ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ , ਜਿਹਨਾਂ ਵਲੋਂ ਆਪੋ ਆਪਣੇ ਧਰਮ ਦੇ ਹਿਸਾਬ ਨਾਲ ਵੇਖੋ ਵੱਖਰੇ ਦੇਵੀ ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਹੈ l ਪਰ ਬਹੁਤ ਸਾਰੇ ਅਜਿਹੇ ਲੋਕ ਵੀ ਨੇ , ਜਿਹਨਾਂ ਵਲੋਂ ਤੰਤਰ ਮੰਤਰ ਤੇ ਜਾਦੂ ਟੂਣੇ ਚ ਵਿਸ਼ਵਾਸ ਕੀਤਾ ਜਾਂਦਾ ਹੈ l ਜਿਸ ਨਾਲ ਜੁੜੀਆਂ ਅਕਸਰ ਕਈ ਪ੍ਰਕਾਰ ਦੀਆ ਗੱਲਾ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਲ ਜਿੱਥੇ ਇੱਕ ਵਿਅਕਤੀ ਨੇ ਤੰਤਰ ਮੰਤਰ ਦੇ ਚੱਕਰ ਚ 3 ਸਾਲਾਂ ਤੋਂ ਪਤਨੀ ਸਣੇ ਬੱਚਿਆਂ ਨੂੰ ਘਰ ਚ ਹੀ ਕੈਦ ਕਰ ਕੇ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਉਹ ਹੁਣ ਵੱਖਰੇ ਤਰੀਕੇ ਨਾਲ ਆਜ਼ਾਦ ਹੋਏ ਹਨ l ਮਾਮਲਾ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ ਤੋਂ ਸਾਹਮਣੇ ਆਇਆ , ਜਿੱਥੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਬਾਰੇ ਜਾਣ ਕੇ ਸਭ ਹੈਰਾਨ ਹੁੰਦੇ ਪਏ ਹਨ ।
ਦਰਅਸਲ ਤੰਤਰ-ਮੰਤਰ ਦੇ ਚੱਕਰ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਲ ਨਾਲ ਬੱਚਿਆਂ ਨੂੰ ਘਰ ‘ਚ ਕੈਦ ਕਰ ਦਿੱਤਾ । ਜਿਸ ਕਾਰਨ ਹਵਾ ਘਰ ‘ਚ ਕਿਸੇ ਪਾਸਿਓਂ ਵੀ ਪਹੁੰਚ ਨਾ ਸਕੇ, ਇਸ ਲਈ ਦਰਵਾਜ਼ੇ ਤੇ ਖਿੜਕੀਆਂ ਦੀ ਖ਼ਾਲੀ ਜਗ੍ਹਾ ‘ਤੇ ਕੱਚੇ ਗਾਰੇ ਦਾ ਲੇਪ ਲਗਾ ਦਿੱਤਾ। ਬਚੇ ਸਕੂਲ ਤੱਕ ਨਹੀਂ ਜਾਂਦੇ ਸੀ , ਤੇ ਪਤਨੀ ਘਰ ਵਿੱਚ ਹੀ ਬੰਦ ਬੈਠੀ ਹੁੰਦੀ ਸੀ l ਪਰ ਬੀਤੇ ਦਿਨੀ ਜਦੋਂ ਬੱਚਿਆਂ ਦੇ ਮਾਸੀ-ਮਾਸੜ ਅਤੇ ਮਾਮਾ ਪਹੁੰਚੇ ਤਾਂ ਤਾਲਾ ਬੰਦ ਦੇਖ ਚਿੰਤਤ ਹੋ ਗਏ, ਜਿਸ ਤੋਂ ਬਾਅਦ ਉਹਨਾਂ ਵਲੋਂ ਗੁਆਂਢੀਆਂ ਦੀ ਮਦਦ ਨਾਲ ਚਾਈਲਡ ਲਾਈਨ ਨੂੰ ਸੂਚਨਾ ਦਿੱਤੀ।
ਚਾਈਲਡ ਲਾਈਨ ਟੀਮ ਨੇ ਬੱਚਿਆਂ ਅਤੇ ਉਸ ਦੀ ਮਾਂ ਨੂੰ ਮੁਕਤ ਕਰਵਾਇਆ ਅਤੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ । ਮਿਲੀ ਜਾਣਕਾਰੀ ਅਨੁਸਾਰ ਚਾਈਲਡ ਲਾਈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਰੌਂਹਾ ਮੁਹੱਲੇ ‘ਚ ਦੁਰਗਾਕੁੰਜ ਵਾਸੀ ਕਾਸ਼ੀ ਕੇਸ਼ਰਵਾਨੀ ਨੇ ਆਪਣੀ ਪਤਨੀ ਪੂਨਮ ਨਾਲ ਆਪਣੇ ਬੱਚਿਆਂ ਨੂੰ ਘਰ ਦੇ ਅੰਦਰ ਕੈਦ ਕਰ ਦਿੱਤਾ । ਨਾ ਤਾਂ ਬੱਚਿਆਂ ਨੂੰ ਘਰੋਂ ਨਿਕਲਣ ਦਿੰਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਹੋ ਰਹੀ ਹੈ।
ਲਗਭਗ 3 ਸਾਲਾਂ ਤੋਂ ਇਹ ਸਭ ਚੱਲ ਰਿਹਾ ਹੈ। ਜਿਸਤੋ ਬਾਅਦ ਸਭ ਦੇ ਸਹਿਯੋਗ ਨਾਲ ਇਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਹੈ ।ਦੂਜੇ ਪਾਸੇ ਬੱਚਿਆਂ ਨੂੰ ਦੇਖ ਕੇ ਵੀ ਲੱਗਦਾ ਸੀ ਕਿ ਉਹ ਕਈ ਦਿਨਾਂ ਤੋਂ ਨਹਾਤੇ ਨਹੀਂ ਹਨ ਅਤੇ ਇਨ੍ਹਾਂ ਨੂੰ ਖਾਣਾ ਤੱਕ ਨਹੀਂ ਮਿਲਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਪਈ ਹੈ l
Home ਤਾਜਾ ਖ਼ਬਰਾਂ ਇਥੇ ਵਿਅਕਤੀ ਨੇ ਤੰਤਰ ਮੰਤਰ ਦੇ ਚੱਕਰ ਚ 3 ਸਾਲਾਂ ਤੋਂ ਪਤਨੀ ਸਣੇ ਬੱਚਿਆਂ ਨੂੰ ਕੀਤਾ ਸੀ ਘਰ ਚ ਕੈਦ, ਇੰਝ ਹੋਏ ਆਜ਼ਾਦ
ਤਾਜਾ ਖ਼ਬਰਾਂ
ਇਥੇ ਵਿਅਕਤੀ ਨੇ ਤੰਤਰ ਮੰਤਰ ਦੇ ਚੱਕਰ ਚ 3 ਸਾਲਾਂ ਤੋਂ ਪਤਨੀ ਸਣੇ ਬੱਚਿਆਂ ਨੂੰ ਕੀਤਾ ਸੀ ਘਰ ਚ ਕੈਦ, ਇੰਝ ਹੋਏ ਆਜ਼ਾਦ
Previous Postਵਿਆਹ ਚ ਲਾੜੇ ਨੂੰ ਦੇਖ ਸਹੇਲੀਆਂ ਨੇ ਲਾੜੀ ਨੂੰ ਕਿਹਾ ਆਹ, ਲਾੜੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਹੋ ਗਿਆ ਹੰਗਾਮਾ
Next Postਇਹ ਨੌਜਵਾਨ ਵੇਚਦੇ ਨੇ ਚਾਹ 70 ਲੱਖ ਦੀ ‘ਆਡੀ’ ਚ, ਸਾਈਕਲ ਵਾਲੇ ਵੀ ਉਠਾਉਂਦੇ ਹਨ ‘ਲਗਜ਼ਰੀ’ ਸੁਆਦ ਦਾ ਲੁਤਫ਼