ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਜਿਥੇ ਕਰੋਨਾ ਮਹਾਵਾਰੀ ਨੂੰ ਲੈ ਕੇ ਸਭ ਦੇਸ਼ਾਂ ਵਿੱਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਕਰੋਨਾ ਨੂੰ ਰੋਕਣ ਵਾਸਤੇ ਆਪਣੀਆਂ ਸਰਹੱਦਾਂ ਉਪਰ ਸਭ ਦੇਸ਼ਾਂ ਵੱਲੋਂ ਸੁਰੱਖਿਆ ਨੂੰ ਵਧਾ ਦਿਤਾ ਗਿਆ ਸੀ ਅਤੇ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਟੀਕਾ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ ਤਾਂ ਜੋ ਸਭ ਲੋਕਾਂ ਨੂੰ ਇਸ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਕੈਨੇਡਾ ਸਰਕਾਰ ਵੱਲੋਂ ਟੀਕਾਕਰਨ ਤੋਂ ਬਾਅਦ ਬੂਸਟਰ ਡੋਜ਼ ਦੇਣੀ ਸ਼ੁਰੂ ਕੀਤੀ ਗਈ ਹੈ। ਉੱਥੇ ਹੀ ਕਨੇਡਾ ਆਉਣ-ਜਾਣ ਵਾਲੇ ਟਰੱਕ ਡਰਾਈਵਰਾਂ ਦਾ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਹੈ। ਤੇ ਕੁਝ ਦਿਨਾਂ ਤੋਂ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਵੱਲੋਂ ਕੈਨੇਡਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਹੁਣ ਕੈਨੇਡਾ ਚੋ ਰਹੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਟਰੂਡੋ ਵੱਲੋਂ ਇਹ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਪਿਛਲੇ ਕਈ ਦਿਨਾਂ ਤੋਂ ਜਿੱਥੇ ਟਰੱਕ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਰੋਨਾ ਸਬੰਧੀ ਟੀਕਾਕਰਨ ਬਾਰੇ ਲਾਗੂ ਕੀਤੀਆਂ ਜਾ ਰਹੀਆਂ ਪਾਬੰਦੀਆਂ ਨੂੰ ਹਟਾਇਆ ਜਾਵੇ। ਉੱਥੇ ਹੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਕੁਝ ਹੋਰ ਮੰਗਾਂ ਲੈ ਕੇ ਵੀ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਵੱਲੋਂ ਹਵਾਈ ਫ਼ੌਜ ਕਾਰਵਾਈ ਬਾਰੇ ਆਖਿਆ ਹੈ ਪਰ ਸਰਕਾਰ ਵੱਲੋਂ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।
ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ। ਅਗਰ ਕਿਸੇ ਵੀ ਕਾਰਵਾਈ ਲਈ ਉਂਟਾਰੀਓ ਅਤੇ ਓਟਵਾ ਸ਼ਹਿਰ ਤੋਂ ਸਹਾਇਤਾ ਲਈ ਕਿਸੇ ਵੀ ਰਸਮੀ ਤੌਰ ਤੇ ਬੇਨਤੀ ਕੀਤੀ ਜਾਵੇਗੀ ਉਸ ਉਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਉਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਰੋਸ ਪ੍ਰਦਰਸ਼ਨ ਲਈ ਪੁਲਿਸ ਕਾਰਵਾਈ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।ਕਿਉਂਕਿ ਪੁਲੀਸ ਮੁਖੀ ਵੱਲੋਂ ਆਖਿਆ ਗਿਆ ਸੀ ਕਿ ਦੇਸ਼ ਵਿਚ ਚੱਲ ਰਹੇ ਪ੍ਰਦਰਸ਼ਨ ਨੂੰ ਖਤਮ ਕਰਨ ਵਾਸਤੇ ਫੌਜੀ ਸਹਾਇਤਾ ਸਮੇਤ ਕਈ ਹੋਰ ਰਾਹ ਖੁੱਲੇ ਹਨ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਕੈਨੇਡਾ ਸਰਕਾਰ ਨੂੰ ਸਮਰਥਨ ਦਿੱਤਾ ਗਿਆ ਹੈ।
Previous Postਪਾਕਿਸਤਾਨ ਚ ਰਾਤੋ ਰਾਤ ਹੋ ਗਿਆ ਇਹ ਕੰਮ ਸਿਖਾਂ ਚ ਭਾਰੀ ਰੋਸ ਦੀ ਲਹਿਰ – ਤਾਜਾ ਵੱਡੀ ਖਬਰ
Next PostMSP ਨੂੰ ਲੈ ਕੇ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ