ਇਸ ਕਾਰਨ ਰਿਕਸ਼ਾ ਚਲਾਉਣ ਵਾਲੇ ਦੇ ਨਾਮ ਔਰਤ ਨੇ ਕਰਤੀ ਆਪਣੀ ਕਰੋੜਾਂ ਦੀ ਜਾਇਦਾਦ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਹਿੰਦੇ ਹਨ ਕਿ ਇਨਸਾਨ ਵੱਲੋਂ ਕੀਤੇ ਗਏ ਚੰਗੇ ਕਰਮਾਂ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ। ਜਿੱਥੇ ਇਨਸਾਨ ਵੱਲੋਂ ਇਮਾਨਦਾਰੀ ਦਿਖਾਈ ਗਈ ਹੁੰਦੀ ਹੈ ਉਥੇ ਹੀ ਰੱਬ ਵੱਲੋਂ ਵੀ ਉਸ ਇਨਸਾਨ ਨੂੰ ਇਮਾਨਦਾਰੀ ਦਾ ਫਲ ਦੇ ਦਿੱਤਾ ਜਾਂਦਾ ਹੈ,ਉਥੇ ਹੀ ਮੁਸ਼ਕਲ ਦੇ ਦੌਰ ਵਿੱਚ ਇਨਸਾਨ ਨੂੰ ਉਨ੍ਹਾਂ ਰਿਸ਼ਤਿਆਂ ਦੀ ਪਹਿਚਾਣ ਹੋ ਜਾਂਦੀ ਹੈ ਜੋ ਉਸ ਨੂੰ ਬੁਰੇ ਵਕਤ ਵਿੱਚ ਵੀ ਆਪਣੇ ਲਗਦੇ ਹਨ। ਕੁਝ ਲੋਕਾਂ ਵੱਲੋਂ ਮੁਸ਼ਕਿਲ ਦੇ ਸਮੇਂ ਸਾਥ ਛੱਡ ਦਿੱਤਾ ਜਾਂਦਾ ਹੈ ਪਰ ਕੁਝ ਲੋਕ ਖੁਸ਼ੀ ਗਮੀ ਹਰ ਮੌਕੇ ਤੇ ਸਾਥ ਦਿੰਦੇ ਹਨ।

ਹੁਣ ਇਸ ਕਾਰਨ ਰਿਕਸ਼ਾ ਚਲਾਉਣ ਵਾਲੇ ਦੇ ਨਾਮ ਔਰਤ ਵੱਲੋਂ ਆਪਣੀ ਕਰੋੜਾਂ ਦੀ ਜਾਇਦਾਦ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੜੀਸਾ ਦੇ ਕਟਕ ਤੋਂ ਸਾਹਮਣੇ ਆਈ ਹੈ। ਜਿੱਥੇ 63 ਸਾਲਾਂ ਦੀ ਬਜ਼ੁਰਗ ਮਹਿਲਾ ਮਿਨਾਤੀ ਵੱਲੋਂ 25 ਸਾਲਾਂ ਤੋਂ ਆਪਣੇ ਪਰਵਾਰ ਦੀ ਸੇਵਾ ਕਰਨ ਵਾਲੇ ਇੱਕ ਰਿਕਸ਼ਾ ਚਲਾਉਣ ਵਾਲੇ ਬੁੱਧਾ ਸਾਮਲ ਅਤੇ ਉਸਦੇ ਪਰਿਵਾਰ ਦੇ ਨਾਮ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਕਰ ਦਿੱਤੀ ਗਈ ਹੈ। ਜਿਸ ਵੱਲੋਂ ਇਹ ਕਦਮ ਪੱਚੀ ਸਾਲਾਂ ਤੋਂ ਨਿਸਵਾਰਥ ਸੇਵਾ ਕਰ ਰਹੇ ਇਸ ਪਰਿਵਾਰ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।

ਇਸ ਬਾਰੇ ਦੱਸਦੇ ਹੋਏ ਮਹਿਲਾ ਵੱਲੋਂ ਆਖਿਆ ਗਿਆ ਹੈ ਕਿ ਇਸ ਸਮੇਂ ਉਹ ਇਕੱਲੀ ਜਿੰਦਗੀ ਬਤੀਤ ਕਰ ਰਹੀ ਹੈ ਅਤੇ ਇਸ ਪ੍ਰਵਾਰ ਤੋਂ ਬਿਨਾਂ ਉਸ ਦਾ ਕੋਈ ਵੀ ਸਹਾਰਾ ਨਹੀਂ ਬਣਿਆ। ਉਸ ਦੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਇਕੱਲੀ ਜਿਉਣ ਲਈ ਛੱਡ ਦਿੱਤਾ ਸੀ। ਕਿਉਂਕਿ 2020 ਦੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਸ ਤੋਂ ਛੇ ਮਹੀਨਿਆਂ ਬਾਅਦ 2021 ਵਿੱਚ ਉਸ ਦੀ ਬੇਟੀ ਦੀ ਵੀ ਮੌਤ ਹੋ ਗਈ ਸੀ। ਰਿਕਸ਼ਾ ਚਾਲਕ ਦੇ ਪਰਿਵਾਰ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਲਾਲਚ ਵੱਸ ਇਸ ਪਰਵਾਰ ਦੀ ਸੇਵਾ ਨਹੀਂ ਕੀਤੀ ਗਈ।

ਸਗੋਂ ਉਨ੍ਹਾਂ ਦੇ ਪਰਵਾਰ ਦੀ ਮਿਹਨਤ ਨੂੰ ਦੇਖਦੇ ਹੋਏ ਮਾਲਕਣ ਵੱਲੋਂ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਉਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਲਕਣ ਦਾ ਪੂਰਾ ਧਿਆਨ ਰੱਖਣਗੇ। ਮਹਿਲਾ ਵੱਲੋਂ ਆਪਣੀ ਤਿੰਨ ਮੰਜਲਾ ਮਕਾਨ ਜੋ ਕੇ ਇਕ ਕਰੋੜ ਰੁਪਏ ਦੀ ਕੀਮਤ ਦਾ ਹੈ, ਉਸ ਤੋਂ ਇਲਾਵਾ ਆਪਣੇ ਸੋਨੇ ਦੇ ਗਹਿਣੇ ਵੀ ਇਸ ਸਾਮਲ ਪਰਿਵਾਰ ਦੇ ਨਾਮ ਕਰ ਦਿੱਤੇ ਗਏ ਹਨ।