ਇਸ ਮਸ਼ਹੂਰ ਪੰਜਾਬੀ ਸਖਸ਼ੀਅਤ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਕਈ ਮਹੀਨਿਆਂ ਤੋਂ ਬਹੁਤ ਸਾਰੀਆਂ ਉੱਗੀਆਂ ਪ੍ਰਸਿੱਧ ਹਸਤੀਆਂ ਦੇ ਇਸ ਦੁਨੀਆਂ ਤੋਂ ਜਾਣ ਦੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਹਸਤੀਆਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਉਨ੍ਹਾਂ ਦੇ ਖੇਤਰ ਵਿਚ ਜੋ ਘਾਟਾ ਪੈਂਦਾ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਜਿੱਥੇ ਕੋਰੋਨਾ ਕਾਰਨ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਓਥੇ ਆਏ ਦਿਨ ਪ੍ਰਸਿੱਧ ਹਸਤੀਆਂ ਦੇ ਮਰਨ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ ਜਿਸ ਨਾਲ ਲੋਕਾਂ ਨੂੰ ਗਹਿਰਾ ਧੱਕਾ ਲੱਗਦਾ ਹੈ।

ਪੰਜਾਬ ਦੇ ਕਈ ਮਸ਼ਹੂਰ ਚਿਹਰੇ ਇਨ੍ਹਾਂ ਮਹੀਨਿਆਂ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪੰਜਾਬ ਤੋਂ ਵੀ ਇੱਕ ਅਜਿਹੀ ਹਸਤੀ ਦੀ ਅਕਾਲ ਚਲਾਣਾ ਕਰ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਮਾਵੀ ਜੋ ਅਮਰੀਕਾ ਵਿਚ ਰਹਿ ਰਹੇ ਸਨ ਤੇ ਇਕ ਸਮਾਜ ਸੇਵੀ ਵਜੋਂ ਭੂਮਿਕਾ ਨਿਭਾ ਰਹੇ ਸਨ ਦਾ ਅੱਜ ਸਵੇਰ ਦਿਹਾਂਤ ਹੋ ਗਿਆ। ਮਾਵੀ ਵਿੱਚ ਫੂਡ ਸਪਲਾਈ ਵਿਭਾਗ ਵਿਚੋਂ ਰਿਟਾਇਰ ਹੋਣ ਤੋਂ ਬਾਅਦ ਸੁਖਜਿੰਦਰ ਸਿੰਘ ਆਪਣੀਆਂ ਬੇਟੀਆਂ ਕੋਲ ਅਮਰੀਕਾ ਚਲੇ ਗਏ ਸਨ ਪਰ ਥੋੜੇ ਸਮੇਂ ਬਾਅਦ ਹੀ ਉਹ ਪੰਜਾਬ ਵਾਪਿਸ ਆ ਗਏ।

ਪੰਜਾਬ ਆ ਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਵਿਚ ਸਮਰਪਿਤ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾਏ, ਅੱਖਾਂ ਦੇ ਕੈਂਪ ਅਤੇ ਖੂਨਦਾਨ ਦੇ ਕੈਂਪ ਲਗਵਾ ਕੇ ਲੋਕਾਂ ਦੀ ਕਾਫੀ ਸਹਾਇਤਾ ਕੀਤੀ ਅਤੇ ਇਸ ਨੂੰ ਹੀ ਆਪਣੀ ਜ਼ਿੰਦਗੀ ਸਮਝ ਲਿਆ। ਉਹਨਾਂ ਨੇ ਆਪਣੇ ਜੀਵਿਤ ਹੁੰਦੇ ਹੋਏ ਹੀ ਖੁਦ ਦਾ ਪੱਥਰ ਦਾ ਸਟੈਚੂ ਆਪਣੇ ਨਿਵਾਸ ਅਸਥਾਨ ਮੇਜਰ ਦਾ ਵਿਹੜਾ ਵਿੱਚ ਸਥਾਪਿਤ ਕਰਵਾਇਆ ਸੀ ਜੋ ਅੱਜ ਸੁਖਜਿੰਦਰ ਸਿੰਘ ਮਾਵੀ ਨੂੰ ਲੋਕਾਂ ਦੇ ਦਿਲਾਂ ਵਿੱਚ ਜੀਵਤ ਹੋਣ ਦੀ ਹਾਮੀ ਭਰਦਾ ਹੈ।

ਉਹਨਾਂ ਦੇ ਕਰੀਬੀਆਂ ਨੇ ਪਿੰਡ ਫਤਹਿਗੜ੍ਹ ਸਾਹਿਬ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਸਵੇਰ ਨੂੰ ਅਚਾਨਕ ਉਨ੍ਹਾਂ ਦੇ ਦਿਲ ਤੇ ਦ-ਰ-ਦ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਰਾਲੀ ਦੇ ਸੀ ਐਚ ਸੀ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਸੁਖਜਿੰਦਰ ਸਿੰਘ ਨੂੰ ਚੰਡੀਗੜ੍ਹ ਸੈਕਟਰ-16 ਦੇ ਜੀ ਐਮ ਸੀ ਐਚ ਵਿਚ ਰੈਫਰ ਕਰ ਦਿੱਤਾ ਜਿਥੇ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪਿੰਡ ਫਤਹਿਗੜ੍ਹ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਕਰ ਦਿੱਤਾ ਗਿਆ ਹੈ