ਆਈ ਤਾਜ਼ਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੇ ਭਿਆਨਕ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਉਥੇ ਹੀ ਇਹ ਹਵਾਈ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਹਵਾਈ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਸਦਕਾ ਉਹ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਜਾਂਦੇ ਹਨ। ਪਰ ਕਈ ਵਾਰ ਵੱਖ ਵੱਖ ਕਾਰਨਾ ਦੇ ਚਲਦਿਆਂ ਹੋਇਆਂ ਕਈ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਜਿੱਥੇ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।
ਹੁਣ ਇਥੇ ਜਹਾਜ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ- ਘਟਨਾ ਚ 6 ਮੌਤਾਂ ਦੀ ਆ ਰਹੀ ਖਬਰ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹੋਰ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਛੇ ਲੋਕਾਂ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਇਹ ਦੁਖਦਾਈ ਮਾਮਲਾ ਕੋਸਟਾਰਿਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਛੋਟਾ ਜਹਾਜ਼ ਕੋਸਟਾਰਿਕਾ ਦੇ ਤੱਟ ਨੇੜੇ ਕੈਰੇਬੀਅਨ ਸਾਗਰ ਵਿਚ ਹਾਦਸਾਗ੍ਰਸਤ ਹੋ ਗਿਆ ਹੈ।
ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਇਸ ਜਹਾਜ਼ ਦੇ ਵਿੱਚ 6 ਲੋਕਾਂ ਦੇ ਮੌਜੂਦ ਹੋਣ ਦੀ ਖ਼ਬਰ ਦੱਸੀ ਗਈ ਹੈ ਜਿਨ੍ਹਾਂ ਵਿੱਚ ਸਵਾਰ ਪਾਇਲਟ ਸਵਿਟਜ਼ਰਲੈਂਡ ਦਾ ਨਿਵਾਸੀ ਸੀ ਅਤੇ 5 ਲੋਕ ਜਰਮਨ ਦੇ ਨਿਵਾਸੀ ਸਨ। ਇਸ ਦੀ ਜਾਣਕਾਰੀ ਸੁਰੱਖਿਆ ਮੰਤਰੀ ਜਾਰਜ ਟੋਰੇਸ ਵੱਲੋਂ ਦਿੱਤੀ ਗਈ ਹੈ। ਇਹ ਘਟਨਾ ਜਿੱਥੇ ਸ਼ਨੀਵਾਰ ਨੂੰ ਵਾਪਰੀ ਹੈ। ਉਥੇ ਹੀ ਜਹਾਜ ਦੇ ਲਾਪਤਾ ਹੋਣ ਦੀ ਖਬਰ ਸ਼ੁੱਕਰਵਾਰ ਨੂੰ ਸਾਹਮਣੇ ਆਈ ਸੀ। ਜੋ ਉਡਾਣ ਭਰਨ ਤੋਂ ਬਾਅਦ ਹੀ ਲਾਪਤਾ ਹੋ ਗਿਆ ਸੀ।
ਜਿਸ ਤੋਂ ਬਾਅਦ ਸ਼ਨੀਵਾਰ ਨੂੰ ਇਸ ਜਹਾਜ਼ ਦੇ ਟੁਕੜੇ ਪ੍ਰਾਪਤ ਹੋਏ ਸਨ। ਦਸਿਆ ਗਿਆ ਹੈ ਕਿ ਦੋ ਇੰਜਨ ਵਾਲਾ ਇਹ ਛੋਟਾ ਜਹਾਜ਼ ਸਾਗਰ ਦੇ ਵਿਚ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨ ਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਕਿ ਕਿੰਨਾ ਕਾਰਨਾ ਦੇ ਚਲਦਿਆਂ ਹੋਇਆਂ ਇਹ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ।
Previous Postਕੈਨੇਡਾ ਚ ਪੰਜਾਬੀ ਨੌਜਵਾਨ ਨੇ ਕੁੜੀ ਦਾ ਕੀਤਾ ਸੀ ਕਤਲ, ਹੁਣ ਸੁਣਾਈ ਗਈ 7 ਸਾਲ ਦੀ ਸਜ਼ਾ
Next Postਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਟਰੱਕ ਪਲਟਣ ਕਾਰਨ 29 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ