ਕਨੇਡਾ ਚ ਵਾਪਰਿਆ ਕਹਿਰ ਨੌਜਵਾਨ ਮੁੰਡੇ ਨੂੰ ਏਦਾਂ ਮਿਲੀ ਮੌਤ – ਪ੍ਰੀਵਾਰ ਕਰ ਰਿਹਾ ਇਸ ਕਾਰਵਾਈ ਦੀ ਮੰਗ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਵਧ ਰਿਹਾ ਹੈ। ਜਿਸ ਤਰ੍ਹਾਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਰ ਵਧ ਰਹੀ ਹੈ ਉਸੇ ਤਰ੍ਹਾਂ ਨੌਜਵਾਨਾਂ ਦਾ ਰੁਝਾਨ ਵੀ ਵਿਦੇਸ਼ਾਂ ਵੱਲ ਨੂੰ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ। ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕਈ ਨੌਜਵਾਨ ਤਾਂ ਆਪਣੀਆਂ ਜ਼ਮੀਨਾਂ ਤਕ ਗਹਿਣੇ ਰੱਖ ਕੇ ਜਾਂ ਵੇਚ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਹਨ। ਵਿਦੇਸ਼ੀ ਧਰਤੀ ਤੇ ਜਾ ਕੇ ਇਹ ਨੌਜਵਾਨ ਹੱਡ ਤੋੜਵੀਂ ਮਿਹਨਤ ਕਰਦੇ ਹਨ, ਤਾਂ ਜੋ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਦੂਰ ਕਰ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਚੰਗਾ ਬਣਾਇਆ ਜਾ ਸਕੇ। ਪਰ ਉੱਥੇ ਜਾ ਕੇ ਇਨ੍ਹਾਂ ਨੌਜਵਾਨਾਂ ਦੇ ਨਾਲ ਕੁਝ ਅਜਿਹੇ ਹਾਦਸੇ ਅਤੇ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ।

ਇਸੇ ਵਿਚਾਲੇ ਇਕ ਬੇਹੱਦ ਮੰ-ਦ-ਭਾ-ਗੀ ਤੇ ਦੁਖਦਾਈ ਖ਼ਬਰ ਪੰਜਾਬੀ ਭਾਈਚਾਰੇ ਦੇ ਲਈ ਪੰਜਾਬੀਆਂ ਦੇ ਗੜ੍ਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਇਕ ਹਸਪਤਾਲ ਦੇ ਵਿੱਚ ਭੇਤ ਭਰੇ ਹਾਲਾਤਾਂ ਦੇ ਵਿਚ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਫਿਰੋਜ਼ਪੁਰ ਸ਼ਹਿਰ ਦਾ ਇਹ ਨੌਜਵਾਨ ਵਸਨੀਕ ਸੀ । ਇਸ ਦਾ ਨਾਮ ਨਿਤਿਨ ਸ਼ਰਮਾ ਅਤੇ ਉਮਰ 22 ਸਾਲਾ ਦੱਸੀ ਜਾ ਰਹੀ ਹੈ । ਮੌਤ ਦੀ ਖ਼ਬਰ ਜਦੋਂ ਪਿੱਛੇ ਰਹਿੰਦੇ ਪਰਿਵਾਰ ਨੂੰ ਪਤਾ ਲੱਗੀ ਤੇ ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਅਤੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ।

ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਟ੍ਰਿਲੀਅਮ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ’ਚ ਰੱਖਿਆ ਗਿਆ ਹੈ। ਇਸ ਨੌਜਵਾਨ ਦੀ ਲਾਸ਼ ਪਿੱਛੇ ਰਹਿੰਦੇ ਪਰਿਵਾਰ ਦੇ ਕੋਲ ਫ਼ਿਰੋਜ਼ਪੁਰ ਲਿਆਉਣ ਦੇ ਲਈ ਕਰੀਬ ਬਾਈ ਹਜ਼ਾਰ ਡਾਲਰ ਰੁਪਿਆਂ ਦੀ ਜ਼ਰੂਰਤ ਹੈ । ਜਿਸ ਨੂੰ ਇਕੱਠਾ ਕਰਨ ਦੇ ਲਈ ਨਿਤਿਨ ਸ਼ਰਮਾ ਦੇ ਦੋਸਤਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । 22 ਹਜ਼ਾਰ ਡਾਲਰ ਜਮਾ ਕਰਵਾਉਣ ਚ ਕੈਨੇਡਾ ਵਿੱਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ । ਇਸ ਤੋਂ ਇਲਾਵਾ ਨਿਤਿਨ ਸ਼ਰਮਾ ਦੇ ਦੋਸਤਾਂ ਦੇ ਵੱਲੋਂ ਇਕ ਫੇਸਬੁੱਕ ਤੇ ਪੇਜ ਵੀ ਬਣਾਇਆ ਗਿਆ ਹੈ ਜਿਸ ਦੇ ਵਿਚ ਨਿਤਿਨ ਸ਼ਰਮਾ ਦੀ ਲਾਸ਼ ਨੂੰ ਭਾਰਤ ਭੇਜਣ ਦੇ ਲਈ ਮਦਦ ਮੰਗੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਇਸ ਪਰਿਵਾਰ ਨੇ ਨਿਤਿਨ ਸ਼ਰਮਾ ਨੂੰ ਬਹੁਤ ਸਾਰੇ ਸੁਪਨੇ ਅਤੇ ਚਾਅ ਦੇ ਨਾਲ ਕਨੇਡਾ ਭੇਜਿਆ ਸੀ ਪਰ ਉਹ ਸਾਰੇ ਪਲਾ ਦੇ ਵਿੱਚ ਉਦੋਂ ਚਕਨਾ ਚੂਰ ਹੋ ਗਏ ,ਜਦ ਨਿਤਿਨ ਸ਼ਰਮਾ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਪਤਾ ਲੱਗੀ । ਪਰਿਵਾਰ ਦੇ ਵਿੱਚ ਚੀਕ ਚਿਹਾੜਾ ਅਤੇ ਮਾਤਮ ਦਾ ਮਾਹੌਲ ਛਾਇਆ ਪਿਆ ਹੈ । ਉੱਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ ਨਿਤਿਨ ਦੇ ਪਿਤਾ ਨੇ ਦੱਸਿਆ ਕਿ ਕਨੇਡਾ ਦੇ ਵਿੱਚ ਨਿਤਿਨ ਦੇ ਨਾਲ ਕੁਝ ਲੜਕੇ ਜੋ ਤਿੰਨ ਮਹੀਨੇ ਉਸ ਦੇ ਨਾਲ ਇੱਕ ਕਮਰੇ ਦੇ ਵਿੱਚ ਰਹੇ ਸਨ, ਜਿਨ੍ਹਾਂ ਦੇ ਵੱਲੋਂ ਨੀਤੀਨ ਨਾਲ ਕੁੱ-ਟ-ਮਾ-ਰ ਵੀ ਕੀਤੀ ਗਈ ਸੀ ਤੇ ਉਸ ਦੇ ਘਰ ਵਿੱਚ ਉਸ ਨੂੰ ਹੇਠਾਂ ਬੁਲਾ ਕੇ ਹਥਿਆਰਾਂ ਦੇ ਨਾਲ ਹ-ਮ-ਲਾ ਵੀ ਕੀਤਾ ਗਿਆ ਸੀ ।

ਜਿਸ ਤੋਂ ਬਾਅਦ ਇਲਾਜ ਕਰਵਾਉਣ ਤੋਂ ਬਾਅਦ ਵੀ ਨਿਤਿਨ ਦੇ ਸਿਰ ਦੇ ਵਿਚ ਦਰਦ ਰਹਿੰਦੀ ਸੀ ਤੇ ਡਾਕਟਰਾਂ ਦੇ ਵੱਲੋਂ ਬ੍ਰੇਨ ਦੇ ਵਿਚ ਪ੍ਰੇਸ਼ਾਨੀ ਵੀ ਦਸੀ ਗਈ ਸੀ । ਉਨ੍ਹਾਂ ਇਸ ਮੌਕੇ ਭਰੇ ਮਨ ਨਾਲ ਕਿਹਾ ਕੀ ਅਸੀਂ ਓੁਸਨੂੰ ਚੰਗੇ ਭਵਿੱਖ ਦੇ ਲਈ ਕੈਨੇਡਾ ਭੇਜਿਆ ਸੀ ,ਪਰ ਪਤਾ ਨਹੀਂ ਸੀ ਕਿ ਉੱਥੇ ਜਾ ਕੇ ਅਜਿਹਾ ਭਾਣਾ ਵਾਪਰ ਜਾਵੇਗਾ ਕਿ ਉਨ੍ਹਾਂ ਨੂੰ ਆਪਣੀ ਹੀ ਬੇਟੇ ਦੀ ਹੁਣ ਲਾਸ਼ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ।