ਆਈ ਤਾਜਾ ਵੱਡੀ ਖਬਰ
ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਦੇ ਕਾਰਨ ਜਾਂ ਦੁਰਘਟਨਾਵਾਂ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਸਰਕਾਰਾਂ ਦੇ ਵੱਲੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਦੀ ਪੂਰੀ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਤਰ੍ਹਾਂ ਇਕ ਹੋਰ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਸੋਸ਼ਲ ਮੀਡੀਆ ਉੱਤੇ ਇਸ ਦੀਆਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਸਾਰੇ ਪਾਸੇ ਇਸ ਦੀ ਚਰਚਾ ਹੋ ਰਹੀ ਹੈ।
ਦਰਅਸਲ ਨੰਗਲ ਦੇ ਨਜ਼ਦੀਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਉਨ੍ਹਾਂ ਦੇ ਟਾਹਲੀਵਾਲ ਤੇ ਸੰਤੋਸ਼ਗੜ੍ਹ ਰਸਤੇ ਉੱਤੇ ਇਕ ਗੱਡੀ ਦੂਜੀ ਗੱਡੀ ਨਾਲ ਟਕਰਾ ਗਈ। ਇਹ ਟੱਕਰ ਏਨੀ ਭਿਆਨਕ ਸੀ ਕਿ ਦੋਨਾਂ ਵਾਹਨਾਂ ਦੇ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਵਿੱਚ ਸ਼ਿਕਾਰ ਹੋਏ ਪੀਡ਼ਤਾਂ ਨੂੰ ਜ਼ੇਰੇ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗੱਡੀ ਔਰਤ ਚਲਾ ਰਹੀ ਸੀ ਅਤੇ ਜਦੋਂ ਔਰਤ ਦੇ ਕੋਲੋਂ ਗੱਡੀ ਬੇਕਾਬੂ ਹੋ ਗਈ ਅਤੇ ਉਹ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ਵਿੱਚ ਜਾ ਟਕਰਾਈ।
ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਦੋਵੇਂ ਗੱਡੀਆਂ ਸੜਕ ਤੇ ਸਾਈਡ ਤੇ ਬਣੇ ਡੂੰਘੇ ਟੋਏ ਵਿੱਚ ਜਾ ਡਿੱਗਿਆ। ਜਿਸ ਤੋਂ ਬਾਅਦ ਨਜ਼ਦੀਕੀ ਲੋਕ ਅਤੇ ਰਾਹਗੀਰ ਇਹ ਟੱਕਰ ਵੇਖਣ ਖੜ੍ਹ ਗਏ। ਇਨ੍ਹਾਂ ਰਾਹਗੀਰਾਂ ਦੇ ਵੱਲੋਂ ਸੋਸ਼ਲ ਮੀਡੀਅਾ ੳੁੱਤੇ ਵੀਡੀਓਜ਼ ਅਤੇ ਫੋਟੋਆਂ ਪਾਈਆਂ ਜਾ ਰਹੀਆ ਹਨ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੇ ਪੁਲੀਸ ਵੱਲੋਂ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ।
ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਦੋਨਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਦੇ ਵੱਲੋਂ ਸਮਝੌਤਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲੀਸ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
Previous Postਸਾਵਧਾਨ : ਪੰਜਾਬ ਚ ਇਥੇ ਵਿਆਹਾਂ ਵਾਲਿਆਂ ਲਈ ਜਾਰੀ ਹੋਏ ਇਹ ਤਾਜਾ ਹੁਕਮ
Next Postਕੋਰੋਨਾ ਸੰਕਟ ਦਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇ ਦਿੱਤਾ ਇਹ ਆਦੇਸ਼ – ਤਾਜਾ ਵੱਡੀ ਖਬਰ