ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਹਾਲਾਤ ਬਦਲ ਰਹੇ ਹਨ ਜਿਸ ਦਾ ਅਸਰ ਦੇਸ਼ ਦੀ ਆਮ ਜਨਤਾ ਉਪਰ ਜ਼ਿਆਦਾ ਪੈ ਰਿਹਾ ਹੈ। ਦੇਸ਼ ਅੰਦਰ ਮੌਜੂਦਾ ਸਮੇਂ ਕਈ ਤਰ੍ਹਾਂ ਦੇ ਮਸਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਨ੍ਹਾਂ ਉੱਪਰ ਨਿਰੰਤਰ ਹੀ ਵੱਖ ਵੱਖ ਧਿਰਾਂ ਵੱਲੋਂ ਬ-ਹਿ-ਸ-ਬਾ-ਜ਼ੀ ਕਰਦੇ ਹੋਏ ਆਪਣੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਜਿੱਥੇ ਚਰਚਾ ਦਾ ਵਿਸ਼ਾ ਬਣੇ ਹੋਏ ਇਹਨਾਂ ਮੁੱਦਿਆਂ ਉਪਰ ਲੋਕਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਜਾਂਦੇ ਹਨ ਉਥੇ ਹੀ ਇਨ੍ਹਾਂ ਮੁੱਦਿਆਂ ਦੇ ਸਬੰਧ ਵਿਚ ਕੁਝ ਫੈਸਲੇ ਵੀ ਲਏ ਜਾ ਰਹੇ ਹਨ।
ਦੇਸ਼ ਅੰਦਰ ਮਹਿੰਗਾਈ ਦਾ ਮੁੱਦਾ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਉੱਪਰ ਵੱਖ ਵੱਖ ਪਾਰਟੀਆਂ ਸਮੇਤ ਕਈ ਵਰਗਾਂ ਦੇ ਲੋਕ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਇਸ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਦੇ ਕਰੀਬ ਪੁੱਜ ਚੁੱਕੀਆਂ ਹਨ ਉਥੇ ਹੀ ਰਸੋਈ ਗੈਸ ਦੀਆਂ ਕੀਮਤਾਂ ਨੇ ਵੀ ਇੱਕ ਵੱਡੀ ਛਾਲ ਮਾਰਦੇ ਹੋਏ 800 ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਮੇਂ ਸੋਸ਼ਲ ਮੀਡੀਆ ਉਪਰ ਇਕ ਖਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਹਿਲੀ ਮਾਰਚ ਤੋਂ ਦੁੱਧ ਦੇ ਰੇਟ 100 ਰੁਪਏ ਲੀਟਰ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਇਸ ਵਾਇਰਲ ਖਬਰ ਮੁਤਾਬਕ ਇਹ ਐਲਾਨ ਹਰਿਆਣਾ ਦੀਆਂ ਖਾਪ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਤਹਿਤ ਹਰਿਆਣਾ ਦੇ ਨਾ-ਰ-ਨੌਂ-ਦ ਵਿੱਚ ਸਤਰੋਲ ਖਾਪ ਨੇ ਇਕ ਵੱਡਾ ਐਲਾਨ ਕਰਦੇ ਹੋਏ ਆਖਿਆ ਕਿ ਅਗਲੇ ਮਹੀਨੇ 1 ਮਾਰਚ ਤੋਂ ਕੋਈ ਵੀ ਕਿਸਾਨ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਦੁੱਧ ਨਹੀਂ ਵੇਚਣਗੇ। ਜੇਕਰ ਕੋਈ ਵੀ ਕਿਸਾਨ ਇਸ ਤੈਅ ਕੀਤੀ ਗਈ ਕੀਮਤ ਨਾਲੋਂ ਘੱਟ ਕੀਮਤ ਵਿੱਚ ਦੁੱਧ ਵੇਚਦਾ ਹੋਇਆ ਪਾਇਆ ਗਿਆ ਤਾਂ ਉਸ ਨੂੰ 11 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜ਼ਿਕਰ ਯੋਗ ਹੈ ਕਿ ਤੇਲ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਹੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਵਿੱਚ ਭਾਜਪਾ ਦੀ ਭਾਈਵਾਲ ਪਾਰਟੀ ਜੇਜੇਪੀ ਦੇ ਆਗੂਆਂ ਦੇ ਪਿੰਡਾਂ ਵਿੱਚ ਵੜਨ ਉਪਰ ਪਾਬੰਦੀ ਲਗਾ ਦਿੱਤੀ ਹੈ। ਨਾ-ਰ-ਨੌਂ-ਦ ਵਿੱਚ ਇਹ ਫ਼ੈਸਲਾ ਸਰਬ ਸੰਮਤੀ ਦੇ ਨਾਲ ਲਿਆ ਗਿਆ ਹੈ। ਵਾਇਰਲ ਹੋਈ ਤਸਵੀਰ ਦੇ ਵਿਚ ਦੁੱਧ ਦੇ ਨਵੇਂ ਰੇਟ ਵਿੱਚ ਬੇਸ ਪ੍ਰਾਈਸ, ਹਰਾ ਚਾਰਾ ਟੈਕਸ, ਗੋਬਰ ਟੈਕਸ, ਲੇਬਰ ਚਾਰਜ ਅਤੇ ਕਿਸਾਨ ਲਾਭ ਅੰਸ਼ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਇਸ ਖ਼ਬਰ ਸਬੰਧੀ ਕਿਸੇ ਵੀ ਕਿਸਾਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।
Home ਤਾਜਾ ਖ਼ਬਰਾਂ ਇਥੇ ਪੱਕਾ ਐਲਾਨ ਹੋ ਗਿਆ 100 ਰੁਪਏ ਕਿਲੋ ਦੁੱਧ ਵੇਚਣ ਦਾ, ਘੱਟ ਰੇਟ ਤੇ ਵੇਚਣ ਵਾਲੇ ਨੂੰ 11 ਹਜ਼ਾਰ ਜੁਰਮਾਨਾ ਹੋਵੇਗਾ
ਤਾਜਾ ਖ਼ਬਰਾਂ
ਇਥੇ ਪੱਕਾ ਐਲਾਨ ਹੋ ਗਿਆ 100 ਰੁਪਏ ਕਿਲੋ ਦੁੱਧ ਵੇਚਣ ਦਾ, ਘੱਟ ਰੇਟ ਤੇ ਵੇਚਣ ਵਾਲੇ ਨੂੰ 11 ਹਜ਼ਾਰ ਜੁਰਮਾਨਾ ਹੋਵੇਗਾ
Previous Postਪੰਜਾਬ ਚ ਵਿਦਿਆਰਥੀਆਂ ਲਈ ਆਈ ਵੱਡੀ ਖਬਰ-ਹੁਣ ਹੋ ਗਿਆ ਇਹ ਸਰਕਾਰੀ ਹੁਕਮ
Next Postਪੰਜਾਬ ਚ ਇਥੇ ਪੈਲਿਸ ਚ ਚਲ ਰਹੇ ਵਿਆਹ ਚ ਪੈ ਗਿਆ ਖਿਲਾਰਾ, ਜਦੋਂ ਆਈ ਇੱਕ ਕੁੜੀ ਨੇ ਕੀਤਾ ਇਹ ਖੁਲਾਸਾ