ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਭਿਆਨਕ ਹਾਦਸੇ ਚ ਹੋਈ ਮੌਤ, 70,000 ਕਰੋੜ ਦਾ ਸੀ ਮਾਲਕ

ਆਈ ਤਾਜ਼ਾ ਵੱਡੀ ਖਬਰ 

ਸਡ਼ਕੀ ਹਾਦਸਿਆਂ ਵਿਚ ਹਰ ਰੋਜ਼ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਹਰ ਰੋਜ਼ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਸੜਕੀ ਹਾਦਸਿਆਂ ਵਿੱਚ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਇੰਡੀਆ ਦੀ ਇੱਕ ਮਸ਼ਹੂਰ ਹਸਤੀ ਦੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਸ਼ਹੂਰ ਬਿਜ਼ਨੈੱਸਮੈਨ ਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਈਰਸ ਮਿਸਤਰੀ ਦੀ ਮੁੰਬਈ ਦੇ ਪਾਲਘਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਇਸ ਹਸਤੀ ਦੀ ਮੌਤ ਸਬੰਧੀ ਪਾਲਘਰ ਦੇ ਐੱਮ ਪੀ ਵੱਲੋਂ ਪੁਸ਼ਟੀ ਕੀਤੀ ਗਈ । ਉੱਥੇ ਹੀ ਇਸ ਦਰਦਨਾਕ ਹਾਦਸੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਇਹ ਹਾਦਸਾ ਦੁਪਹਿਰ ਦੇ ਤਿੰਨ ਵਜੇ ਦੇ ਕਰੀਬ ਵਾਪਰਿਆ। ਜਦੋਂ ਇਕ ਔਰਤ ਉਨ੍ਹਾਂ ਦੀ ਕਾਰ ਚਲਾ ਰਹੀ ਸੀ ਇਸ ਹਾਦਸੇ ਵਿੱਚ ਕਾਰ ਵਿੱਚ ਬੈਠੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿੱਚੋਂ ਇੱਕ ਸਾਇਰਸ ਹੈ। ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਕਾਰ ਵਿੱਚ ਬੈਠੇ ਹੋਰ ਦੋ ਵਿਅਕਤੀ ਜਿਊਂਦੇ ਹਨ। ਦੱਸ ਦੇਈਏ

ਸਾਇਰਸ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਭਾਰਤੀ ਮੂਲ ਦੇ ਇੱਕ ਆਇਰਿਸ਼ ਕਾਰੋਬਾਰੀ ਪਰਿਵਾਰ ਵਿੱਚ ਹੋਇਆ ਸੀ।ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਉਨ੍ਹਾਂ ਦੀ ਮਰਸਸੀਡੀਜ਼ ਅਹਿਮਦਾਬਾਦ ਤੋਂ ਮੁੰਬਈ ਪਰਤ ਰਹੀ ਸੀ। ਇਹ ਹਾਦਸਾ ਸੂਰਿਆ ਨਦੀ ‘ਤੇ ਬਣੇ ਪੁਲ ‘ਤੇ ਵਾਪਰਿਆ।

ਇਸ ਦੇ ਨਾਲ ਹੀ ਕਾਰ ‘ਚ ਸਵਾਰ ਦੋ ਹੋਰ ਲੋਕ ਹਸਪਤਾਲ ‘ਚ ਦਾਖਲ ਹਨ । ਜ਼ਿਕਰਯੋਗ ਹੈ ਕਿ ਜਿਸ ਪ੍ਰਕਾਰ ਭਾਰਤ ਦੇਸ਼ ਦੇ ਵਿੱਚ ਸੜਕੀ ਹਾਦਸੇ ਵਧ ਰਹੇ ਹਨ, ਉਸ ਦੇ ਚੱਲਦੇ ਹੁਣ ਸਰਕਾਰਾਂ ਲਈ ਵੀ ਇੱਕ ਨਵੀਂ ਚਿੰਤਾ ਬਣਦੀ ਜਾ ਰਹੀ ਹੈ ਕਿ ਕਿਵੇਂ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਤਾਂ ਜੋ ਅਜਿਹੇ ਸੜਕੀ ਹਾਦਸੇ ਰੋਕੇ ਜਾ ਸਕਣ ।