ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਜਿੱਥੇ ਹਵਾਈ ਸਫਰ ਨੂੰ ਸਭ ਤੋਂ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਜਿਸ ਨਾਲ ਯਾਤਰੀ ਆਪਣੀ ਮੰਜ਼ਲ ਤੱਕ ਵੀ ਆਸਾਨੀ ਨਾਲ ਪਹੁੰਚਦੇ ਹਨ। ਉਥੇ ਹੀ ਇਹ ਹਵਾਈ ਸਫ਼ਰ ਕੇਵਲ ਹਾਦਸਿਆਂ ਦਾ ਕਾਰਨ ਵੀ ਬਣ ਜਾਂਦਾ ਹੈ ਜਿੱਥੇ ਵਾਪਰਨ ਵਾਲੇ ਹਵਾਈ ਹਾਦਸੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਪਰ ਅਜਿਹੇ ਹਵਾਈ ਹਾਦਸੇ ਕਈ ਵਾਰ ਅਣਗਹਿਲੀ ਦੇ ਚਲਦੇ ਹੋਏ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਅਚਾਨਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਬਹੁਤ ਸਾਰੇ ਹਵਾਈ ਫ਼ੌਜ ਦੇ ਜਹਾਜ਼ ਵੀ ਕਈ ਘਟਨਾਵਾਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹੁਣ ਉਡਦੇ ਹੋਏ ਦੋ ਹਵਾਈ ਜਹਾਜ਼ ਆਪਸ ਵਿੱਚ ਟਕਰਾਏ ਹਨ ਅਤੇ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣੀ ਕੋਰੀਆ ਤੋਂ ਸਾਹਮਣੇ ਆਈ ਹੈ। ਜਿੱਥੇ ਅਭਿਆਸ ਕਰਦੇ ਹੋਏ ਹਵਾਈ ਸੈਨਾ ਦੇ ਦੋ ਜਹਾਜ਼ ਆਪਸ ਵਿੱਚ ਟਕਰਾਉਣ ਕਾਰਨ ਹਾਦਸਾ ਗ੍ਰਸਤ ਹੋ ਗਏ ਹਨ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ੁਕਰਵਾਰ ਨੂੰ ਸਿਖਲਾਈ ਦੌਰਾਨ ਦੋ ਹਵਾਈ ਸੈਨਾ ਦੇ ਜਹਾਜ ਹਵਾ ਵਿੱਚ ਹੀ ਆਪਸ ਵਿੱਚ ਟਕਰਾ ਗਏ। ਦਸਿਆ ਗਿਆ ਹੈ ਕਿ ਜਿੱਥੇ ਹਵਾਈ ਸੈਨਾ ਦੇ ਇਨ੍ਹਾਂ ਦੋਹਾਂ ਜਹਾਜ਼ਾਂ ਵੱਲੋਂ ਦੱਖਣੀ ਕੋਰੀਆ ਦੇ ਪਹਿਲੇ ਸਵਦੇਸ਼ੀ ਨਿਰਮਤ ਦੋ KT -1 ਟਰੇਨਰ ਜਹਾਜ਼ਾਂ ਵੱਲੋਂ ਸਿਖਲਾਈ ਵਾਸਤੇ ਉਡਾਣ ਭਰੀ ਗਈ ਸੀ ਅਤੇ ਉਡਾਣ ਭਰਨ ਤੋਂ 5 ਮਿੰਟ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਦੱਸਿਆ ਗਿਆ ਹੈ ਕਿ ਇਹ ਹਾਦਸਾ ਏਅਰਬੇਸ ਤੋਂ ਛੇ ਕਿਲੋਮੀਟਰ ਦੀ ਦੂਰੀ ਤੇ ਹੋਇਆ ਹੈ।
ਜਿੱਥੇ ਇਸ ਮਲਬੇ ਦੀ ਚਪੇਟ ਵਿੱਚ ਆਉਣ ਕਾਰਨ ਇਕ ਯਾਤਰੀ ਕਾਰ ਵੀ ਨੁਕਸਾਨੀ ਗਈ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਸਥਾਨ ਉਪਰ ਤਿੰਨ ਹੇਲੀਕਾਪਟਰ 20 ਵਾਹਨਾਂ ਅਤੇ ਦਰਜਨਾਂ ਐਮਰਜੈਂਸੀ ਕਰਮਚਾਰੀਆਂ ਨੂੰ ਮਦਦ ਵਾਸਤੇ ਭੇਜਿਆ ਗਿਆ ਸੀ। ਪਰ ਜਹਾਜ਼ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ।
Previous Postਵਿਦੇਸ਼ ਭੇਜੀ ਘਰਵਾਲੀ ਨੇ ਮੁੰਡੇ ਨਾਲ ਗਲਬਾਤ ਕਰਨੀ ਕਰਤੀ ਬੰਦ – ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਸੀ
Next Postਪੰਜਾਬ ਚ ਇਥੇ 4 ਸਾਲਾ ਪੁੱਤਰ ਅਤੇ ਪਤਨੀ ਦੀ ਪਤੀ ਦੇ ਸਾਹਮਣੇ ਹੋਈ ਦਰਦਨਾਕ ਮੌਤ, ਛਾਈ ਸੋਗ ਦੀ ਲਹਿਰ