ਇੰਡੀਆ ਚ ਉੱਡ ਰਹੇ ਜਹਾਜ ਚ ਅਚਾਨਕ ਨਿਕਲਣ ਲਗਿਆ ਧੂਆਂ, ਮਚਿਆ ਹੜਕੰਪ- ਕਰਾਈ ਐਮਰਜੰਸੀ ਲੈਂਡਿੰਗ

ਆਈ ਤਾਜ਼ਾ ਵੱਡੀ ਖਬਰ 

ਹਵਾਈ ਉਡਾਨਾਂ ਨੂੰ ਜਿਥੇ ਕਰੋਨਾ ਦੇ ਦੌਰਾਨ ਕਾਫੀ ਲੰਮੇਂ ਸਮੇਂ ਤੱਕ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਇਸ ਸਭ ਦੇ ਚਲਦੇ ਹੋਏ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਯਾਤਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਲੰਮੇ ਸਮੇਂ ਤਕ ਇੰਤਜ਼ਾਰ ਕਰਨਾ ਪਿਆ ਸੀ। ਇਸ ਹਵਾਈ ਉਡਾਨਾਂ ਦੇ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਦੇ ਕੰਮ ਕਾਜ਼ ਵੀ ਪ੍ਰਭਾਵਿਤ ਹੋਏ ਸਨ ਅਤੇ ਸਾਰੇ ਦੇਸ਼ ਨੂੰ ਆਰਥਿਕ ਤੌਰ ਤੇ ਮੰਦਹਾਲੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਨ੍ਹਾਂ ਹਵਾਈ ਉਡਾਨਾਂ ਦੇ ਪ੍ਰਭਾਵਤ ਹੋਣ ਨਾਲ ਜਿੱਥੇ ਹਰ ਇੱਕ ਦਾ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਲੋਕਾਂ ਨੂੰ ਕਾਫੀ ਲੰਮਾ ਸਮਾਂ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਖੁਲ੍ਹਣ ਦਾ ਇੰਤਜਾਰ ਕਰਨਾ ਪਿਆ ਸੀ।

ਜਿੱਥੇ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਲੋਕਾਂ ਵੱਲੋਂ ਹਵਾਈ ਉਡਾਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਸਫਰ ਕਰਦੇ ਸਮੇਂ ਕਈ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਦੇ ਮਨਾਂ ਉਪਰ ਡਰ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਇੰਡੀਆ ਚ ਉੱਡ ਰਹੇ ਜਹਾਜ਼ ਚ ਅਚਾਨਕ ਧੂਆ ਨਿਕਲਣ ਲੱਗਾ, ਜਿਸ ਕਾਰਨ ਹੜਕੰਪ ਮਚ ਗਿਆ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਪਾਈਸ ਜੈੱਟ ਦੇ ਇੱਕ ਜਹਾਜ਼ ਨਾਲ ਵਾਪਰਿਆ ਹੈ ਜਿੱਥੇ ਦਿੱਲੀ ਤੋਂ ਜਬਲਪੁਰ ਜਾ ਰਹੇ ਇਸ ਜਹਾਜ਼ ਵਿਚ ਅਚਾਨਕ ਹੀ ਉਸ ਸਮੇਂ ਧੂਆਂ ਨਿਕਲਦਾ ਦਿਖਾਈ ਦਿੱਤਾ ਜਦੋਂ ਇਹ ਜਹਾਜ਼ 5000 ਹਜ਼ਾਰ ਫੁੱਟ ਤੋਂ ਲੰਘ ਰਿਹਾ ਸੀ। ਜਿੱਥੇ ਇਸ ਧੂੰਏ ਦੇ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਅਤੇ ਸਾਰੇ ਯਾਤਰੀ ਹੱਥਾਂ ਨਾਲ ਪੱਖੀਆਂ ਝੱਲਦੇ ਹੋਏ ਵੀ ਨਜ਼ਰ ਆਏ। ਜਿੱਥੇ ਧੂਆ ਤੇਜ਼ੀ ਨਾਲ ਫੈਲਦਾ ਦਿਖਾਈ ਦਿੱਤਾ ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਇਸ ਦੀ ਤੁਰੰਤ ਹੀ ਐਮਰਜੈਂਸੀ ਲੈਂਡਿੰਗ ਕਰਵਾ ਲਈ ਗਈ।

ਕਿਉਂਕਿ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਜਹਾਜ਼ ਵਿੱਚ ਸਵਾਰ ਯਾਤਰੀਆਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਹੜਕੰਪ ਮਚ ਗਿਆ ਉਥੇ ਹੀ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਬਲਪੁਰ ਵਾਸਤੇ ਦੂਜੇ ਜਹਾਜ਼ ਵਿਚ ਰਵਾਨਾ ਕਰ ਦਿੱਤਾ ਗਿਆ।