ਆਈ ਤਾਜਾ ਵੱਡੀ ਖਬਰ
ਸਫ਼ਰ ਦੇ ਦੌਰਾਨ ਇਨਸਾਨ ਨਿੱਤ ਨਵੀਆਂ ਚੀਜ਼ਾਂ ਦੇ ਦਰਸ਼ਨ ਕਰਦਾ ਹੈ। ਜਿਸ ਕਾਰਨ ਇਨਸਾਨ ਨੂੰ ਬਹੁਤ ਕੁਝ ਸਿੱਖਣ ਅਤੇ ਦੇਖਣ ਨੂੰ ਮਿਲਦਾ ਹੈ। ਇਹ ਜਾਣਕਾਰੀ ਇਨਸਾਨ ਦੇ ਵਿਦਿਅਕ ਗ੍ਰਹਿ ਭੰਡਾਰ ਵਿੱਚ ਵਾਧਾ ਕਰਦੀ ਹੈ। ਜਿਸ ਨਾਲ ਇਨਸਾਨ ਹੋਰ ਸੂਝ-ਬੂਝ ਅਤੇ ਅਕਲਮੰਦ ਵਾਲਾ ਹੋ ਜਾਂਦਾ ਹੈ। ਪਰ ਕਦੇ ਕਦਾਈਂ ਜੀਵਨ ਦੇ ਵਿੱਚ ਦੇਖੀ ਗਈ ਅਜਿਹੀ ਚੀਜ਼ ਇਨਸਾਨ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ ਜੋ ਉਸ ਨੇ ਪਹਿਲਾਂ ਕਦੀ ਨਾ ਦੇਖੀ ਹੋਵੇ।
ਅਮਰੀਕਾ ਦੇ ਵਿੱਚ ਹੈਲੀਕਾਪਟਰ ਰਾਹੀਂ ਜਦੋਂ ਇੱਕ ਪਾਇਲਟ ਉਡਾਣ ਭਰ ਰਿਹਾ ਸੀ ਤਾਂ ਉਸ ਨੇ ਇਥੋਂ ਦੇ ਇੱਕ ਰੇਗਿਸਤਾਨ ਵਿੱਚ ਬੇਹੱਦ ਹੀ ਰਹੱਸਮਈ ਚੀਜ਼ ਦੇਖੀ। ਅਮਰੀਕਾ ਦੇ ਰਹਿਣ ਵਾਲੇ ਇੱਕ ਪਾਇਲਟ ਬ੍ਰੈਟ ਹੱਚਿੰਗ ਵੱਲੋਂ ਇੱਥੋਂ ਦੇ ਉਟਾਹ ਸੂਬੇ ਵਿੱਚ ਹੈਲੀਕਾਪਟਰ ਰਾਹੀਂ ਉਡਾਣ ਭਰੀ ਜਾ ਰਹੀ ਸੀ। ਜਦੋਂ ਉਹ ਹੈਲੀਕਾਪਟਰ ਨੂੰ ਰੇਗਿਸਤਾਨ ਉਪਰ ਉਡਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੀ ਨਜ਼ਰ ਜ਼ਮੀਨ ਉੱਤੇ ਇਕ ਚਮਕਦੀ ਹੋਈ ਚੀਜ਼ ਉੱਪਰ ਗਈ।
ਜਦੋਂ ਉਹ ਉਸ ਦੇ ਕੋਲ ਗਿਆ ਤਾਂ ਉਸ ਨੇ ਦੇਖਿਆ ਕਿ ਇਹ ਇੱਕ ਲੰਬਾਈ ਵਿੱਚ ਮੈਟਲ ਦਾ ਬਣਿਆ ਹੋਇਆ ਖੰਭਾ ਸੀ ਜਿਸ ਦੀ ਲੰਬਾਈ ਤਕਰੀਬਨ 10 ਤੋਂ 12 ਫੁੱਟ ਸੀ। ਇਹ ਇੱਥੋਂ ਦੇ ਉਟਾਹ ਰਾਜ ਦੇ ਸੁਦੂਰ ਇਲਾਕੇ ਵਿੱਚ ਪਾਇਆ ਗਿਆ ਹੈ। ਇਸ ਘਟਨਾ ਦਾ ਜ਼ਿਕਰ ਹੈਲੀਕਾਪਟਰ ਪਾਇਲਟ ਨੇ ਕੇਐਸਐਲ ਟੀਵੀ ਚੈਨਲ ਉੱਪਰ ਕੀਤਾ। ਜਿੱਥੇ ਉਸ ਨੇ ਦੱਸਿਆ ਕਿ ਉਸ ਵੱਲੋਂ ਪਹਿਲਾਂ ਕਦੇ ਵੀ ਇਸ ਚੀਜ਼ ਨੂੰ ਨਹੀਂ ਦੇਖਿਆ ਗਿਆ। ਇਹ ਬਹੁਤ ਹੀ ਜ਼ਿਆਦਾ ਅਨੌਖੀ ਅਤੇ ਰਹੱਸਮਈ ਹੈ।
ਉਸ ਦੀ ਇਸ ਯਾਤਰਾ ਦੌਰਾਨ ਹੈਲੀਕਾਪਟਰ ਵਿੱਚ ਇੱਕ ਜੀਵ ਵਿਗਿਆਨੀ ਵੀ ਸੀ ਜਿਸ ਨੇ ਇਸ ਰਹੱਸਮਈ ਚੀਜ਼ ਦਾ ਨਿਰੀਖਣ ਕੀਤਾ। ਸੂਤਰਾਂ ਮੁਤਾਬਕ ਹੋ ਸਕਦਾ ਹੈ ਕਿ ਇਸ ਧਾਤੂ ਦੇ ਖੰਭੇ ਨੂੰ ਕਿਸੇ ਆਰਟਿਸਟ ਵੱਲੋਂ ਇੱਥੇ ਲਗਾਇਆ ਗਿਆ ਹੋਵੇ। ਪਰ ਦੂਜੇ ਪਾਸੇ ਸੂਬੇ ਦੇ ਪਬਲਿਕ ਸੇਫ਼ਟੀ ਬਿਊਰੋ ਦੇ ਅਧਿਕਾਰੀਆਂ ਨੇ ਇਸ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਚੀਜ਼ ਦਾ ਸਰਕਾਰੀ ਜ਼ਮੀਨ ਉੱਤੇ ਬਿਨਾਂ ਆਗਿਆ ਲਗਾਉਣਾ ਗ਼ੈਰ ਕਾਨੂੰਨੀ ਹੈ। ਸੂਬੇ ਦੇ ਹਾਈਵੇ ਪੈਟਰੋਲਿੰਗ ਟੀਮ ਵੱਲੋਂ ਇਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਸਾਂਝੀਆਂ ਕਰ ਸਥਾਨਕ ਲੋਕਾਂ ਕੋਲੋਂ ਇਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਉਡਾਨ ਭਰ ਰਹੇ ਪਾਇਲਟ ਨੂੰ ਧਰਤੀ ਤੇ ਦਿਸੀ 10 ਫੁੱਟ ਲੰਬੀ ਰਹਸਮਈ ਚੀਜ- ਕਿਸੇ ਨੂੰ ਨਹੀ ਪਤਾ, ਕੀ ਹੈ ਇਹ
Previous Postਚੋਟੀ ਦੇ ਮਸ਼ਹੂਰ ਖਿਡਾਰੀ ਦੀ ਅਚਾਨਕਇਸ ਤਰਾਂ ਨਾਲ ਹੋਈ ਮੌਤ ,ਛਾਇਆ ਸੋਗ
Next Postਜਹਾਜ ਚ ਵਿਦੇਸ਼ ਜਾਣ ਵਾਲਿਆਂ ਲਈ ਆਈ ਇਹ ਖਾਸ ਖਬਰ