ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਕਰੋਨਾ ਮਹਾਂਮਾਰੀ ਨੂੰ ਆਏ ਹੋਏ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ ਤਾਂ ਜੋ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ । ਉੱਥੇ ਹੀ ਭਾਰਤ ਦੇਸ਼ ਵਿੱਚ ਜਦੋਂ ਵੀ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਫੋਨ ਕਰਦਾ ਹੈ ਤੇ ਉਸ ਦੌਰਾਨ ਕੋਰੋਨਾ ਦੀ ਇਕ ਕਾਲਰ ਟਿਊਨ ਸੁਣਾਈ ਦਿੰਦੀ ਹੈ , ਜਿਸ ਨੂੰ ਲੈ ਕੇ ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਹੁਣ ਇਹ ਕੋਰੋਨਾ ਕਾਲਰ ਟਿਊਨ ਬੰਦ ਹੋ ਸਕਦੀ ਹੈ । ਦਰਅਸਲ ਕੋਰੋਨਾ ਮਾਹਮਾਰੀ ਨਾਲ ਜੁੜੀਆਂ ਪਾਬੰਦੀਆਂ ਦਾ ਪਾਲਣ ਕਰਨ ਲਈ ਫੋਨ ਕੋਲ ਤੋਂ ਪਹਿਲਾਂ ਜਾਗਰੂਕਤਾ ਸੰਦੇਸ਼ ਇਕ ਪਛਾਣ ਬਣ ਚੁੱਕਿਆ ਹੈ ।
ਪਰ ਹੁਣ ਜਲਦ ਹੀ ਇਹ ਕਾਲਰ ਟਿਊਨ ਬੰਦ ਹੋ ਸਕਦੀ ਹੈ , ਕਿਉਂਕਿ ਹੁਣ ਸਰਕਾਰ ਦੇ ਵੱਲੋਂ ਕੋਰੋਨਾ ਟਿਊਨ ਨੂੰ ਖ਼ਤਮ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ । ਹੁਣ ਸਰਕਾਰ ਨੂੰ ਅਜਿਹੀਆਂ ਕਈ ਅਰਜ਼ੀਆਂ ਮਿਲਦੀਆਂ ਹਨ ਜਿਸ ਵਿੱਚ ਕਿਹਾ ਗਿਆ ਹੈ ਇਹ ਸੰਦੇਸ਼ ਆਪਣਾ ਉਦੇਸ਼ ਪੂਰਾ ਕਰ ਚੁੱਕਿਆ ਹੈ ਤੇ ਕਈ ਵਾਰ ਐਮਰਜੈਂਸੀ ਦੌਰਾਨ ਕੋਲ ਵੀ ਕਾਲ ਵਿਚ ਦੇਰੀ ਹੋ ਜਾਂਦੀ ਹੈ, ਜਿਸ ਦੇ ਚਲਦੇ ਹੁਣ ਇਸ ਕਾਲਰ ਟਿਊਨ ਨੂੰ ਖ਼ਤਮ ਕਰਨ ਦੀ ਮੰਗ ਲਗਾਤਾਰ ਵਧ ਰਹੀ ਹੈ ।
ਉਥੇ ਹੀ ਜੇਕਰ ਸੂਤਰਾਂ ਹਵਾਲੇ ਭੇਜੀ ਜਾਣਕਾਰੀ ਦੀ ਗੱਲ ਕਰੀਏ ਤਾਂ ਸੂਤਰਾਂ ਦੇ ਵਲੋ ਭੇਜੀ ਜਾਣਕਾਰੀ ਮੁਤਾਬਕ ਦੂਰਸੰਚਾਰ ਵਿਭਾਗ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਾਲ ਤੋਂ ਪਹਿਲਾਂ ਇਨ੍ਹਾਂ ਸੰਦੇਸ਼ਾਂ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ ।
ਦੂਰਸੰਚਾਰ ਵਿਭਾਗ ਨੇ ਚਿੱਠੀ ਵਿੱਚ ਕਿਹਾ ਹੈ ਕਿ ਲਗਭਗ ਇੱਕੀ ਮਹੀਨਿਆਂ ਬਾਅਦ ਇਨ੍ਹਾਂ ਸੰਦੇਸ਼ਾਂ ਨੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨੂੰ ਪੂਰਾ ਕਰ ਲਿਆ ਹੈ ਤੇ ਹੁਣ ਇਨ੍ਹਾਂ ਦੀ ਜਾਗਰੂਕਤਾ ਦੀ ਜ਼ਰੂਰਤ ਨਹੀਂ ਹੈ । ਨੈੱਟਵਰਕ ਤੇ ਇਨ੍ਹਾਂ ਸੰਦੇਸ਼ਾਂ ਦੇ ਨਤੀਜੇ ਵਜੋਂ ਐਮਰਜੈਂਸੀ ਦੌਰਾਨ ਮਹੱਤਵਪੂਰਨ ਕਾਲ ਕਰਨ ਵਿੱਚ ਵੀ ਦੇਰੀ ਹੁੰਦੀ ਹੈ । ਜਿਸ ਦੇ ਚਲਦੇ ਹੁਣ ਕਾਲ ਕਰਨ ਤੋਂ ਪਹਿਲਾਂ ਚੱਲ ਰਹੇ ਸੰਦੇਸ਼ ਨੂੰ ਬੰਦ ਕਰਨਾ ਹੀ ਠੀਕ ਰਹੇਗਾ ।
Previous Postਸਾਵਧਾਨ ਸਾਵਧਾਨ : ਜੇ ਕੀਤੀ ਇਹ ਗਲਤੀ ਤਾ ਪਹਿਲੀ ਵਾਰ 10 ਹਜ਼ਾਰ ਜੁਰਮਾਨਾ ਤੇ 3 ਮਹੀਨੇ ਦੀ ਕੈਦ ਹੋਵੇਗੀ
Next Postਕਨੇਡਾ ਤੋਂ ਆਏ NRI ਨੌਜਵਾਨ ਪੰਜਾਬ ਚ ਇਹ ਸ਼ਰਮਨਾਕ ਕਾਂਡ ਕਰਕੇ ਹੋ ਗਿਆ ਫਰਾਰ – ਤਾਜਾ ਵੱਡੀ ਖਬਰ