ਆਈ ਤਾਜਾ ਵੱਡੀ ਖਬਰ
ਸਾਰੀ ਦੁਨੀਆ ਵਿੱਚ ਜਿੱਥੇ ਪਹਿਲਾਂ ਹੀ ਕਰੋਨਾ ਦੀ ਮਾਰ ਪਈ ਹੋਈ ਹੈ ਅਤੇ ਇਸ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਹੀ ਇਹਨਾਂ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਇਹ ਕੁਦਰਤੀ ਆਫਤਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਅਤੇ ਲੋਕ ਆਰਥਿਕ ਮੰਦੀ ਦੇ ਨੁਕਸਾਨ ਵਿਚੋਂ ਗੁਜ਼ਰ ਰਹੇ ਹਨ।
ਜਿੱਥੇ ਕਰੋਨਾ ਦੀ ਦਹਿਸ਼ਤ ਅਜੇ ਵੀ ਜਾਰੀ ਹੈ ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ, ਹੜ੍ਹ, ਭੂਚਾਲ , ਤੁਫਾਨ ਭਾਰੀ ਬਰਸਾਤ, ਜੰਗਲੀ ਅੱਗ, ਕਈ ਰਹੱਸਮਈ ਬੀ-ਮਾ-ਰੀ-ਆਂ ਅਤੇ ਹੋਰ ਕਈ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਅੰਦਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਵੀ ਆ ਚੁੱਕੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹੁਣ ਇੰਡੀਆ ਵਿੱਚ ਇੱਥੇ ਵੱਡਾ ਭੁਚਾਲ ਆਇਆ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ ਅਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭੂਚਾਲ ਹੁਣ ਉਤਰ ਭਾਰਤ ਵਿਚ ਆਇਆ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ਼ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਇਸ ਭੂਚਾਲ ਦਾ ਕੇਂਦਰ ਬਿੰਦੂ ਲੱਦਾਖ ਦੇ ਕਰਗਿਲ ਤੋਂ 143 ਕਿਲੋਮੀਟਰ ਦੀ ਦੂਰੀ ਤੇ ਮਾਪਿਆ ਗਿਆ ਹੈ। ਉੱਥੇ ਹੀ ਸੋਮਵਾਰ ਸ਼ਾਮ ਨੂੰ ਪਹਿਲੇ 7.01 ਮਿੰਟ ਤੇ ਆਏ ਭੂਚਾਲ਼ ਦੀ ਤੀਬਰਤਾ ਰਿਕਟਰ ਸਕੇਲ ਉਪਰ 5.3 ਮਾਪੀ ਗਈ ਹੈ। ਇਸ ਤੋਂ ਬਾਅਦ ਦੂਜਾ ਭੂਚਾਲ ਕੁਝ ਮਿੰਟ ਦੇ ਫ਼ਰਕ ਨਾਲ ਦੁਬਾਰਾ ਆਇਆ। ਜੋ 7:07 ਮਿੰਟ ਤੇ ਆਇਆ ਸੀ।
ਉਥੇ ਹੀ 6 ਮਿੰਟ ਦੇ ਫ਼ਰਕ ਨਾਲ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.8 ਮਾਪੀ ਗਈ ਹੈ। ਉੱਥੇ ਹੀ ਸੋਮਵਾਰ ਦੀ ਸ਼ਾਮ ਨੂੰ ਦੋ ਬਾਰ ਆਏ ਭੂਚਾਲ ਦੇ ਝਟਕਿਆਂ ਨੂੰ ਕਾਰਗਿਲ- ਲੱਦਾਖ ਦੇ ਨੇੜਲੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ ਹੈ। ਹੁਣ ਤੱਕ ਇਸ ਭੂਚਾਲ ਵਿਚ ਜਾਨੀ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।
Previous Postਹੁਣੇ ਹੁਣੇ ਕਾਂਗਰਸ ਨੂੰ ਲੱਗ ਗਿਆ ਵੱਡਾ ਝੱਟਕਾ – ਇਹ 2 ਮੌਜੂਦਾ MLA ਹੋ ਗਏ ਇਸ ਪਾਰਟੀ ਚ ਸ਼ਮਿਲ
Next Postਬੈਂਕਾਂ ਦੀ ਵਰਤੋਂ ਕਰਨ ਵਾਲੇ ਦੇਖਲੋ ਇਹ ਵੱਡੀ ਖਬਰ – 1 ਜਨਵਰੀ ਤੋਂ ਹੋਣ ਜਾ ਰਿਹਾ ਇਹ ਕੰਮ