ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਜਾਰੀ ਹੈ ਜਿੱਥੇ ਇਨ੍ਹਾਂ ਦੋ ਸਾਲਾਂ ਦੇ ਦੌਰਾਨ ਦੁਨੀਆ ਵਿਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸੇ ਦੌਰਾਨ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤ ਦੇ ਸਾਹਮਣੇ ਆਉਣ ਨਾਲ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਹੜ੍ਹਕੰਪ ਮਚ ਜਾਂਦਾ ਹੈ। ਇਸ ਵਿੱਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਫਿਰ ਤੋਂ ਕਰੋਨਾ ਮਾਹਵਾਰੀ ਦੀ ਅਗਲੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਚੀਨ ਦੇ ਵਿੱਚ 10 ਵੱਡੇ ਸ਼ਹਿਰਾਂ ਚ ਤਾਲਾਬੰਦੀ ਕਰ ਦਿੱਤੀ ਗਈ ਹੈ।
ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਆਉਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਚੁੱਕੀਆਂ ਹਨ ਜਿਥੇ ਕਈ ਦੇਸ਼ਾਂ ਵਿੱਚ ਇਸ ਭੂਚਾਲ ਦੇ ਕਾਰਨ ਭਾਰੀ ਨੁਕਸਾਨ ਵੀ ਹੋਇਆ ਹੈ। ਹੁਣ ਭਾਰਤ ਵਿਚ ਇੱਥੇ ਭਿਆਨਕ ਭੂਚਾਲਆਇਆ ਹੈ ਜਿਥੇ ਭਾਜੜਾਂ ਪੈ ਗਈਆਂ ਹਨ ਅਤੇ ਧਰਤੀ ਕੰਬੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇਹ ਭੂਚਾਲ ਅੱਜ ਸਵੇਰੇ ਛੇ ਵੱਜ ਕੇ 56 ਮਿੰਟ ਦੇ ਕਰੀਬ ਆਇਆ ਸੀ।
ਇਸ ਆਏ ਭੂਚਾਲ ਦਾ ਕੇਂਦਰ ਬਿੰਦੂ ਜਿਥੇ 117 ਕਿਲੋਮੀਟਰ ਉੱਤਰ ਵਿਚ ਦੱਸਿਆ ਜਾ ਰਿਹਾ ਹੈ ਉਥੇ ਹੀ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੱਲੋ 5.3 ਦੱਸੀ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਪੰਗਿਨ ਵਿੱਚ ਆਏ ਇਸ ਭੂਚਾਲ ਦੇ ਕਾਰਨ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਬੀਤੇ ਕੁਝ ਦਿਨਾਂ ਚ ਜਿੱਥੇ ਪਹਿਲਾਂ ਅੰਡੇਮਾਨ ਨਿਕੋਬਾਰ ਤੇ ਦੀਪ ਸਮੂਹ ਵਿੱਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਗੁਜਰਾਤ ਦੇ ਕੱਛ ਜਿਲ੍ਹੇ ਵਿੱਚ ਵੀ ਕੁਝ ਦਿਨ ਪਹਿਲਾਂ ਹੀ ਭੂਚਾਲ ਆਇਆ ਸੀ ਅਤੇ ਇਸੇ ਤਰਾਂ ਪੰਜਾਬ ਦੇ ਬਠਿੰਡਾ ਨੇੜੇ ਵੀ ਭੂਚਾਲ ਦੇ ਝਟਕੇ ਕੁਝ ਦਿਨ ਪਹਿਲਾਂ ਹੀ ਮਹਿਸੂਸ ਕੀਤੇ ਗਏ ਸਨ।
Previous Postਇਥੇ ਸਕੂਲਾਂ ਲਈ ਹੋਗਿਆ ਵੱਡਾ ਐਲਾਨ, ਜਾਰੀ ਹੋਈਆਂ ਨਵੀਆਂ ਹਦਾਇਤਾਂ- ਕਰੋਨਾ ਨੂੰ ਦੇਖਦੇ ਹੋਏ
Next Postਸਿੱਖ ਰੈਜੀਮੈਂਟ ਦੇ ਨੌਜਵਾਨ ਨਾਲ ਜੋ ਵਾਪਰਿਆ ਸੁਣ ਪੂਰੇ ਪਿੰਡ ਵਿਚ ਛਾਇਆ ਮਾਤਮ – ਤਾਜਾ ਵੱਡੀ ਖਬਰ