ਇਥੇ ਪਤੰਗ ਉਡਾਉਣ ਵਾਲੇ ਹੋ ਜਾਵੋ ਸਾਵਧਾਨ , ਹੋਵੇਗੀ 5 ਸਾਲ ਦੀ ਕੈਦ ਲਗੇਗਾ 20 ਲੱਖ ਦਾ ਜੁਰਮਾਨਾ

ਆਈ ਤਾਜਾ ਵੱਡੀ ਖਬਰ 

ਪਤੰਗਬਾਜ਼ੀ ਕਰਨ ਦਾ ਕਈਆਂ ਦਾ ਸ਼ੌਂਕ ਹੁੰਦਾ ਹੈ l ਪਤੰਗਬਾਜੀ ਦਾ ਸ਼ੋਂਕ ਇਕੱਲਾ ਬੱਚਿਆਂ ਜਾਂ ਨੌਜਵਾਨਾਂ ਵਿੱਚ ਨਹੀਂ ਹੁੰਦਾ, ਸਗੋਂ ਅੱਜ ਕੱਲ ਦੇ ਸਮੇਂ ਦੇ ਵਿੱਚ ਲੜਕੀਆਂ ਵੀ ਇਸ ਸ਼ੌਂਕ ਨੂੰ ਅਪਣਾਉਣ ਤੋਂ ਪਿੱਛੇ ਨਹੀਂ ਹਟਦੀਆਂ l ਇਸੇ ਵਿਚਾਲੇ ਹੁਣ ਪਤੰਗ ਉਡਾਉਣ ਵਾਲਿਆਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਸਾਂਝੀ ਕਰਾਂਗੇ, ਕਿ ਜੇਕਰ ਪਤੰਗ ਉਡਾਉਦਾ ਕੋਈ ਵਿਅਕਤੀ ਫੜਿਆ ਗਿਆ ਤਾਂ, ਉਸ ਨੂੰ ਪੰਜ ਸਾਲ ਦੀ ਕੈਦ ਹੋ ਸਕਦੀ ਹੈ ਤੇ ਵੀ ਲੱਖ ਰੁਪਏ ਤੱਕ ਦਾ ਜੁਰਮਾਨਾ ਨਾ ਭੁਗਤਨਾ ਪੈ ਸਕਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਪੰਜਾਬ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਦੇ ਚਲਦੇ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਨਾ ਪੈ ਸਕਦਾ ਹੈ । ਪਤੰਗ ਬਣਾਉਣਾ ਤੇ ਉਡਾਉਣ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਹੈ। ਜੇਕਰ ਕੋਈ ਵੀ ਇਹ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦੀ ਸਜ਼ਾ ਭੁਗਤਨੀ ਪੈ ਸਕਦੀ ਹੈ। ਉਧਰ ਪਾਕਿਸਤਾਨੀ ਪੰਜਾਬ ਸਰਕਾਰ ਨੇ ਕਾਨੂੰਨ ਦੀ ਵਰਤੋਂ ਕਰਦਿਆਂ ਹੋਇਆਂ ਇਸ ਸਖਤ ਸਜ਼ਾ ਦੀ ਵਿਵਸਥਾ ਕੀਤੀ ਹੈ l ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਵਿੱਚ ਵਰਤੇ ਜਾਂਦੇ ਧਾਤੂ ਦੇ ਧਾਗੇ, ਤਾਰਾਂ ਤੇ ਤਿੱਖੇ ਧਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਕਰਾਰ ਦਿੰਦੇ ਹਨ। ਜਿਸ ਨੂੰ ਲੈ ਕੇ ਹੁਣ ਨਵੇਂ ਨਿਯਮ ਵੀ ਲਾਗੂ ਕਰ ਦਿੱਤੇ ਗਏ ਹਨ। ਕੀਤੀਆਂ ਗਈਆਂ ਸੋਧਾਂ ਮੁਤਾਬਕ ਪਤੰਗ ਉਡਾਉਂਦੇ ਹੋਏ ਫੜੇ ਗਏ ਵਿਅਕਤੀ ਨੂੰ 3 ਤੋਂ 5 ਸਾਲ ਤੱਕ ਦੀ ਕੈਦ ਦਿੱਤੀ ਜਾਵੇਂਗੀ l ਇਨਾ ਹੀ ਸਬਨੇ ਹੀ ਸਗੋਂ ਇਸ ਨਾਲ 20 ਲੱਖ ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਜਿਸ ਨੂ ਲੈ ਕੇ ਇਸ ਤਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਵਿਅਕਤੀ ਬਾਰ-ਬਾਰ ਗਲਤੀ ਦੋਹਰਾਉਂਦਾ ਹੈ ਤਾਂ ਉਸ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਨਾ ਪੈ ਸਕਦਾ ਹੈ l