ਆਈ ਤਾਜ਼ਾ ਵੱਡੀ ਖਬਰ
ਕਈ ਪਰਿਵਾਰਾਂ ਵੱਲੋਂ ਜਿੱਥੇ ਅੱਜ ਦੇ ਸਮੇਂ ਵਿੱਚ ਵਿਚ ਧੀਆਂ ਤੇ ਪੁੱਤਰਾਂ ਵਿੱਚ ਕੋਈ ਵੀ ਫਰਕ ਨਹੀਂ ਸਮਝਿਆ ਜਾਂਦਾ ਹੈ ਅਤੇ ਪਰਿਵਾਰ ਨੂੰ ਵੀ ਛੋਟਾ ਰੱਖਿਆ ਜਾਂਦਾ ਹੈ। ਉਥੇ ਹੀ ਕਈ ਅਜਿਹੇ ਬਦਨਸੀਬ ਲੋਕ ਵੀ ਹੁੰਦੇ ਹਨ ਜੋ ਔਲਾਦ ਲਈ ਤਰਸ ਜਾਂਦੇ ਹਨ। ਪਰ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ ਜਿਥੇ ਇਕ ਨਹੀਂ, ਦੋ ਨਹੀਂ, ਬਲਕਿ ਚਾਰ, ਪੰਜ ਜਾਂ ਛੇ ਬੱਚੇ ਵੀ ਪੈਦਾ ਹੋ ਜਾਂਦੇ ਹਨ। ਪਰਿਵਾਰਾਂ ਵਿੱਚ ਇੰਨੀ ਵੱਡੀ ਖ਼ੁਸ਼ੀ ਔਰ ਤੇ ਜਿਥੇ ਕਈ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਥੇ ਹੀ ਉਨ੍ਹਾਂ ਨੂੰ ਇਕੱਠੇ ਬੱਚਿਆ ਦੀ ਦੇਖ ਭਾਲ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਅਜਿਹੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਉਦੇ ਰਹਿੰਦੇ ਹਨ। ਹੁਣ ਇਕ ਔਰਤ ਵੱਲੋਂ ਇਕੱਠੇ ਛੇ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਸਭ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰਾਚੀ ਤੇ ਕਾਲਾਪੁਲ ਦੀ ਰਹਿਣ ਵਾਲੀ ਇਕ ਔਰਤ ਹੀਨਾ ਜਾਹਿਦ ਵੱਲੋਂ ਇਕੱਠੇ 6 ਬੱਚਿਆਂ ਨੂੰ ਹਸਪਤਾਲ ਦੇ ਵਿੱਚ ਜਨਮ ਦਿੱਤਾ ਗਿਆ ਹੈ।
ਜਿਸ ਹਰ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਔਰਤ ਵੱਲੋਂ ਦਿੱਤੇ ਗਏ ਜਨਮ ਵਾਲੇ ਬੱਚਿਆਂ ਦੇ ਵਿੱਚ ਦੋ ਲੜਕੀਆਂ ਅਤੇ ਚਾਰ ਲੜਕੇ ਪੈਦਾ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਲੜਕੀ ਦੀ ਮੌਤ ਹੋ ਗਈ ਹੈ। ਉੱਥੇ ਹੀ ਇਕ ਲੜਕੀ ਅਤੇ 4 ਲੜਕੀਆਂ ਨੂੰ ਸਾਹ ਲੈਣ ਵਿਚ ਸਮੱਸਿਆ ਆਉਣ ਤੇ ਉਹ ਅਸਲ ਵਿਚ ਭੇਜਿਆ ਗਿਆ ਹੈ।
ਦੱਸਿਆ ਗਿਆ ਹੈ ਕਿ ਇਨ੍ਹਾਂ ਪੈਦਾ ਹੋਣ ਵਾਲੇ ਛੇ ਬੱਚਿਆਂ ਤੋਂ ਪਹਿਲਾਂ ਵੀ ਔਰਤ ਦਾ ਇਕ ਬੱਚਾ ਹੈ। ਜਿੱਥੇ ਇਹ ਸਾਰੇ ਬੱਚੇ ਨੌਰਮਲ ਦਿਲਬਰੀ ਰਾਹੀਂ ਹੀ ਪੈਦਾ ਹੋਏ ਹਨ ਉਥੇ ਹੀ ਸਾਰੇ ਬੱਚਿਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਚਾਈਲਡ ਹੈਲਥ ਵਿੱਚ ਭੇਜ ਦਿੱਤਾ ਗਿਆ ਹੈ। ਇਕੱਠੇ ਬੱਚਿਆਂ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ
Previous Postਹੋ ਜਾਵੋ ਸਾਵਧਾਨ: ਕੈਨੇਡਾ ਤੋਂ ਵਕੀਲ ਦਸ ਇਸ ਤਰੀਕੇ ਨਾਲ ਖਾਤੇ ਚੋਂ ਉਡਾਏ ਲੱਖਾਂ ਰੁਪਏ
Next Postਅਮਰੀਕਾ ਚ ਸਟੋਰ ਚ ਕੰਮ ਕਰਦੇ ਪੰਜਾਬੀ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ , ਘਟਨਾ ਹੋਈ ਵੀਡੀਓ ਚ ਕੈਦ