਰਹੇ ਹਨ ਉਨ੍ਹਾਂ ਨੂੰ ਆਪਣੇ ਕਰੋਨਾ ਲਈ ਹੋਏ ਟੀਕਾਕਰਨ ਦੇ ਸਰਟੀਫਿਕੇਟ ਦਾ ਪੁਖ਼ਤਾ ਸਬੂਤ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ।
ਸੀ ਬੀ ਸੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਨੁਸਾਰ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਕੌਮਾਂਤਰੀ ਮੁਸਾਫਿਰ ਆਪਣੀ ਵੈਕਸੀਨੇਸ਼ਨ ਦਾ ਸਰਟੀਫ਼ਿਕੇਟ ਅਰਾਈਵਕੈਨ ਨਾ ਦੀ ਇੱਕ ਐਪਲੀਕੇਸ਼ਨ ਦੇ ਜਰੀਏ ਵੀ ਜਮ੍ਹਾਂ ਕਰਵਾ ਸਕਦੇ ਹਨ, ਤੇ ਸਫ਼ਰ ਕਰ ਰਹੇ ਹਰ ਮੁਸਾਫ਼ਰ ਦੁਆਰਾ ਇਹ ਐਪਲੀਕੇਸ਼ਨ ਨੂੰ ਇੰਸਟਾਲ ਕਰਨਾ ਜ਼ਰੂਰੀ ਹੈ।
ਇਸ ਐਪਲੀਕੇਸ਼ਨ ਵਿਚ ਮੌਜੂਦ ਇਸ ਦੀ ਨਵੀਂ ਸਹੂਲਤ ਜੋ ਕੈਨੇਡਾ ਦੀ ਸਰਕਾਰ ਅਤੇ ਕੈਨੇਡਾ ਜਾਣ ਵਾਲੇ ਮੁਸਾਫਿਰਾਂ ਦੋਨਾਂ ਲਈ ਲਾਹੇਵੰਦ ਸਿੱਧ ਹੋਵੇਗੀ। ਮੁਸਾਫਰਾਂ ਦੀ ਟੀਕਾ ਕਰਨ ਸੰਬੰਧੀ ਇਸ ਜਾਣਕਾਰੀ ਨੂੰ ਕੈਨੇਡਾ ਸਰਕਾਰ ਵੱਲੋਂ ਗੁਪਤ ਰੱਖਿਆ ਜਾਵੇਗਾ। ਕੈਨੇਡਾ ਰਾਜ ਦੇ ਸਾਰੇ ਮੁੱਖ ਮੰਤਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਇਹ ਇਕ ਵੱਡਾ ਫੈਸਲਾ ਲਿਆ ਗਿਆ।
Previous Postਕਰਲੋ ਘਿਓ ਨੂੰ ਭਾਂਡਾ : 43 ਕਿਲੋ ਸੋਨਾ ਇਸਤਰਾਂ ਲਕੋ ਕੇ ਲਿਜਾ ਰਹੇ ਸੀ 18 ਘੰਟੇ ਲਗੇ ਕਢਣ ਨੂੰ – ਤਾਜਾ ਵੱਡੀ ਖਬਰ
Next Postਹਾਲਾਤਾਂ ਨੂੰ ਦੇਖਦੇ ਹੋਏ ਹੁਣ ਇਥੋਂ ਵੀ ਹਟਾਈ ਗਈ ਐਤਵਾਰ ਦੀ ਤਾਲਾਬੰਦੀ – ਤਾਜਾ ਵੱਡੀ ਖਬਰ