ਆਈ ਤਾਜ਼ਾ ਵੱਡੀ ਖਬਰ
ਵਾਪਰਨ ਵਾਲੇ ਸੜਕ ਹਾਦਸਿਆਂ ਦੀਆਂ ਖ਼ਬਰਾਂ ਜਿਥੇ ਲਗਾਤਾਰ ਸਾਹਮਣੇ ਆ ਜਾਂਦੀਆਂ ਹਨ। ਜਿੱਥੇ ਅਸੀਂ ਇਹ ਦੁਖਦਾਈ ਖਬਰਾਂ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਤੋੜ ਦਿੰਦੀਆਂ ਹਨ ਜਿਥੇ ਇਨ੍ਹਾਂ ਸੜਕ ਹਾਦਸਿਆਂ ਵਿੱਚ ਪਰਿਵਾਰ ਦਾ ਮੈਂਬਰ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਉੱਥੇ ਵੀ ਵਾਪਰਣ ਵਾਲੇ ਸੜਕ ਹਾਦਸਿਆਂ ਦੇ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਇੱਕ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ ਜਿੱਥੇ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਵਿੱਚ ਬੱਚੇ ਵੀ ਸ਼ਾਮਲ ਹੁੰਦੇ ਹਨ। ਜਿੱਥੇ ਕਈ ਬੱਚੇ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਪਰਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ।
ਹੁਣ ਇੱਥੇ ਸਕੂਲੀ ਬੱਸ ਨਾਲ ਬੱਚੇ ਨੂੰ ਦਰਦਨਾਕ ਮੌਤ ਮਿਲੀ ਹੈ ਜਿਸ ਨੂੰ ਸੁਣ ਕੇ ਪਰਵਾਰ ਵਿੱਚ ਚੀਕ ਚਿਹਾੜਾ ਪੈ ਗਿਆ ਹੈ ਅਤੇ ਸੋਗ ਦੀ ਲਹਿਰ ਫੈਲ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹਾ ਬਾਗਪਤ ਦੇ ਅਧੀਨ ਆਉਣ ਵਾਲੇ ਚਾਂਦੀਨਗਰ ਥਾਣਾ ਖੇਤਰ ਦੇ ਪਿੰਡ ਚਮਰਾਵਾਲ ਦੇ ਵਿੱਚ ਰਾਇਲ ਕਾਨਵੈਂਟ ਇੰਟਰ ਕਾਲਜ ਵਿੱਚ ਪਹਿਲੀ ਜਮਾਤ ਦਾ ਬੱਚਾ ਆਯੁਸ਼ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਸਕੂਲ ਦੇ ਗੇਟ ਦੇ ਕੋਲ ਖੜਾ ਹੋਇਆ ਸੀ।
ਉਸ ਸਮੇਂ ਹੀ ਸਕੂਲ ਦੀ ਬੱਸ ਡਰਾਈਵਰ ਵੱਲੋਂ ਵਾਪਸ ਕੀਤੀ ਜਾਣ ਲੱਗੀ ਤਾਂ ਇਸ ਬੱਸ ਨੂੰ ਮੋੜਦੇ ਹੋਏ ਇਹ ਬੱਚਾ ਬੱਸ ਦੇ ਹੇਠਾਂ ਆ ਗਿਆ, ਜਿੱਥੇ ਇਹ ਹਾਦਸਾ ਬੱਸ ਬੈਕ ਕਰਨ ਦੇ ਦੌਰਾਨ ਵਾਪਰਿਆ ਹੈ ਉਥੇ ਹੀ ਬੱਚੇ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮਾਪਿਆਂ ਵੱਲੋਂ ਸਕੂਲ ਪਹੁੰਚ ਕੇ ਸਕੂਲ ਪ੍ਰਬੰਧਕਾਂ ਅਤੇ ਬੱਸ ਡਰਾਈਵਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਜਿੱਥੇ ਬੱਸ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਪ੍ਰਦਰਸ਼ਨ ਕਰ ਰਹੇ ਬੱਚੇ ਦੇ ਮਾਪਿਆਂ ਨੂੰ ਵੀ ਪੁਲਿਸ ਵੱਲੋਂ ਸਮਝਾਇਆ ਗਿਆ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਇਥੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਹੋਗਿਆ ਇਹ ਐਲਾਨ, ਆਮ ਜਨਤਾ ਲਈ- ਤਾਜਾ ਵੱਡੀ ਖਬਰ
Next Postਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ, ਜਾਰੀ ਹੋਏ ਵੱਡੇ ਹੁਕਮ, ਸ਼ੁਰੂ ਹੋ ਰਹੀ ਇਹ ਸਕੀਮ