ਆਈ ਤਾਜ਼ਾ ਵੱਡੀ ਖਬਰ
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਿਥੇ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਸਾਰੇ ਦੇਸ਼ਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਹਨ , ਤਾਂ ਜੋ ਦਹਿਸ਼ਤਗਰਦਾ ਵੱਲੋਂ ਪੈਦਾ ਕੀਤੇ ਜਾ ਰਹੇ ਡਰ ਨੂੰ ਖ਼ਤਮ ਕੀਤਾ ਜਾ ਸਕੇ। ਕਿਉਂਕਿ ਜਿੱਥੇ ਵੱਖ ਵੱਖ ਦੇਸ਼ਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਉਥੇ ਹੀ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਵਾਸਤੇ ਆਪਣਾ ਦਬਦਬਾ ਕਾਇਮ ਕਰਨ ਵਾਸਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ।
ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਰੇ ਦੇਸ਼ਾਂ ਦੇ ਵਿਚ ਹੀ ਦਹਿਸ਼ਤਗਰਦਾਂ ਵੱਲੋਂ ਲੋਕਾਂ ਉਪਰ ਕੀਤੇ ਜਾ ਰਹੇ ਹਮਲਿਆਂ ਦੇ ਵਿੱਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਹੁਣ ਇਥੇ ਪਿੰਡਾਂ ਵਿਚ ਦਰਿੰਦਿਆਂ ਵੱਲੋਂ ਗੋਲੀਆਂ ਮਾਰ ਕੇ 32 ਲੋਕਾਂ ਦਾ ਕਤਲ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਈਜ਼ੀਰੀਆ ਦੇ ਉੱਤਰ ਪੱਛਮੀ ਪੇਂਡੂ ਖੇਤਰ ਤੋਂ ਸਾਹਮਣੇ ਆਇਆ ਹੈ।
ਜਿੱਥੇ ਨਾਈਜੀਰੀਆ ਦੀ ਰਾਜਧਾਨੀ ਅੰਬੂਜਾ ਤੋਂ 143 ਮੀਲ ਦੀ ਦੂਰੀ ਤੇ ਕੁਝ ਬੰਦੂਕਧਾਰੀਆਂ ਵੱਲੋਂ ਜਿਲ੍ਹਾ ਕਾਡੁਨਾ ਦੇ ਅਧੀਨ ਆਉਣ ਵਾਲੇ ਖਜੂਰਾਂ ਖੇਤਰ ਦੇ ਨਿਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਚਾਰ ਪਿੰਡਾਂ ਉਪਰ ਹਮਲਾ ਕੀਤਾ ਗਿਆ ਹੈ। ਇਸ ਹਾਦਸੇ ਦੇ ਵਿਚ ਜਿੱਥੇ 32 ਲੋਕਾਂ ਦੀ ਮੌਤ ਹੋਈ ਹੈ ਉਥੇ ਹੀ ਇਨ੍ਹਾਂ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਇਨ੍ਹਾਂ ਬੰਦੂਕਧਾਰੀ ਹਮਲਾਵਰਾਂ ਵੱਲੋਂ ਜਿੱਥੇ ਇੱਕ ਪਿੰਡ ਤੋਂ ਬਾਅਦ ਦੂਜੇ ਪਿੰਡ ਵਿਚ ਘੁੰਮਿਆ ਗਿਆ ਹੈ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ ਉਥੇ ਹੀ ਇਨ੍ਹਾਂ ਚਾਰ ਪਿੰਡਾਂ ਦੇ ਵਿੱਚੋਂ ਘੱਟੋ ਘੱਟ ਇਸ ਹਮਲੇ ਦਾ ਸ਼ਿਕਾਰ ਹੋਣ ਵਾਲੇ 32 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਜਿੱਥੇ ਦੂਰ ਸੰਚਾਰ ਦੇ ਮਾੜੇ ਪ੍ਰਬੰਧ ਹੋਣ ਕਾਰਨ ਲੋਕਾਂ ਵੱਲੋਂ ਇਸ ਦੀ ਸੂਚਨਾ ਇੱਕ-ਦੂਸਰੇ ਤੱਕ ਪਹੁੰਚਦਾ ਨਹੀਂ ਕੀਤੀ ਜਾ ਸਕੀ। ਜਿਸ ਕਾਰਨ ਇਹ ਲੋਕ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਥੋਲਿਕ ਚਰਚ ਵਿਚ ਇਕ ਨਸਲੀ ਹਮਲਾ ਕਰਕੇ 30 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ।
Previous Postਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦਾ ਹੋਇਆ ਦੇਹਾਂਤ, ਛਾਈ ਸੋਗ ਦੀ ਲਹਿਰ- ਤਾਜਾ ਵੱਡੀ ਖਬਰ
Next Postਪੰਜਾਬ ਚ ਪਿਆ ਹੁਣ ਵੱਡਾ ਡਾਕਾ ਲੁਟੇਰਿਆਂ ਨੇ ਗੋਲੀਆਂ ਚਲਾ ਕੀਤੀ ਕਰੋੜਾ ਦੀ ਲੁੱਟ – ਤਾਜਾ ਵੱਡੀ ਖਬਰ