ਇਥੇ ਹਥਿਆਰਬੰਦ ਲੁਟੇਰਿਆਂ ਨੇ ਕੀਤੀ 3 ਕਰੋੜ ਦੀ ਲੁੱਟ, ਗਾਰਡ ਦੀ ਹੋਈ ਮੌਤ- ਪੁਲਿਸ ਨੂੰ ਪਈਆ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਜਿਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਲੁਟੇਰਿਆਂ ਅਤੇ ਚੋਰਾਂ ਦੇ ਵੱਲੋਂ ਕੁਝ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸਦੇ ਚੱਲਦੇ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਲੁਟੇਰਿਆਂ ਵੱਲੋਂ ਤਿੱਨ ਕਰੋੜ ਦੀ ਲੁੱਟ ਕੀਤੀ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਹਰਿਆਣਾ ਦੇ ਰੋਹਤਕ ਵਿੱਚ ਸੈਕਟਰ ਨੰਬਰ ਇੱਕ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਏਟੀਐਮ ਵਿੱਚੋਂ ਕੈਸ਼ ਪਾਉਣ ਪਹੁੰਚੀ ਕੈਸ਼ ਵੈਨ ਤੋਂ 2 ਕਰੋਡ਼ 62 ਲੱਖ ਰੁਪਏ ਦੀ ਲੁੱਟਖੋਹ ਕੀਤੀ ।

ਇੰਨਾ ਹੀ ਨਹੀਂ ਜਦੋਂ ਮੌਕੇ ਤੇ ਮੌਜੂਦ ਗਾਰਡ ਤੇ ਵੱਲੋਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੁਟੇਰਿਆਂ ਨੇ ਗਾਰਡ ਦੀ ਗੋਲੀ ਮਾਰ ਦਿੱਤੀ । ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਲੁਟੇਰੇ ਇਹ ਪੈਸੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵੱਖ ਵੱਖ ਬੈਂਕਾਂ ਦੇ ਏਟੀਐੱਮ ਵਿੱਚੋਂ ਕੈਸ਼ ਪਾਉਣ ਵਾਲੀ ਕੰਪਨੀ ਵਿਚ ਤਾਇਨਾਤ ਦੋ ਕਰਮਚਾਰੀ ਸ਼ੁੱਕਰਵਾਰ ਦੁਪਹਿਰ ਦੇ ਸਮੇਂ ਰੋਹਤਕ ਦੇ ਏ ਟੀ ਐੱਮ ਵਿਚ ਕੈਸ਼ ਪਾਉਣ ਲਈ ਪਹੁੰਚੇ ਸਨ ।

ਉਹ ਬੈਨ ਤੋਂ ਉਤਰੇ ਹੀ ਸਨ ਕਿ ਬਾਈਕ ਤੇ ਪਹੁੰਚੇ ਦੋ ਨੌਜਵਾਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਜਦੋਂ ਉਹ ਕੈਸ਼ ਲੁੱਟਣ ਲੱਗੇ ਤਾਂ ਗਾਰਡ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਨੇ ਉਸ ਉਪਰ ਗੋਲੀ ਚਲਾ ਦਿੱਤੀ । ਜਿਸ ਦੇ ਚਲਦੇ ਗਾਰਡ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।

ਫਿਲਹਾਲ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਕਿ ਲੁਟੇਰੇ ਕਿੰਨੀ ਪੈਸੇ ਲੈ ਕੇ ਮੌਕੇ ਤੋਂ ਫ਼ਰਾਰ ਹੋਏ ਹਨ । ਹੁਣ ਪੁਲੀਸ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ ।