ਆਈ ਤਾਜਾ ਵੱਡੀ ਖਬਰ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ ਜਿਥੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਸਮੇਂ ਅਫ਼ਗ਼ਾਨਿਸਤਾਨ ਵਿੱਚ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਦੇਖਦੇ ਹੋਏ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਅਫਗਾਨਸਤਾਨ ਵਿੱਚ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਉਥੇ ਹੀ ਅਮਰੀਕਾ ਦੇ ਫੌਜੀਆਂ ਵੱਲੋਂ ਕਾਬਲ ਦੇ ਹਵਾਈ ਅੱਡੇ ਉਪਰ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ। ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਹੁਣ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਵਿਚ ਪਹਿਲਾਂ ਦੇ ਮੁਕਾਬਲੇ ਡਰ ਵੱਧ ਗਿਆ ਹੈ।
ਹੁਣ ਇਸ ਮਸ਼ਹੂਰ ਬੋਲੀਵੁਡ ਅਦਾਕਾਰ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਜਿਸਦੇ 5 ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਅਫਗਾਨਿਸਤਾਨ ਦੀ ਸਥਿਤੀ ਦਾ ਖਮਿਆਜਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਪਾਕਿਸਤਾਨੀ ਅਫ਼ਗਾਨ ਮੂਲ ਦੀ ਅਦਾਕਾਰ ਮਲੀਸ਼ਾ ਹਿਨਾ ਖਾਨ ਵੱਲੋਂ ਆਪਣੇ ਪਰਿਵਾਰ ਨਾਲ ਵਾਪਰੇ ਕਹਿਰ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ ਹੈ। ਜਿੱਥੇ ਉਸ ਦੇ ਪਰਿਵਾਰ ਨੂੰ ਵੀ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਰਾਜ ਦਾ ਸ਼ਿਕਾਰ ਹੋਣਾ ਪਿਆ ਹੈ।
ਹਿਨਾ ਜਿੱਥੇ ਇਸ ਸਮੇਂ ਮੁੰਬਈ ਵਿੱਚ ਰਹਿ ਰਹੀ ਹੈ । ਉੱਥੇ ਹੀ ਉਸ ਦਾ ਪਰਿਵਾਰ ਅਫਗਾਨਸਤਾਨ ਵਿੱਚ ਰਹਿ ਰਿਹਾ ਸੀ। ਜਿੱਥੇ ਹਿਨਾ ਲਈ ਅਫਗਾਨਿਸਤਾਨ ਤੋਂ ਇਕ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਦੁਖੀ ਮਨ ਨਾਲ ਉਸ ਵੱਲੋਂ ਦੱਸਿਆ ਗਿਆ ਹੈ ਕਿ ਅਫ਼ਗ਼ਾਨਿਸਤਾਨ ਵਿਚ ਉਸ ਨੇ ਆਪਣੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਲਿਆ ਹੈ। ਜੋ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਚਪੇਟ ਵਿਚ ਆ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸਭ ਟਰਾਂਸਪੋਰਟ ਮੰਤਰਾਲੇ ਵਿਚ ਅਫ਼ਗ਼ਾਨ ਸਰਕਾਰ ਲਈ ਕੰਮ ਕਰਦੇ ਸਨ।
ਜਿਸ ਸਮੇਂ ਉਹ ਇਕ ਕਾਰ ਵਿੱਚ ਸਵਾਰ ਸਨ। ਉਸ ਸਮੇਂ ਤਾਲਿਬਾਨ ਵੱਲੋਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਉਹ ਸਾਰੇ ਮਾਰੇ ਗਏ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਪੰਜ ਤੋਂ ਛੇ ਮੈਂਬਰ ਅਜੇ ਵੀ ਅਫਗਾਨਸਤਾਨ ਵਿੱਚ ਰਹਿ ਰਹੇ ਹਨ ਅਤੇ ਉਸ ਦਾ ਛੋਟਾ ਭਰਾ ਅਤੇ ਭੈਣ ਆਪਣੇ ਆਪ ਨੂੰ ਬਚਾਉਣ ਲਈ ਲੁਕੇ ਹੋਏ ਹਨ । ਉਸ ਨੇ ਆਖਿਆ ਕਿ ਉਹ ਭਾਰਤ ਵਿਚ ਸੁਰੱਖਿਅਤ ਹੈ। ਪਰ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਾ ਵਿੱਚ ਹੈ,ਕਿਉਂਕਿ ਅਫਗਾਨਿਸਤਾਨ ਵਿਚ ਹੋ ਰਹੀ ਬਰਬਾਦੀ ਦੀਆਂ ਵੀਡੀਓ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ।
Home ਤਾਜਾ ਖ਼ਬਰਾਂ ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਤੇ ਟੁਟਿਆ ਦੁਖਾਂ ਦਾ ਪਹਾੜ ਹੋਈ 5 ਪ੍ਰੀਵਾਰਕ ਮੈਂਬਰਾਂ ਦੀ ਇਸ ਤਰਾਂ ਮੌਤ
Previous Postਪੰਜਾਬ ਚ ਸਿੱਖ ਚਿਹਰੇ ਵਜੋਂ ਮੁੱਖ ਮੰਤਰੀ ਬਣਾਉਣ ਦੇ ਬਾਰੇ ਨੂੰ ਲੈ ਕੇ ਡਾ. ਓਬਰਾਏ ਵਲੋਂ ਆਈ ਇਹ ਵੱਡੀ ਖਬਰ
Next Postਪੰਜਾਬ 12 ਸਾਲਾਂ ਦੀ ਮਾਸੂਮ ਨੂੰ ਰਾਤ ਨੂੰ ਸੁਤਿਆਂ ਪਿਆਂ ਇਸ ਤਰਾਂ ਮੌਤ ਨੇ ਘੇਰਾ ਪਾ ਲਿਆ , ਛਾਈ ਸੋਗ ਦੀ ਲਹਿਰ