ਆਈ ਤਾਜਾ ਵੱਡੀ ਖਬਰ
ਜਿੱਥੇ ਦੁਨੀਆ ਹਰ ਖੇਤਰ ਦੇ ਵਿੱਚ ਵਿਕਾਸ ਕਰਦੀ ਪਈ ਹੈ, ਉੱਥੇ ਹੀ ਜੇਕਰ ਟੈਕਨੋਲੋਜੀ ਦੀ ਗੱਲ ਕੀਤੀ ਜਾਵੇ ਤਾਂ, ਟੈਕਨੋਲੋਜੀ ਦੇ ਵਿੱਚ ਵੀ ਹੁਣ ਅਜਿਹੇ ਮੁਕਾਮ ਹਾਸਿਲ ਕੀਤੇ ਜਾ ਰਹੇ ਹਨ ਕਈ ਵਾਰ ਜਿਨਾਂ ਉੱਪਰ ਯਕੀਨ ਕਰਨਾ ਵੀ ਮੁਸ਼ਕਿਲ ਹੁੰਦਾ ਪਿਆ ਹੈ। ਇਸੇ ਵਿਚਾਲੇ ਹੁਣ ਐਲਨ ਮਸਕ ਦੀ ਕੰਪਨੀ ਨੇ ਇੱਕ ਅਜਿਹਾ ਕਮਾਲ ਦਾ ਕਾਰਨਾਮਾ ਕਰ ਦਿੱਤਾ, ਜਿਸ ਦੇ ਚਲਦੇ ਪਹਿਲੀ ਵਾਰ ਇਨਸਾਨੀ ਦਿਮਾਗ ਦੇ ਵਿੱਚ ਚਿੱਪ ਫਿਟ ਕਰ ਦਿੱਤੀ ਗਈ l ਦੱਸਦਿਆ ਕਿ ਮਸਕ ਨੇਸਾਲ 2016 ਵਿਚ ਨਿਊਰੋਟੈਕਨਾਲੋਜੀ ਕੰਪਨੀ ਨਿਊਰਾਲਿੰਕ ਸਟਾਰਟਅੱਪ ਸ਼ੁਰੂਆਤ ਕੀਤੀ ਸੀ, ਜਿਹੜਾ ਦਿਮਾਗ ਤੇ ਕੰਪਿਊਟਰ ‘ਚ ਸਿੱਧੇ ਸੰਚਾਰ ਚੈਨਲ ਬਣਾਉਣ ‘ਤੇ ਕੰਮ ਕਰ ਰਹੀ ।
ਜਿਸ ਦੇ ਚਲਦੇ ਹੁਣ ਕੰਪਨੀ ਦੇ ਵੱਲੋਂ ਇੱਕ ਅਜਿਹੀ ਚਿੱਪ ਤਿਆਰ ਕੀਤੀ ਗਈ ਹੈ ਜਿਸ ਨੂੰ ਮਨੁੱਖ ਦੀ ਦਿਮਾਗ ਵਿੱਚ ਸਰਜਰੀ ਰਾਹੀ ਫਿੱਟ ਕੀਤਾ ਜਾਵੇਗਾ l ਇਹ ਟ੍ਰਿਪ ਇਨਸਾਨੀ ਦਿਮਾਗ ਵਾਂਗੂੰ ਕੰਮ ਕਰੇਗੀ l ਇਸ ਦਾ ਇਸਤੇਮਾਲ ਦਿਮਾਗ ਤੇ ਨਵਰਸ ਸਿਸਟਮ ਦੇ ਡਿਸਆਰਡਰ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੀਤਾ ਜਾ ਸਕੇਗਾ, ਇਸ ਨਾਲ ਉਹਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ । ਆਮ ਭਾਸ਼ਾ ਦੇ ਵਿੱਚ ਅਸੀਂ ਆਖ ਸਕਦੇ ਹਾਂ ਕਿ ਜਿਸ ਤਰ੍ਹਾਂ ਤੋਂ ਸਰੀਰ ਦੇ ਕਈ ਦੂਜੇ ਅੰਗਾਂ ਦੇ ਕੰਮ ਬੰਦ ਕਰ ਦੇਣ ‘ਤੇ ਉਨ੍ਹਾਂ ਦਾ ਟਰਾਂਸਪਲਾਂਟ ਹੁੰਦਾ ਹੈ, ਇਹ ਇਕ ਹੱਦ ਤੱਕ ਉਸੇ ਤਰ੍ਹਾਂ ਤੋਂ ਦਿਮਾਗ ਦਾ ਟ੍ਰਾਂਸਪਲਾਂਟ ਹੈ।
ਇਸ ਨਾਲ ਮਨੁੱਖ ਨੂੰ ਦਿਮਾਗ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਮਦਦ ਮਿਲੇਗੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਐਡਮਿਨੀਸਟ੍ਰੇਸ਼ਨ ਨਾਲ ਇਨਸਾਨ ਦੇ ਦਿਮਾਗ ਟਰਾਂਸਪਲਾਂਟ ਦਾ ਪ੍ਰੀਖਣ ਕਰਨ ਦੀ ਮਨਜ਼ੂਰੀ ਮਿਲੀ ਸੀ। ਨਿਊਰਾਲਿੰਕ ਆਪਣੇ ਮਾਈਕ੍ਰੋਚਿਪਸ ਦਾ ਇਸਤੇਮਾਲ ਅਧਰੰਗ ਅਤੇ ਅੰਨ੍ਹੇਪਣ ਵਰਗੀਆਂ ਸਥਿਤੀਆਂ ਦਾ ਇਲਾਜ ਕਰਨ ਅਤੇ ਕੁਝ ਅਸਮਰਥਤਾਵਾਂ ਵਾਲੇ ਲੋਕਾਂ ਦੀ ਕੰਪਿਊਟਰ ਅਤੇ ਮੋਬਾਈਲ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਬਾਰੇ ਗੱਲ ਕਰਦਾ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਇਸ ਚਿਪ ਦਾ ਪਹਿਲਾ ਪਰੀਖਣ ਬਾਂਦਰਾਂ ਉੱਪਰ ਕੀਤਾ ਗਿਆ ਸੀ l ਜਿਸ ਵਿੱਚ ਕਾਮਯਾਬੀ ਪ੍ਰਾਪਤ ਹੋਣ ਤੋਂ ਬਾਅਦ ਹੁਣ ਇਸ ਦਾ ਪਰਯੋਗ ਇਨਸਾਨਾਂ ਉੱਪਰ ਵੀ ਕੀਤਾ ਜਾਵੇਗਾ।
Previous Postਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ , ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ
Next Postਅਮਰੀਕਾ ਚ ਭਰਾ ਨੇ ਹੀ ਭਰਾ ਦਾ ਕੀਤਾ ਖੌਫਨਾਕ ਤਰੀਕੇ ਨਾਲ ਕਤਲ , ਮਾਪਿਆਂ ਨੂੰ ਕੀਤਾ ਗਿਆ ਗ੍ਰਿਫਤਾਰ