ਇੱਕੋ ਦਿਨ ਵਿਆਹੇ ਭਰਾਵਾਂ ਨੂੰ 3 ਮਿੰਟ ਦੇ ਫਰਕ ਨਾਲ ਮਿਲੀ ਇਸ ਤਰਾਂ ਮੌਤ – ਇਕੱਠਿਆਂ ਦਾ ਕੀਤਾ ਸੰਸਕਾਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਜੀਣਾ ਮਰਨਾ ਜਿੱਥੇ ਉਸ ਉਪਰ ਵਾਲੇ ਦੇ ਹੱਥ ਹੁੰਦਾ ਹੈ ਉਥੇ ਹੀ ਪਰਿਵਾਰਾਂ ਵਿੱਚ ਅਜਿਹਾ ਪਿਆਰ ਕਿਤੇ ਕਿਤੇ ਹੀ ਦੇਖਣ ਨੂੰ ਮਿਲਦਾ ਹੈ ਜੋ ਪਿਆਰ ਲੋਕਾਂ ਲਈ ਇੱਕ ਮਿਸਾਲ ਬਣ ਜਾਂਦਾ ਹੈ। ਜਿੱਥੇ ਭਰਾਵਾਂ ਨੂੰ ਇਕ ਦੂਸਰੇ ਦੀ ਸੱਜੀ-ਖੱਬੀ ਬਾਂਹ ਕਿਹਾ ਜਾਂਦਾ ਹੈ। ਉੱਥੇ ਹੀ ਇਹ ਭਰਾ ਮੁਸ਼ਕਲ ਦੇ ਸਮੇਂ ਹਮੇਸ਼ਾ ਅੱਗੇ ਆ ਕੇ ਸਾਥ ਦਿੰਦੇ ਹਨ। ਜਿਨ੍ਹਾਂ ਦੇ ਹੁੰਦੇ ਹੋਏ ਇਨਸਾਨ ਨੂੰ ਦੁਨੀਆਂ ਦੀ ਕੋਈ ਵੀ ਪ੍ਰਵਾਹ ਨਹੀਂ ਹੁੰਦੀ। ਅਜਿਹੇ ਰਿਸ਼ਤੇ ਇਨਸਾਨ ਦੇ ਐਨੇ ਜ਼ਿਆਦਾ ਨਜ਼ਦੀਕ ਹੋ ਜਾਂਦੇ ਹਨ ਕਿ ਉਨ੍ਹਾਂ ਬਿਨਾਂ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇੱਕੋ ਦਿਨ ਵਿਆਹੇ ਭਰਾਵਾਂ ਨੂੰ ਤਿੰਨ ਮਿੰਟਾਂ ਦੇ ਫ਼ਰਕ ਨਾਲ ਮੌਤ ਮਿਲੀ ਹੈ।

ਜਿੱਥੇ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਨਾਗਾਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਭਰਾਵਾਂ ਦਾ ਆਪਸ ਵਿੱਚ ਇੰਨਾ ਜ਼ਿਆਦਾ ਪਿਆਰ ਸੀ ਕਿ ਦੋਹਾਂ ਦੀ ਮੌਤ ਤਿੰਨ ਮਿੰਟ ਦੇ ਫ਼ਰਕ ਨਾਲ ਹੋ ਗਈ ਹੈ। ਜਿੱਥੇ ਇਨ੍ਹਾਂ ਦੋਹਾਂ ਭਰਾਵਾਂ ਦੇ ਪਿਆਰ ਦੀ ਮਿਸਾਲ ਬਹੁਤ ਸਾਰੇ ਇਲਾਕਿਆਂ ਵਿੱਚ ਦਿੱਤੀ ਜਾਂਦੀ ਸੀ। ਉਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਹਾਂ ਭਰਾਵਾਂ ਦਾ ਵਿਆਹ ਵੀ ਇਕੱਠਾ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਵੱਡਾ ਭਰਾ ਰਾਵਤਾਰਾਮ ਅਤੇ ਛੋਟਾ ਭਰਾ ਹੀਰਾਰਾਮ ਦੇਵਾਸੀ ਸ਼ਾਮਲ ਸਨ।

ਦੋਨੋ ਭਰਾ ਜਿੱਥੇ ਬਚਪਨ ਵਿੱਚ ਦੋ ਤੋਂ ਤਿੰਨ ਜਮਾਤਾਂ ਹੀ ਇਕੱਠੇ ਪੜ੍ਹੇ ਸਨ। ਉਥੇ ਹੀ ਇਨ੍ਹਾਂ ਭਰਾਵਾਂ ਵੱਲੋਂ ਆਪਣੀ ਸਾਰੀ ਜ਼ਿੰਦਗੀ ਇਕੱਠਿਆਂ ਗੁਜ਼ਾਰੀ ਗਈ। ਜਿੱਥੇ ਵੱਡੇ ਰਵਾਤਾਰਾਮ ਦੀ ਉਮਰ 75 ਸਾਲ ਦੇ ਕਰੀਬ ਸੀ ਉੱਥੇ ਹੀ ਉਸ ਦਾ ਛੋਟਾ ਭਰਾ ਹੀਰਾਰਾਮ ਉਸ ਤੋਂ ਇਕ ਦੋ ਸਾਲ ਛੋਟਾ ਦੱਸਿਆ ਗਿਆ ਹੈ। ਜਿੱਥੇ ਇਕੱਠੇ ਰਹਿੰਦੇ ਸਨ ਉਥੇ ਹੀ ਰੋਜ਼ ਨਿੱਤਨੇਮ ਵੀ ਕਰਦੇ ਸਨ। ਦੋਨੋ ਭਰਾਵਾਂ ਦੇ ਵਿਆਹ ਵੀ ਇੱਕ ਦਿਨ ਹੀ ਕੀਤੇ ਗਏ ਸਨ।

ਜਿੱਥੇ ਦੋਨੋਂ ਭਰਾ ਇਕੱਠੇ ਸੌਂ ਰਹੇ ਸਨ ਉਥੇ ਹੀ ਵੱਡੇ ਭਰਾ ਨੇ ਕਿਹਾ ਕਿ ਮੇਰਾ ਕੰਮ ਇਸ ਸੰਸਾਰ ਤੇ ਪੂਰਾ ਹੋ ਗਿਆ ਹੈ ਅਤੇ ਮੈਂ ਜਾ ਰਿਹਾ ਹਾਂ, ਉਸ ਤੋਂ ਬਾਅਦ ਛੋਟੇ ਨੇ ਕਿਹਾ ਕਿ ਮੈਂ ਵੀ ਆਉਂਦਾ ਹੈ। ਫਿਰ ਤਿੰਨ ਮਿੰਟ ਬਾਅਦ ਉਸ ਦੀ ਮੌਤ ਹੋ ਗਈ। ਹੁਣ ਤਿੰਨ ਦਿਨ ਪਹਿਲਾਂ ਜਿੱਥੇ ਦੋਹਾਂ ਭਰਾਵਾਂ ਦਾ ਤਿੰਨ ਮਿੰਟ ਦੇ ਫ਼ਰਕ ਨਾਲ ਦਿਹਾਂਤ ਹੋ ਗਿਆ ਹੈ। ਉਥੇ ਹੀ ਦੋਹਾਂ ਭਰਾਵਾਂ ਦਾ ਅੰਤਿਮ ਸੰਸਕਾਰ ਇਕ ਹੀ ਚੀਖਾ ਵਿੱਚ ਕੀਤਾ ਗਿਆ ਹੈ।