ਐਲੋਨ ਮਾਸਕ ਲਈ ਇੰਡੀਆ ਤੋਂ ਆ ਗਈ ਵੱਡੀ ਮਾੜੀ ਖਬਰ – ਮੋਦੀ ਸਰਕਾਰ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਦੇਸ਼ ਦੀ ਸਰਕਾਰ ਦਾ ਇਹ ਸੁਪਨਾ ਹੁੰਦਾ ਹੈ ਕਿ ੳੁਨ੍ਹਾਂ ਦੇ ਦੇਸ਼ ਵਿੱਚ ਵੱਧ ਤੋਂ ਵੱਧ ਤਰੱਕੀ ਹੋ ਸਕੇ ,ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ ,ਜਿਸ ਕਾਰਨ ਸਰਕਾਰ ਦੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ , ਨਵੀਂਆਂ ਤਕਨੀਕਾਂ ਲਿਆਈਆਂ ਜਾਂਦੀਆਂ ਹਨ ,ਤਾਂ ਜੋ ਲੋਕ ਇਨ੍ਹਾਂ ਦਾ ਲਾਭ ਲੈ ਸਕਣ । ਇਸ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਭਾਰਤ ਸਰਕਾਰ ਦੀ, ਤਾਂ ਭਾਰਤ ਸਰਕਾਰ ਦੇ ਵੱਲੋਂ ਵੀ ਡਿਜੀਟਲ ਇੰਡੀਆ ਮੁਹਿੰਮ ਜਾਰੀ ਕੀਤੀ ਗਈ ਹੈ । ਜਿਸ ਦੇ ਚੱਲਦੇ ਭਾਰਤ ਸਰਕਾਰ ਦਾ ਸੁਪਨਾ ਹੈ ਕਿ ਪੂਰੇ ਭਾਰਤ ਨੂੰ ਡਿਜੀਟਲ ਇੰਡੀਆ ਬਣਾਇਆ ਜਾ ਸਕੇ । ਉਨ੍ਹਾਂ ਵੱਲੋਂ ਭਾਰਤ ਦੇਸ਼ ਨੂੰ ਡਿਜੀਟਲ ਬਣਾਉਣ ਲਈ ਵੱਖ ਵੱਖ ਉਪਰਾਲੇ ਵੀ ਕੀਤੇ ਜਾਂਦੇ ਹਨ। ਵੱਖ ਵੱਖ ਕੰਪਨੀਆਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਵਿਕਾਸ ਕਾਰਜ ਕਰ ਰਹੀ ਹੈ ।

ਇਸੇ ਵਿਚਕਾਰ ਭਾਰਤ ਸਰਕਾਰ ਵੱਲੋਂ ਏਲੋਨ ਮਾਸਕ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਤੇ ਸਰਕਾਰ ਨੇ ਲੋਕਾਂ ਨੂੰ ਸਟਾਰ ਲਿੰਕ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ । ਦਰਅਸਲ ਹੁਣ ਭਾਰਤ ਸਰਕਾਰ ਦੀ ਚਿਤਾਵਨੀ ਨੇ ਏਲੋਨ ਮਾਸਕ ਦੇ ਲਈ ਇੱਕ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ । ਦਰਅਸਲ ਭਾਰਤ ਸਰਕਾਰ ਦੇ ਵਲੋਂ ਹੁਣ ਏਲੋਨ ਮਸਕ ਦੀ ਕੰਪਨੀ ਸਟਾਰਲਿੰਕ ਦੇ ਜ਼ਰੀਏ ਜੋ ਸੈਟੇਲਾਈਟ ਇੰਟਰਨੈੱਟ ਸੇਵਾ ਲਈ ਸਬਸਕ੍ਰਿਪਸ਼ਨ ਸ਼ੁਰੂ ਕਰ ਰਹੀ ਹੈ । ਉਸ ਨੂੰ ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ।

ਇਸ ਅਪੀਲ ਦੇ ਮਗਰੋਂ ਹੁਣ ਏਲੋਨ ਮਸਕ ਦੀ ਸੈਟੇਲਾਈਟ ਕੰਪਨੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ । ਦਰਅਸਲ ਹੁਣ ਸਟਾਰਲਿੰਕ ਕੰਪਨੀ ਨੇ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾ ਲਈ ਸਬਸਕ੍ਰਿਪਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ, ਪਰ ਕੇਂਦਰ ਸਰਕਾਰ ਦੀ ਇਸ ਚਿਤਾਵਨੀ ਤੋਂ ਬਾਅਦ ਹੁਣ ਇਹ ਕੰਪਨੀ ਦੀਆਂ ਆਸਾਂ ਤੇ ਉਮੀਦਾਂ ਭਾਰਤ ਵਿੱਚ ਖ਼ਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ । ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਜੇ ਇਸ ਕੰਪਨੀ ਨੂੰ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਮੁਹੱਈਆ ਕਰਵਾਉਣ ਦੇ ਲਈ ਲਾਈਸੈਂਸ ਨਹੀਂ ਮਿਲਿਆ ਹੈ ।

ਜਿਸ ਕਾਰਨ ਭਾਰਤ ਦੇ ਲੋਕਾਂ ਨੂੰ ਇਸ ਸੇਵਾ ਨੂੰ ਨਾ ਖਰੀਦਣ । ਕਿਉਂਕਿ ਇਸ ਦੇ ਨਾਲ ਉਨ੍ਹਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ । ਜਿੱਥੇ ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਉਥੇ ਹੀ ਦੂਰਸੰਚਾਰ ਵਿਭਾਗ ਨੇ ਵੀ ਇਹ ਕਿਹਾ ਹੈ ਕਿ ਇਸ ਕੰਪਨੀ ਨੂੰ ਭਾਰਤ ਵਿੱਚ ਅਜੇ ਲਾਈਸੰਸ ਹੋਣਾ ਬਾਕੀ ਹੈ ਤੇ ਮਾਸਕ ਦੀ ਕੰਪਨੀ ਨੇ ਰੈਗੂਲੇਟਰੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕੀਤਾ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ ।