ਇਥੇ ਸਰਕਾਰੀ ਸਕੂਲਾਂ ਨੂੰ ਮਿਲਣ ਜਾ ਰਹੀ ਵੱਡੀ ਸਹੂਲਤ , 1 ਅਗਸਤ ਤੋਂ ਲੱਗਣ ਜਾ ਰਹੀ ਆਨਲਾਈਨ ਹਾਜਰੀ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰਾਨ ਜਿੱਥੇ ਕਾਫੀ ਲੰਮੇਂ ਸਮੇਂ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ ਸੀ ਅਤੇ ਬੱਚਿਆਂ ਦੀ ਪੜਾਈ ਆਨਲਾਈਨ ਜਾਰੀ ਰੱਖੀ ਗਈ ਸੀ। ਉਥੇ ਹੀ ਵਿਦਿਆਰਥੀਆਂ ਦੀਆਂ ਲਈਆਂ ਜਾਣ ਵਾਲੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਅਤੇ ਪਹਿਲਾਂ ਪ੍ਰੀਖਿਆਵਾਂ ਦੇ ਅਧਾਰ ਤੇ ਹੀ ਬੱਚਿਆਂ ਦੇ ਨਤੀਜੇ ਘੋਸ਼ਤ ਕੀਤੇ ਗਏ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਮੁੜ ਤੋਂ ਵਿਦਿਅਕ ਅਦਾਰਿਆਂ ਨੂੰ ਖੋਲਿਆ ਗਿਆ ਅਤੇ ਸਕੂਲਾਂ ਵਿੱਚ ਵੀ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਵਿਦਿਆਰਥੀ ਸਕੂਲਾਂ ਤੋਂ ਗੈਰਹਾਜ਼ਰ ਹੋ ਰਹੇ ਹਨ। ਹੁਣ ਇੱਥੇ ਸਰਕਾਰੀ ਸਕੂਲਾਂ ਨੂੰ ਇਹ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਜਿੱਥੇ 1 ਅਗਸਤ ਤੋ ਆਨਲਾਈਨ ਹਾਜ਼ਰੀ ਲੱਗਣ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਿਲ੍ਹਾ ਅਫ਼ਸਰਾਂ ਨੂੰ online ਹਾਜ਼ਰੀ ਲਗਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿੱਥੇ ਸਾਰੇ ਸਕੂਲਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਹਾਜ਼ਰੀ ਵੀ ਭੇਜੀ ਜਾਵੇਗੀ ਜੋ ਬੰਕ ਮਾਰਦੇ ਹਨ ਅਤੇ ਬਿਨਾਂ ਦੱਸੇ ਹੀ ਗ਼ੈਰ ਹਾਜ਼ਰ ਰਹਿੰਦੇ ਹਨ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿਚ ਜਿੱਥੇ 116 ਸਰਕਾਰੀ ਸਕੂਲ ਸ਼ਹਿਰ ਅੰਦਰ ਆਉਂਦੇ ਹਨ। ਉੱਥੇ ਹੀ ਇਨ੍ਹਾਂ ਸਾਰੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਵਾਸਤੇ ਮੋਬਾਈਲ ਐਪ ਦੀ ਵਰਤੋਂ ਕੀਤੀ ਜਾਵੇਗੀ ਇਸ ਮੌਕੇ ਲੈਪਟਾਪ ਅਤੇ ਕੰਪਿਊਟਰ ਤੇ ਵੀ ਰੋਜ਼ਾਨਾ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਟਰੈਕ ਕਰੇਗਾ।

ਇਨ੍ਹਾਂ ਸਕੂਲਾਂ ਦੇ ਵਿਚ ਜਿੱਥੇ ਡੇੜ ਲੱਖ ਵਿਦਿਆਰਥੀ ਰੋਜ਼ਾਨਾਂ ਪੜ੍ਹਨ ਲਈ ਆਉਂਦੇ ਹਨ। ਵਿਦਿਆਰਥੀ ਕਲਾਸਾਂ ਦੇ ਚਲਦਿਆਂ ਹੋਇਆਂ ਇਕ ਮਹੀਨੇ ਅੰਦਰ 12 ਦਿਨਾਂ ਤੋਂ ਵਧੇਰੇ ਬੰਕ ਮਾਰਦਾ ਹੈ ਤਾਂ ਉਸ ਦੀ ਨਿਸਚਿਤ ਤੌਰ ਤੇ ਛੁੱਟੀ ਹੋਵੇਗੀ। ਸਵੇਰ ਦੇ ਸਮੇਂ ਅਧਿਆਪਕਾਂ ਵੱਲੋਂ online app ਦੇ ਰਾਹੀਂ ਸਵੇਰੇ ਕਲਾਸ ਵਿੱਚ ਹਾਜ਼ਰੀ ਲਗਾਈ ਜਾਵੇਗੀ ।

ਜਿਸ ਤੋਂ ਬਾਅਦ ਸਾਰੀਆਂ ਕਲਾਸਾਂ ਵਿੱਚ ਇਹ ਸਰਾਂ ਇਸ ਸ਼ਹਾਦਤ ਨੂੰ ਅਪਡੇਟ ਕੀਤਾ। ਇਸ ਸਬੰਧੀ ਮੁੱਢਲੀ ਜਾਣਕਾਰੀ ਵਿੱਚ ਜਿੱਥੇ ਵਿਦਿਆਰਥੀ ਦੇ ਮਾਤਾ-ਪਿਤਾ ਮੋਬਾਇਲ ਨੰਬਰ ਬਲੱਡ ਗਰੁੱਪ ਸਕੂਲ ਦਾਖਲੇ ਸਬੰਧੀ ਜਾਣਕਾਰੀ ਕਲਾਸ ਅਤੇ ਰੋਲ ਨੰਬਰ ਦੀ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ। ਹੁਣ ਚੰਡੀਗੜ੍ਹ ਸ਼ਹਿਰ ਵਿਚ ਇਕ ਅਗਸਤ ਤੋਂ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲੱਗਣ ਦੀ ਸਹੂਲਤ ਸ਼ੁਰੂ ਹੋ ਗਈ ਹੈ।