ਇੰਡੀਆ ਚ ਇਥੇ ਦਿਸੀ ਅਸਮਾਨ ਚ ਅਜਿਹੀ ਰਹਸਮਈ ਚੀਜ , ਸਾਰੇ ਰਹਿ ਗਏ ਹੈਰਾਨ – ਲੋਕਾਂ ਨੇ ਬਣਾਈ ਵੀਡੀਓ

ਆਈ ਤਾਜ਼ਾ ਵੱਡੀ ਖਬਰ 

ਬ੍ਰਹਿਮੰਡ ਵਿਚ ਜਿੱਥੇ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਅਜੀਬੋ ਗਰੀਬ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਉਥੇ ਹੀ ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੇ ਵਿਗਿਆਨੀਆਂ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਸਾਇੰਸ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਉੱਥੇ ਕੁਝ ਲੋਕਾਂ ਵੱਲੋਂ ਅੰਧ ਵਿਸ਼ਵਾਸ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਅਫਵਾਹ ਵੀ ਫੈਲਾ ਦਿੱਤੀਆਂ ਜਾਂਦੀਆਂ ਹਨ। ਵਿਗਿਆਨੀਆਂ ਵੱਲੋਂ ਜਿਥੇ ਇਨਾਂ ਘਟਨਾਵਾਂ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਪੁਸ਼ਟੀ ਕੀਤੀ ਜਾਂਦੀ ਹੈ ਉਥੇ ਹੀ ਲੋਕਾਂ ਨੂੰ ਵੀ ਇਸ ਬਾਰੇ ਸਪਸ਼ਟੀਕਰਨ ਦਿਤਾ ਜਾਂਦਾ ਹੈ।

ਹੁਣ ਭਾਰਤ ਵਿੱਚ ਇੱਥੇ ਅਸਮਾਨ ਵਿੱਚ ਅਜਿਹੀ ਚੀਜ਼ ਹੈ ਜਿਸਨੂੰ ਦੇਖਕੇ ਸਾਰੇ ਹੈਰਾਨ ਰਹਿ ਗਏ ਹਨ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਜਾਰੀ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਨੀਵਾਰ ਦੇਰ ਰਾਤ ਨੂੰ ਦੋ ਸੂਬਿਆਂ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸੋਸ਼ਲ ਮੀਡੀਆ ਉਪਰ ਬਹੁਤ ਸਾਰੀਆਂ ਵੀਡੀਓ ਵੀ ਇਸ ਬਾਰੇ ਲੋਕਾਂ ਵੱਲੋਂ ਬਣਾਕੇ ਸਾਂਝੀਆਂ ਕੀਤੀਆਂ ਗਈਆਂ ਹਨ। ਜਿੱਥੇ ਉਨ੍ਹਾਂ ਦੱਸਿਆ ਹੈ ਕਿ ਅਜੀਬੋ-ਗਰੀਬ ਰੋਸ਼ਨੀ ਉਹਨਾਂ ਲੋਕਾਂ ਵੱਲੋਂ ਸ਼ਨੀਵਾਰ ਰਾਤ ਨੂੰ ਅਸਮਾਨ ਵਿੱਚ ਦੇਖੀ ਗਈ, ਜੋ ਇਕ ਗੋਲੇ ਦੇ ਰੂਪ ਵਿੱਚ ਧਰਤੀ ਵੱਲ ਡਿੱਗਦੀ ਦਿਖਾਈ ਦੇ ਰਹੀ ਸੀ।

ਇਸ ਦੀ ਜਾਣਕਾਰੀ ਦਿੰਦੇ ਹੋਏ ਮਾਹਿਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਲਾਂਚ ਹੋਣ ਮਗਰੋਂ ਰਾਕੇਟ ਦੇ ਟੁਕੜੇ ਜਾਂ ਉਲਕਾ ਪਿੰਡ ਹੋ ਸਕਦੇ ਹਨ। ਜੋ ਧਰਤੀ ਦੇ ਜਲਵਾਯੂ ਵਿਚ ਪ੍ਰਵੇਸ਼ ਕਰਨ ਤੇ ਇਸ ਤਰ੍ਹਾਂ ਦਿਖਾਈ ਦੇ ਸਕਦੇ ਹਨ। ਚਮਕਦੀ ਹੋਈ ਗੋਲੇ ਦੇ ਰੂਪ ਵਿੱਚ ਧਰਤੀ ਵੱਲ ਆਉਣ ਵਾਲੀ ਇਹ ਚੀਜ਼ ਕੀ ਸੀ ਇਸ ਬਾਰੇ ਅਜੇ ਪੂਰੀ ਤਰਾਂ ਸਪੱਸ਼ਟੀਕਰਣ ਨਹੀਂ ਦਿੱਤਾ ਗਿਆ ਹੈ।

ਇਹ ਘਟਨਾ ਸ਼ਨੀਵਾਰ ਰਾਤ ਨੂੰ ਮਹਾਂਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਵੀ ਵੇਖੀ ਗਈ ਹੈ, ਜਿੱਥੇ ਐਲਮੀਨੀਅਮ ਅਤੇ ਸਟੀਲ ਦੀ ਤਰਾਂ ਇੱਕ ਵਸਤੂ ਰਾਤ ਦੇ ਕਰੀਬ ਪੌਣੇ ਅੱਠ ਵਜੇ ਧਰਤੀ ਵੱਲ ਡਿਗਦੀ ਹੋਈ ਦਿਖਾਈ ਦਿੱਤੀ ਹੈ। ਉਥੇ ਹੀ ਮਹਾਰਾਸ਼ਟਰ ਦੇ ਵੀ ਕਈ ਜਿਲਿਆਂ ਵਿਚ 7 ਵਜੇ ਦੇ ਕਰੀਬ ਇਹ ਦ੍ਰਿਸ਼ ਦਿਖਾਈ ਦਿੱਤਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਅਸਮਾਨੀ ਨਜ਼ਾਰੇ ਦੇ ਦਿਸਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀਡੀਓ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।