ਇੰਗਲੈਂਡ ਜਾਣ ਦੇ ਚਾਹਵਾਨਾਂ ਲਈ ਆਈ ਵੱਡੀ ਖਬਰ ਹੁਣ ਹੋ ਗਿਆ ਇਹ -ਐਲਾਨ ਜਨਤਾ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਉਥੇ ਕੋਈ ਵੀ ਦੇਸ਼ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਉਥੇ ਹੀ ਹਵਾਈ ਉਡਾਨਾਂ ਉੱਪਰ ਵੀ ਰੋਕ ਲਗਾ ਦਿੱਤੀ ਗਈ ਸੀ ਅਤੇ ਕੁੱਝ ਸਮਝੌਤੇ ਦੇ ਤਹਿਤ ਹੀ ਖਾਸ ਉਡਾਨਾਂ ਨੂੰ ਜਾਰੀ ਰੱਖਿਆ ਗਿਆ ਸੀ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਪਾਂਬੰਦੀਆਂ ਦੇ ਨਾਲ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਉਥੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਉਡਾਣ ਤੋਂ ਪਹਿਲਾ ਟੈਸਟ ਲਾਜ਼ਮੀ ਕੀਤਾ ਗਿਆ ਸੀ। ਜਿਵੇਂ ਜਿਵੇਂ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਉਵੇਂ ਹੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ।

ਹੁਣ ਇੰਗਲੈਂਡ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਐਲਾਨ ਹੁੰਦੇ ਹੀ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਵੱਲੋਂ ਲਾਗੂ ਕੀਤੀਆ ਗਈਆਂ ਪਾਬੰਦੀਆਂ ਨੂੰ ਹਟਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸ਼ੁਕਰਵਾਰ ਨੂੰ ਦੱਸਿਆ ਗਿਆ ਹੈ ਕਿ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਉੱਥੇ ਹੀ ਹੁਣ ਬ੍ਰਿਟੇਨ ਪਹੁੰਚਣ ਵਾਲਿਆਂ ਲਈ ਯਾਤਰਾ ਦੇ ਵੇਰਵੇ ਜਮ੍ਹਾ ਕਰਵਾਏ ਜਾਣ ਟੈਸਟ ਪੀ ਸੀ ਆਰ ਟੈਸਟ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

ਬੇਸ਼ਕ ਉਨ੍ਹਾਂ ਵੱਲੋਂ ਟੀਕਾਕਰਨ ਨਾ ਕਰਵਾਇਆ ਗਿਆ ਹੋਵੇ। ਦੱਸਿਆ ਗਿਆ ਹੈ ਕਿ ਹੁਣ ਟੀਕਾਕਰਨ ਤੋਂ ਰਹਿਤ ਯਾਤਰੀਆਂ ਲਈ ਵੀ ਪ੍ਰੀ ਡਿਪਾਰਚਰ ਟੈਸਟ ਅਤੇ ਬ੍ਰਿਟੇਨ ਪਹੁੰਚਣ ਤੋਂ ਦੋ ਦਿਨ ਬਾਅਦ ਵਿੱਚ ਕਰਵਾਏ ਜਾਂਦੇ ਹੋਏ ਟੈਸਟਾਂ ਸਬੰਧੀ ਵੀ ਲਾਗੂ ਕੀਤੇ ਗਏ ਨਿਯਮਾਂ ਤੋਂ ਛੋਟ ਦੇ ਦਿੱਤੀ ਜਾਵੇਗੀ।

ਬ੍ਰਿਟੇਨ ਵੱਲੋਂ ਆਖਿਆ ਗਿਆ ਹੈ ਕਿ ਜਿੱਥੇ ਉਹਨਾਂ ਪਾਬੰਧੀਆਂ ਨੂੰ ਖਤਮ ਕਰਕੇ ਦੁਨੀਆਂ ਦੀ ਅਗਵਾਈ ਕਰ ਰਿਹਾ ਹੈ ਉਥੇ ਹੀ ਈਸਟਰ ਦੀਆਂ ਛੁੱਟੀਆਂ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਸਵਾਗਤ ਵਾਸਤੇ ਉਹਨਾਂ ਦੀ ਆਜ਼ਾਦੀ ਲਈ ਅਜਿਹੀਆਂ ਖ਼ਬਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਬ੍ਰਿਟੇਨ ਵੱਲੋਂ ਈਸਟਰ ਦੀਆਂ ਛੁਟੀਆਂ ਤੋਂ ਪਹਿਲਾਂ ਹੀ ਅੰਤਰਰਾਸ਼ਟਰੀ ਯਾਤਰਾ ਨੂੰ ਖੋਲਣ ਲਈ ਹੋਰ ਕਦਮ ਚੁੱਕੇ ਜਾ ਰਹੇ ਹਨ ਜਿਸ ਦੀ ਜਾਣਕਾਰੀ ਬ੍ਰਿਟੇਨ ਸਿਹਤ ਸਕੱਤਰ ਵੱਲੋਂ ਦਿੱਤੀ ਗਈ ਹੈ।