ਆਈ ਤਾਜਾ ਵੱਡੀ ਖਬਰ
ਕੈਨੇਡਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਅਾਂ ਤੋਂ ਤੰਗ ਆ ਕੇ ਕੈਨੇਡਾ ਸਰਕਾਰ ਨੇ ਕਨੇਡਾ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ । ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਸਥਿਤੀ ਨੂੰ ਸ਼ਾਂਤ ਕਰਵਾਉਣ ਲਈ ਐਮਰਜੈਂਸੀ ਲਗਾਈ ਗਈ ਹੋਵੇ । ਪਿਛਲੇ ਦੋ ਹਫ਼ਤਿਆਂ ਤੋਂ ਟਰੱਕਾਂ ਅਤੇ ਹੋਰਾ ਵਾਹਨਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਅਾਂ ਨੇ ਓਟਾਵਾ ਦੀਆਂ ਸੜਕਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ । ਪ੍ਰਦਰਸ਼ਨਕਾਰੀ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕਰਨ ਲਈ ਮਹਾਂਮਾਰੀ ਕਾਰਨ ਲਾਗੂ ਹੋਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੀਅਾਂ ਹਨ । ਜਿਸ ਕਾਰਨ ਟਰੂਡੋ ਨੇ ਟਰੱਕ ਡਰਾਈਵਰਾਂ ਨਾਲ ਨਿਪਟਣ ਲਈ ਫੌਜ ਬੁਲਾਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਮੱਸਿਆ ਨਾਲ ਨਿਪਟਣ ਲਈ ਹੋਰ ਬਦਲਾਂ ਦਾ ਇਸਤੇਮਾਲ ਕੀਤਾ ਜਾਵੇਗਾ। ਜਿਸ ਦੇ ਚੱਲਦੇ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਦੀ ਤੁਲਨਾ ਇੱਕ ਅਜਿਹੇ ਵਿਅਕਤੀ ਨਾਲ ਕਰ ਦਿੱਤੀ ਹੈ ਜਿਸ ਕਾਰਨ ਹੁਣ ਵੱਡਾ ਬਵਾਲ ਮਚ ਗਿਆ ਹੈ । ਦਰਅਸਲ ਏਲਨ ਮਸਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਤੁਲਨਾ ਐਡਾਲਫ ਹਿਟਲਰ ਨਾਲ ਕਰ ਦਿੱਤੀ ਹੈ ।
ਉਨ੍ਹਾਂ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਕ ਟਵੀਟ ਕੀਤਾ ਗਿਆ ਸੀ ਜਿਸ ਨੂੰ ਕੁਝ ਸਮੇਂ ਬਾਅਦ ਡਿਲੀਟ ਕਰ ਦਿੱਤਾ ਗਿਆ ਸੀ । ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਕਾਫੀ ਬਵਾਲ ਮਚਿਆ ਹੋਇਆ ਹੈ । ਉਨ੍ਹਾਂ ਇਸ ਸਬੰਧੀ ਟਵੀਟ ਕੀਤਾ ਸੀ । ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮੇਰੀ ਤੁਲਨਾ ਜਸਟਿਨ ਟਰੂਡੋ ਨਾਲ ਕਰਨੀ ਬੰਦ ਕਰੋ ਮੇਰੇ ਕੋਲ ਬਜਟ ਸੀ ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਅਮਰੀਕੀ ਯਹੂਦੀ ਕਮੇਟੀ ਨੇ ਲੱਖਾਂ ਲੋਕਾਂ ਦਾ ਕਤਲੇਆਮ ਕਰਨ ਵਾਲੇ ਤਾਨਾਸ਼ਾਹ ਨਾਲ ਟਰੂਡੋ ਦੀ ਤੁਲਨਾ ਨੂੰ ਗਲਤ ਦੱਸਿਆ ਤੇ ਉਨ੍ਹਾਂ ਕੋਲੋਂ ਮੁਆਫੀ ਮੰਗਣ ਦੀ ਮੰਗ ਵੀਂ ਰਖੀ । ਕਮੇਟੀ ਨੇ ਆਪਣੇ ਬਿਆਨ ਨੂੰ ਜਾਰੀ ਕਰਦਿਆਂ ਕਿਹਾ ਕਿ ਇੱਕ ਵਾਰ ਮਸਕ ਨੇ ਸੋਸ਼ਲ ਮੀਡੀਆ ਤੇ ਹਿਟਲਰ ਦੇ ਸਿਖ਼ਰ ਦਾ ਬੇਹੱਦ ਖ਼ਰਾਬ ਫ਼ੈਸਲਾ ਲਿਆ ਹੈ। ਇਸ ਨੂੰ ਅਸਵੀਕਾਰ ਵਿਵਹਾਰ ਨੂੰ ਰੋਕਣਾ ਚਾਹੀਦਾ ਹੈ ।
Previous Postਡੇਢ ਮਹੀਨਾ ਪਹਿਲਾਂ ਵਿਆਹੀ ਕੁੜੀ ਨੂੰ ਘਰ ਦੇ ਅੰਦਰ ਦਿੱਤੀ ਗਈ ਇਸ ਤਰਾਂ ਮੌਤ – ਇਲਾਕੇ ਚ ਪਿਆ ਸੋਗ
Next Postਇੰਗਲੈਂਡ ਤੋਂ ਆਈ ਵੱਡੀ ਖਬਰ ਵਜੀ ਖਤਰੇ ਦੀ ਘੰਟੀ ਜਾਰੀ ਹੋ ਗਿਆ ਇਹ ‘ਰੈੱਡ ਅਲਰਟ – ਤਾਜਾ ਵੱਡੀ ਖਬਰ