ਆਈ ਤਾਜਾ ਵੱਡੀ ਖਬਰ
ਹਰੇਕ ਅਪਰਾਧੀ ਨੂੰ ਉਸਦੇ ਜੁਰਮ ਮੁਤਾਬਕ ਸਜ਼ਾ ਮਿਲਦੀ ਹੈ l ਜੁਰਮ ਜਿੰਨਾ ਵੱਡਾ ਹੋਏਗਾ ਉਨ੍ਹੀ ਜਿਆਦਾ ਸਜ਼ਾ ਮਿਲੇਗੀ l ਹਰੇਕ ਦੇਸ਼ ਦੇ ਵਿੱਚ ਜੁਰਮ ਮੁਤਾਬਕ ਵੱਖੋ ਵੱਖਰੀ ਸਜ਼ਾ ਤੈਅ ਕੀਤੀ ਗਈ ਹੈ l ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਜਾਏ ਮੌਤ ਉੱਪਰ ਪਾਬੰਦੀ ਲਗਾਈ ਗਈ ਹੈ l ਦੂਜੇ ਪਾਸੇ ਕਈ ਦੇਸ਼ਾਂ ਦੇ ਵਿੱਚ ਹਾਲੇ ਵੀ ਜੁਰਮ ਕਰਨ ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ ਜਿਸ ਨੂੰ ਉਸ ਦੀ ਸਜ਼ਾ ਮੁਤਾਬਕ ਮੌਤ ਲਈ ਜ਼ਹਿਰੀਲੇ ਟੀਕੇ ਦਾ ਉਪਯੋਗ ਕੀਤਾ ਗਿਆ ਸੀ ਪਰ ਇਸ ਤਰੀਕੇ ਨਾਲ ਵੀ ਉਸਦੀ ਮੌਤ ਨਹੀਂ ਹੋਈ l ਜਿਸ ਤੋਂ ਬਾਅਦ ਹੁਣ ਅਮਰੀਕਾ ਨੇ ਇਸ ਸ਼ਖਸ ਨੂੰ ਮਾਰਨ ਦੇ ਲਈ ਇੱਕ ਵੱਖਰਾ ਅਪਣਾਇਆ ਹੈ l ਦਰਅਸਲ ਅਮਰੀਕਾ ‘ਚ ਕੈਦੀ ਨੂੰ ਮਾਰਨ ਲਈ ਆਮ ਤੌਰ ‘ਤੇ ਜ਼ਹਿਰ ਵਾਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਦੋਸ਼ੀ ਨੂੰ ਸਰਲ ਤਰੀਕੇ ਦੇ ਨਾਲ ਸਜ਼ਾ ਮਿਲ ਸਕੇ ਤੇ ਉਸਦੀ ਜਾਨ ਚਲੀ ਜਾਵੇ l
ਪਰ ਇਸ ਵਾਰ ਅਮਰੀਕਾ ਸਜ਼ਾ-ਏ-ਮੌਤ ਲਈ ਇੱਕ ਨਵੇਂ ਤਰੀਕੇ ਦੀ ਪਰਖ ਕਰਨ ਜਾ ਰਿਹਾ ਹੈ। ਦਰਅਸਲ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਕੈਦੀ ਨੂੰ ਨਾਈਟ੍ਰੋਜਨ ਗੈਸ ਰਾਹੀਂ ਸਜ਼ਾ-ਏ-ਮੌਤ ਦਿੱਤੀ ਜਾਵੇਗੀ l ਜਿਸ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਛਿੜੇ ਹੋਏ ਹਨ l ਦਰਅਸਲ ਇਸ ਕੈਦੀ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਜ਼ਾ ਦਿੱਤੀ ਗਈ, ਪਰ ਇਸ ਦੀ ਮੌਤ ਨਹੀਂ ਹੋਈ ਜਿਸ ਕਾਰਨ ਹੁਣ ਇਸ ਸ਼ਖਸ ਨੂੰ ਨਾਈਟਰੋਜਨ ਗੈਸ ਦੇ ਜਰੀਏ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ l ਇਸ ਸ਼ਕਸ ਦਾ ਨਾਂ ਕੇਨੇਥ ਯੂਜੀਨ ਸਮਿੱਥ ਹੈ।
ਇਸ ਸ਼ਖਸ ਨੇ ਕਿਸੇ ਦੀ ਜਾਨ ਲੈ ਲਈ ਸੀ ਜਿਸ ਕਾਰਨ ਅਦਾਲਤ ਵੱਲੋਂ ਉਸ ਨੂੰ ਇਹ ਮੌਤ ਦੀ ਸਜ਼ਾ ਸੁਣਾਈ ਗਈ ਸੀ l ਸਮਿੱਥ ਪਹਿਲਾ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਇਸ ਤਰੀਕੇ ਨਾਲ ਮੌਤ ਦਿੱਤੀ ਜਾਵੇਗੀ। ਉਸਨੂੰ 1996 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਅਮਰੀਕਾ ਦੇ ਅਲਬਾਮਾ ਵਿੱਚ ਦਿੱਤੀ ਜਾਵੇਗੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਾਲ 2022 ਵਿੱਚ ਸਮਿੱਥ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਗਿਆ।
ਕਿਉਂਕਿ ਜੱਲਾਦ, ਜੋ ਆਮ ਤੌਰ ‘ਤੇ ਡਾਕਟਰ ਹੁੰਦੇ ਹਨ, ਸਮਿਥ ਦੀ ਨਾੜੀ ਨਹੀਂ ਲੱਭ ਸਕੇ। ਨਾੜ ਨਾ ਮਿਲਣ ਕਾਰਨ ਸਮਿੱਥ ਦੇ ਕਈ ਵਾਰ ਸੂਈ ਖੁਭੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌਤ ਦੇ ਵਰੰਟਾਂ ਦੀ ਮਿਆਦ ਮੁੱਕ ਗਈ। ਸਮਿੱਥ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਸਮਿਥ ਨੂੰ 4 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਸੀ। ਹੁਣ ਇਕ ਵਾਰ ਫਿਰ ਉਸ ਦੇ ਮੌਤ ਦੇ ਵਾਰੰਟ ‘ਤੇ ਦਸਤਖ਼ਤ ਹੋ ਗਏ ਹਨ। ਜਿਸ ਕਾਰਨ ਹੁਣ ਉਸ ਨੂੰ ਵੱਖਰੇ ਤਰੀਕੇ ਨਾਲ ਮੌਤ ਦਿਤੀ ਜਾਵੇਗੀ l
Home ਤਾਜਾ ਖ਼ਬਰਾਂ ਇਸ ਸ਼ਖ਼ਸ ਦੀ ਮੌਤ ਜ਼ਹਿਰੀਲੇ ਟੀਕੇ ਨਾਲ ਵੀ ਨਾ ਹੋਈ , ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਕਨੀਕ ਦੀ ਵਰਤੋਂ
ਤਾਜਾ ਖ਼ਬਰਾਂ
ਇਸ ਸ਼ਖ਼ਸ ਦੀ ਮੌਤ ਜ਼ਹਿਰੀਲੇ ਟੀਕੇ ਨਾਲ ਵੀ ਨਾ ਹੋਈ , ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਕਨੀਕ ਦੀ ਵਰਤੋਂ
Previous Postਪਤੀ ਦੀ ਮੌਤ ਦਾ ਪਤਨੀ ਨਹੀਂ ਸਹਾਰ ਸਕੀ ਸਦਮਾ , 5 ਘੰਟੇ ਬਾਅਦ ਹੋਈ ਮੌਤ ਦੋਨੋ ਦਾ ਇਕੱਠਿਆਂ ਹੋਇਆ ਸੰਸਕਾਰ
Next Postਚਲ ਰਹੇ ਵਿਆਹ ਚ ਮਚਿਆ ਹੜਕੰਪ , ਨੱਚਦੇ ਨੱਚਦੇ 25 ਫੁੱਟ ਉਚਾਈ ਤੋਂ ਹੇਠਾਂ ਡਿੱਗੇ ਲਾੜਾ ਲਾੜੀ ਸਣੇ 40 ਮਹਿਮਾਨ