ਆਈ ਤਾਜਾ ਵੱਡੀ ਖਬਰ
ਲੋਕ ਧਾਰਮਿਕ ਥਾਵਾਂ ਤੇ ਜਾ ਕੇ ਸਕੂਨ ਮਹਿਸੂਸ ਕਰਦੇ ਹਨ, ਜਦੋਂ ਮਨੁੱਖ ਪਰੇਸ਼ਾਨ ਹੁੰਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਧਾਰਮਿਕ ਸਥਾਨਾਂ ਤੇ ਜਾਂਦਾ ਹੈ ਤਾਂ ਜੋ ਉਸਦੇ ਮਨ ਨੂੰ ਸ਼ਾਂਤੀ ਮਿਲ ਸਕੇ,ਪਰ ਅੱਜ ਤੁਹਾਨੂੰ ਇੱਕ ਅਜਿਹੇ ਮੰਦਰ ਬਾਰੇ ਦੱਸਾਂਗੇ ਜਿੱਥੇ ਹਰੇਕ ਮਨੁੱਖ ਜਾਣ ਤੋਂ ਪਹਿਲਾਂ 100 ਬਾਰ ਸੋਚਦਾ ਹੈ ਤੇ ਉੱਥੇ ਜਾਣ ਵਾਲਾ ਹਰੇਕ ਮਨੁੱਖ ਪਛਤਾ ਕੇ ਵਾਪਸ ਮੁੜਦਾ ਹੈ l ਇਹ ਮੰਦਰ ਚੀਨ ਦੇ ਵਿੱਚ ਸਥਿਤ ਹੈ, ਜਿਸ ਮੰਦਰ ਨੂੰ ਦੁਨੀਆ ‘ਮਾਊਂਟ ਤਾਇਸ਼ਾਨ’ ਦੇ ਨਾਂ ਨਾਲ ਜਾਣਦੀ ਹੈ। ਜਿੱਥੇ ਆਮ ਤੌਰ ‘ਤੇ 50-100 ਪੌੜੀਆਂ ਚੜ੍ਹਨ ਨਾਲ ਲੋਕਾਂ ਦੀ ਹਾਲਤ ਖਰਾਬ ਹੋ ਜਾਂਦੀ ਤੇ ਸੈਲਾਨੀਆਂ ਨੂੰ ਇਸ ਸਥਾਨ ‘ਤੇ ਪਹੁੰਚਣ ਲਈ 6,600 ਤੋਂ ਵੱਧ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਹੀ ਵੱਡਾ ਕਾਰਨ ਹੈ ਕਿ ਲੋਕ ਇਸ ਮੰਦਰ ਵਿੱਚ ਆਉਣ ਤੋਂ ਕਾਫੀ ਕੰਨੀ ਕਤਰਾਉਂਦੇ ਹਨ l
ਇੱਥੇ ਚੜ੍ਹਨ ਤੋਂ ਬਾਅਦ ਵਿਅਕਤੀ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਸਾਡੀ ਸਾਡੇ ਸਰੀਰ ਤੋਂ ਸਾਡਾ ਪੈਰ ਗਾਇਬ ਹੋ ਗਿਆ ਹੋਵੇ। ਇਸ ਮੰਦਰ ਦੀ ਯਾਤਰਾ ਕਰਦੇ ਸਮੇਂ ਬਹੁਤ ਸਾਰੇ ਲੋਕਾਂ ਦੇ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਤੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਫਿਲਹਾਲ ਇਸ ਮੰਦਰ ਨਾਲ ਜੁੜੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਲੋਕ ਹੱਥਾਂ ‘ਚ ਡੰਡੇ ਫੜੇ ਹੋਏ ਹਨ ਅਤੇ ਮੁਸ਼ਕਿਲ ਨਾਲ ਪੌੜੀਆਂ ‘ਤੇ ਚੜ੍ਹ ਰਹੇ ਹਨ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਵੱਖੋ ਵੱਖਰੀ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਕਈ ਵੀਡੀਓਜ਼ ਦੇ ਵਿੱਚ ਲੋਕ ਅਜਿਹੇ ਨਜ਼ਰ ਆ ਰਹੇ ਹਨ ਕਿ ਰੇਲਿੰਗ ਫੜ ਕੇ ਪੌੜੀਆਂ ਤੋਂ ਘੱਟ ਹੀ ਉਤਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਉਨ੍ਹਾਂ ਨੂੰ ਸਟ੍ਰੈਚਰ ‘ਤੇ ਲਿਜਾਇਆ ਜਾ ਰਿਹਾ ਹੈ। ਸੋ ਫਿਲਹਾਲ ਇਸ ਮੰਦਰ ਦੀ ਯਾਤਰਾ ਕਰਦੇ ਹੋਏ ਲੋਕਾਂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਪਈਆਂ ਹਨ, ਜਿਨਾਂ ਵਿੱਚ ਦਿਖਾਈ ਦਿੰਦਾ ਪਿਆ ਹੈ ਕਿ ਇਸ ਮੰਦਰ ਦੀ ਯਾਤਰਾ ਕਰਨੀ ਕਿੰਨੀ ਜ਼ਿਆਦਾ ਔਖੀ ਹੈ l ਸੋ ਇਹੀ ਵੱਡਾ ਕਾਰਨ ਹੈ ਕਿ ਲੋਕ ਇਸ ਮੰਦਰ ਦੀ ਯਾਤਰਾ ਕਰਨ ਤੋ ਕਾਫੀ ਡਰਦੇ ਹਨ l
Previous Postਵਾਪਰਿਆ ਵੱਡਾ ਕਰਿਸ਼ਮਾ: ਔਰਤ ਨੇ ਇਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ 4.7 ਬਿਲੀਅਨ ਚੋਂ ਇਕ ਨਾਲ ਹੁੰਦਾ ਅਜਿਹਾ
Next Postਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ