ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦੇਣ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਸਮੇਤ ਪੂਰੇ ਦੁਨੀਆਂ ਭਰ ਦੇ ਲੋਕਾਂ ਵਿਚ ਇਸ ਕਤਲ ਕਾਂਡ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ । ਹਰ ਕਿਸੇ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ । ਇਸੇ ਵਿਚਕਾਰ ਹੁਣ ਸੰਗੀਤ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ , ਕਿਉਂਕਿ ਸੰਗੀਤ ਜਗਤ ਨਾਲ ਜੁੜੇ ਇਕ ਹੋਰ ਹਸਤੀ ਦੀ ਮੌਤ ਸਬੰਧੀ ਖਬਰ ਪ੍ਰਾਪਤ ਹੋਈ ਹੈ । ਦਰਅਸਲ ਵਿਸ਼ਵ ਭਰ ਦੇ ਵਿੱਚ ਸੰਤੂਰਵਾਦਕ ਸ਼ਿਵ ਕੁਮਾਰ ਸ਼ਰਮਾ ਦੇ ਦੇਹਾਂਤ ਤੋਂ ਬਾਅਦ ਹੁਣ ਪ੍ਰਸਿੱਧ ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਦਾ ਵੀ ਅੱਜ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ।
ਸੰਤੂਰ ਵਾਦਕ ਪੰਡਤ ਭੋਜਨ ਸੋਪੋਰੀ ਨੇ ਚਹੱਤਰ ਸਾਲਾ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ । ਉਨ੍ਹਾਂ ਦਾ ਜਨਮ ਸਾਲ 1948 ’ ਚ ਸ਼੍ਰੀ ਨਗਰ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਭਜਨ ਲਾਲ ਸੋਪੋਰੀ ਸੀ ਤੇ ਉਨ੍ਹਾਂ ਦੇ ਪਿਤਾ ਪੰਡਿਤ ਐਸਐਨ ਸੋਪੋਰੀ ਵੀ ਇਕ ਸੰਤੂਰ ਵਾਦੀ ਸਨ।ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਜਨ ਲਾਲ ਸਪੋਰੀ ਨੇ ਘਰ ਤੋਂ ਹੀ ਉਨ੍ਹਾਂ ਦੇ ਦਾਦਾ ਅਤੇ ਪਿਤਾ ਤੋਂ ਸੰਤੂਰ ਦੀ ਵਿੱਦਿਆ ਹਾਸਲ ਕੀਤੀ ਸੀ । ਥੋੜ੍ਹੇ ਸ਼ਬਦਾਂ ਚ ਇਹ ਆਖ ਸਕਦੇ ਹਾਂ ਕਿ ਸੰਤੂਰੀ ਵਾਦਨ ਦੀ ਸਿੱਖਿਆ ਉਨ੍ਹਾਂ ਨੂੰ ਵਿਰਾਸਤ ਚ ਹੀ ਮਿਲੇ ਸੀ ਤੇ ਦਾਦਾ ਤੇ ਪਿਤਾ ਤੋਂ ਉਨ੍ਹਾਂ ਨੇ ਗਾਇਨ ਸ਼ੈਲੀ ਅਤੇ ਵਾਦਨ ਸ਼ੈਲੀ ਦੀ ਸਿੱਖਿਆ ਪ੍ਰਾਪਤ ਕੀਤੀ ।
ਜਿਸ ਕਲਾ ਸਦਕਾ ਉਨ੍ਹਾਂ ਨੇ ਪੂਰੀ ਦੁਨੀਆ ਭਰ ਦੇ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੀ ਇੱਕ ਵੱਖਰੀ ਪਛਾਣ ਹਾਸਲ ਕੀਤੀ । ਜ਼ਿਕਰਯੋਗ ਹੈ ਕਿ ਭਜਨ ਸੋਪੋਰੀ ਨੇ ਅੰਗਰੇਜ਼ੀ ਸਾਹਿਤ ’ਚ ਮਾਸਟਰ ਡਿਗਰੀ ਹਾਸਿਲ ਕੀਤੀ ਸੀ। ਇਸ ਉਪਰੰਤ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੱਛਮੀ ਸ਼ਾਸਤਰੀ ਸੰਗੀਤ ਦਾ ਅਧਿਐਨ ਵੀ ਕੀਤਾ।
ਇਸ ਮੰਦਭਾਗੀ ਘਟਨਾ ਦੇ ਚਲਦੇ ਹੁਣ ਸੰਗੀਤ ਜਗਤ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਹਸਤੀਆਂ ਵੱਲੋਂ ਇਸ ਕਲਾਕਾਰ ਦੇ ਦੇਹਾਂਤ ਦੇ ਚੱਲਦੇ ਇਨ੍ਹਾਂ ਦੀ ਤਸਵੀਰ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
Previous Postਚਲ ਰਹੇ ਮੈਚ ਚ ਕ੍ਰਿਕਟਰ ਨਾਲ ਵਾਪਰਿਆ ਦਰਦਨਾਕ ਹਾਦਸਾ,ਹਾਲਤ ਹੋਈ ਗੰਭੀਰ- ਤਾਜਾ ਵੱਡੀ ਖਬਰ
Next Postਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ, ਜੇ ਮੇਰੇ ਪੁੱਤ ਦੇ ਕਤਲ ਦੀ ਸਹੀ ਜਾਂਚ ਹੋਈ ਹੁੰਦੀ – ਇੱਕ ਪਿਤਾ ਨੇ ਲਗਾਈ ਗੁਹਾਰ