ਆਈ ਤਾਜ਼ਾ ਵੱਡੀ ਖਬਰ
ਇਸ ਕਰੋਣਾ ਦੀ ਚੌਥੀ ਲਹਿਰ ਫਿਰ ਤੋਂ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਬਹੁਤ ਸਾਰੇ ਸੂਬਿਆਂ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਨੇ ਕੇਂਦਰ ਸਰਕਾਰ ਦੀ ਚਿੰਤਾ ਫਿਰ ਤੋਂ ਵਧਾ ਦਿੱਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰੁਣਾ ਕਿਸਾਨ ਦੇ ਵਾਧੇ ਨੂੰ ਦੇਖਦੇ ਹੋਏ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਇਸ ਉੱਪਰ ਕਾਬੂ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਵੀ ਬੀਤੇ ਦੋ ਢਾਈ ਸਾਲਾਂ ਦੇ ਦੌਰਾਨ ਜਿੱਥੇ ਕਰੋਨਾ ਦੇ ਕਾਰਨ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਦੀ ਜਾਨ ਜਾ ਚੁਕੀ ਹੈ। ਕਰੋਨਾ ਤੋਂ ਇਲਾਵਾ ਵਾਪਰਨ ਵਾਲੇ ਸੜਕ ਹਾਦਸਿਆਂ, ਬਿਮਾਰਿਆ ਅਤੇ ਹੋਰ ਬਹੁਤ ਸਾਰੇ ਹਾਦਸਿਆਂ ਦੇ ਚਲਦੇ ਹੋਏ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ।
ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ ਤਾਜ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ ਤਾਜ ਜਿਥੇ 90 ਦੇ ਦਹਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਸਨ । ਉਥੇ ਹੀ ਉਨ੍ਹਾਂ ਵੱਲੋਂ ਬਹੁਤ ਸਾਰੇ ਸੁਪਰ-ਡੁਪਰ ਹਿੱਟ ਗੀਤ ਵੀ ਗਾਏ ਗਏ ਸਨ।
ਇਸ ਤੋਂ ਇਲਾਵਾ ਰਿਤਿਕ ਰੌਸ਼ਨ ਦੀ ਹਿੰਦੀ ਫਿਲਮ ਕੋਈ ਮਿਲ ਗਿਆ ਦੇ ਵਿੱਚ ਵੀ ਉਨ੍ਹਾਂ ਵੱਲੋਂ ਇੱਕ ਗੀਤ ਗਾਇਆ ਗਿਆ ਸੀ। ਪੰਜਾਬੀ ਗੀਤਾਂ ਦੇ ਵਿਚ ਉਹਨਾਂ ਦੇ 90 ਦੇ ਦਹਾਕੇ ਵਾਲੇ ਸੁਪਰ ਹਿੱਟ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ ਜਿਨ੍ਹਾਂ ਵਿਚ ਥੋੜਾ ਦਾਰੂ ਵਿਚ ਪਿਆਰ ਮਿਲਾਦੇ, ਨੱਚਣਗੇ ਸਾਰੀ ਰਾਤ ਅਤੇ ਗੱਲ੍ਹਾਂ ਗੋਰੀਆਂ ਬਹੁਤ ਹੀ ਜ਼ਿਆਦਾ ਮਕਬੂਲ ਹੋਏ ਹਨ। ਜਿੱਥੇ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਲੰਮਾ ਸਮਾਂ ਕੋਮਾ ਵਿੱਚ ਰਹੇ ਸਨ। ਉਥੇ ਹੀ ਬੀਤੇ ਦਿਨੀਂ ਉਹ ਕੌਮਾਂ ਤੋਂ ਬਾਹਰ ਆਏ ਸਨ ਅਤੇ ਬਿਲਕੁਲ ਤੰਦਰੁਸਤ ਸਨ।
ਜਿਸ ਦੀ ਜਾਣਕਾਰੀ ਗਾਇਕ ਅਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਵੱਲੋਂ ਦਿੱਤੀ ਗਈ ਸੀ। ਉੱਥੇ ਹੀ ਹੁਣ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਵੀ ਉਨ੍ਹਾਂ ਵੱਲੋਂ ਹੀ ਟਵਿਟਰ ਉਪਰ ਸਾਂਝੀ ਕੀਤੀ ਗਈ ਹੈ। ਜਿਸ ਤੋਂ ਬਾਅਦ ਸੰਗੀਤ ਜਗਤ ਦੀਆਂ ਵੱਖ-ਵੱਖ ਹਸਤੀਆਂ ਵੱਲੋਂ ਅਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
Previous Postਬਿਕਰਮ ਮਜੀਠੀਆ ਦੇ ਖ਼ਿਲਾਫ ਗਵਾਹੀ ਦੇਣ ਵਾਲੇ ਮੁੱਖ ਗਵਾਹ ਬਾਰੇ ਆਈ ਇਹ ਵੱਡੀ ਖਬਰ
Next Postਪੰਜਾਬ ਦਾ ਨੌਜਵਾਨ ਨੇ ਇਸ ਤਰਾਂ ਰਾਤੋ ਰਾਤ ਬਣ ਗਿਆ ਕਰੋੜਪਤੀ, ਪਰਿਵਾਰ ਦਾ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ