ਆਈ ਤਾਜਾ ਵੱਡੀ ਖਬਰ
ਬਿਹਤਰ ਭਵਿੱਖ ਦੀ ਆਸ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਸਖਤ ਮਿਹਨਤ ਸਦਕਾ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸਖ਼ਤ ਮਿਹਨਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋ ਗਲਤ ਸੰਗਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਵੀ ਬ-ਰ-ਬਾ-ਦ ਕਰ ਲਈ ਜਾਂਦੀ ਹੈ। ਵਿਦੇਸ਼ਾਂ ਵਿੱਚ ਗਏ ਹੋਏ ਭਾਰਤੀਆਂ ਦੇ ਕੀਤੇ ਗਏ ਵਧੀਆ ਕੰਮਾਂ ਕਾਰਨ ਜਿੱਥੇ ਭਾਰਤੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਉਥੇ ਹੀ ਅਜਿਹੇ ਨੌਜਵਾਨਾਂ ਵੱਲੋਂ ਗਲਤ ਸੰਗਤ ਵਿੱਚ ਪੈ ਕੇ ਕੀਤੀਆਂ ਗਈਆਂ ਗਲਤੀਆਂ ਸਦਕਾ ਭਾਰਤੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਆਏ ਦਿਨ ਹੀ ਵਿਦੇਸ਼ਾਂ ਤੋਂ ਅਜਿਹੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ।
ਹੁਣ ਕੈਨੇਡਾ ਵਿੱਚ 10 ਪੰਜਾਬੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਰਾਂਟੋ ਦੀ ਦੱਸੀ ਜਾ ਰਹੀ ਹੈ ਜਿੱਥੇ ਪੁਲਿਸ ਵੱਲੋਂ ਵੱਖ ਵੱਖ ਜਗ੍ਹਾ ਤੇ ਕੀਤੀ ਗਈ ਛਾ-ਪੇ-ਮਾ-ਰੀ ਵਿਚ ਨ-ਸ਼ੇ ਦੇ ਕੰਮ ਨਾਲ ਜੁੜੇ ਹੋਏ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਨਾਲ ਕੈਨੇਡਾ ਵਿਚ ਵਸਦੇ ਪੰਜਾਬੀ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਰਹੇ ਹਨ।
ਟਰਾਂਟੋ ਪੁਲੀਸ ਵੱਲੋਂ ਜਿੱਥੇ 61 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਵੱਡੀ ਖੇਪ ਬਰਾਮਦ ਕੀਤੀ ਗਈ ਹੈ,ਉਥੇ ਹੀ 96 ਲੱਖ 60 ਹਜ਼ਾਰ 220 ਕੈਨੇਡੀਅਨ ਡਾਲਰ ਨਗਦ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਸੱਤ ਮਹੀਨਿਆਂ ਦੌਰਾਨ ਇਕ ਸਰਚ ਅਪ੍ਰੇਸ਼ਨ ਦੌਰਾਨ ਮੈਕਸੀਕੋ ਤੋ ਕੈਲੇਫੋਰਨੀਆ ਤੇ ਉਸ ਤੋਂ ਅੱਗੇ ਟਰਾਂਟੋ ਤੱਕ ਲਿਆਂਦੀ ਜਾਣ ਵਾਲੀ ਇਸ ਖੇਪ ਨੂੰ ਬਰਾਮਦ ਕੀਤਾ ਗਿਆ ਹੈ। ਉੱਥੇ ਹੀ ਇਸ ਨ-ਸ਼ਾ ਤਸਕਰੀ ਨਾਲ ਜੁੜੇ ਹੋਏ ਕਈ ਲੋਕਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।
ਦੱਸਿਆ ਗਿਆ ਹੈ ਕਿ ਟਰਾਂਟੋ ਤੋਂ ਬਾਅਦ ਇਸ ਖੇਪ ਨੂੰ ਕੁਝ ਲੋਕਾਂ ਵੱਲੋਂ ਟਰੱਕ ਅਤੇ ਟਰਾਲੀਆਂ ਦੀ ਵਰਤੋਂ ਕਰਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ। ਪੁਲਿਸ ਵੱਲੋਂ ਚਲਾਈ ਗਈ ਪ੍ਰੋਜੈਕਟਰ ਬਰੀਸਾ ਮੁਹਿੰਮ ਦੇ ਤਹਿਤ 1000 ਕਿਲੋ ਦੇ ਕਰੀਬ ਰਿਕਾਰਡਤੋੜ ਖੇਪ ਬਰਾਮਦ ਕੀਤੀ ਹੈ।
Previous Postਹੁਣੇ ਹੁਣੇ ਕਨੇਡਾ ਚ 5 ਜੁਲਾਈ ਰਾਤ 12 ਵਜੇ ਤੋਂ ਲਈ ਹੋ ਗਿਆ ਹੁਣ ਅਚਾਨਕ ਇਹ ਐਲਾਨ
Next Postਵਿਦੇਸ਼ ਚ ਟਰੱਕ ਚਲਾਉਣ ਵਾਲੇ ਪੰਜਾਬੀ ਨੂੰ ਦਿਨ ਰਾਤ ਬਿਨਾ ਸੁੱਤਿਆਂ ਟਰੱਕ ਚਲਾਉਣਾ ਪੈ ਗਿਆ ਮਹਿੰਗਾ – ਹੋ ਜਾਵੋ ਸਾਵਧਾਨ