ਆਈ ਤਾਜਾ ਵੱਡੀ ਖਬਰ
ਸਾਡੀ ਧਰਤੀ ਕਈ ਚੀਜ਼ਾਂ ਦਾ ਸੁਮੇਲ ਹੈ ਜਿਨਾਂ ਸਾਰਿਆਂ ਦੇ ਆਪਸੀ ਪਰਸਪਰ ਸਬੰਧ ਦੇ ਕਾਰਨ ਹੀ ਇਸ ਉਪਰ ਜ਼ਿੰਦਗੀ ਦੀ ਹੋਂਦ ਕਾਇਮ ਹੈ। ਇਸ ਨੂੰ ਇੱਕ ਸਾਰ ਬਣਾਈ ਰੱਖਣ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪਰ ਜਦ ਕਦੇ ਕਦਾਈਂ ਇਨ੍ਹਾਂ ਚੀਜ਼ਾਂ ਦੀ ਆਪਸ ਦੇ ਵਿੱਚ ਖਲਲ ਪੈਦਾ ਹੋ ਜਾਂਦੀ ਹੈ ਤਾਂ ਇਸ ਦੇ ਸਿੱਟੇ ਸਮਾਜ ਦੇ ਲਈ ਹਾਨੀਕਾਰਕ ਸਿੱਧ ਹੁੰਦੇ ਹਨ। ਕੁਦਰਤ ਜਿਸ ਨੇ ਇਸ ਸੰਸਾਰ ਵਿਚ ਜੀਵਨ ਦੀਆਂ ਡੋਰਾਂ ਨੂੰ ਬੜੀ ਸੰਜੀਦਗੀ ਦੇ ਨਾਲ ਸਜਾਇਆ ਹੋਇਆ ਹੈ
ਅਤੇ ਜਦੋਂ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਇਨ੍ਹਾਂ ਡੋਰਾਂ ਦੇ ਵਿੱਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਇੱਕ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੰਤਾ ਦੀ ਗੱਲ ਹੈ ਕਿ ਬੀਤੇ ਕੱਲ੍ਹ ਇੰਡੋਨੇਸ਼ੀਆ ਦੇ ਮੁੱਖ ਦੀਪ ਜਾਵਾ ‘ਚ ਬਹੁਤ ਜ਼ਬਰਦਸਤ ਭੂਚਾਲ ਆਇਆ। ਇਸ ਆਏ ਹੋਏ ਤੇਜ਼ ਭੂਚਾਲ ਦੀ ਤੀਬਰਤਾ 6.0 ਦੱਸੀ ਗਈ ਹੈ। ਇਸ ਭੂਚਾਲ ਦਾ ਕੇਂਦਰ ਮਲੰਗ ਸ਼ਹਿਰ ਤੋਂ 67 ਕਿਲੋਮੀਟਰ ਦੂਰ ਜਾਵਾ ਦੀਪ ਵਿਖੇ ਦੱਸਿਆ ਗਿਆ ਹੈ।
ਸਥਾਨਕ ਖਬਰਾਂ ਮੁਤਾਬਕ ਇਹ ਭੂਚਾਲ ਕੱਲ੍ਹ ਸ਼ਨੀਵਾਰ ਨੂੰ ਬਾਅਦ ਦੁਪਹਿਰ 12:30 ਵਜੇ ਆਇਆ। ਇਸ ਭੂਚਾਲ ‘ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਜਾਵਾ ‘ਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ। ਭੂਚਾਲ ਦੇ ਝਟਕੇ ਸੈਰ-ਸਪਾਟਾ ਕੇਂਦਰ ਬਾਲੀ ‘ਚ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਸਾਰ ਹੀ
ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਸਾਲ ਦੇ ਵਿਚ ਕਈ ਵਾਰ ਭੂਚਾਲ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਇਸ ਭੂਚਾਲ ਦੀ ਤੀਬਰਤਾ ਕਾਫੀ ਵੱਧ ਸੀ। ਜਿਸ ਕਾਰਨ ਇਥੋਂ ਦੇ ਕਈ ਵੱਡੇ ਸ਼ਹਿਰਾਂ ਦੇ ਵਿਚ ਭੂਚਾਲ ਦੇ ਭਾਰੀ ਝਟਕੇ ਮਹਿਸੂਸ ਕੀਤੇ ਗਏ। ਕੱਲ੍ਹ ਸ਼ਨੀਵਾਰ ਨੂੰ ਆਏ ਹੋਏ ਭੂਚਾਲ ਕਾਰਨ ਅਜੇ ਤੱਕ ਲੋਕਾਂ ਦੇ ਦਿਲਾਂ ਅੰਦਰ ਸ-ਹਿ-ਮ ਦਾ ਮਾਹੌਲ ਬਣਿਆ ਹੋਇਆ ਹੈ। ਖਬਰ ਲਿਖੇ ਜਾਣ ਤੱਕ ਇੱਥੇ ਹੋਏ ਕੁੱਲ ਨੁਕਸਾਨ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ।
Previous Post24 ਘੰਟਿਆਂ ਦੇ ਸਫਲ ਬੰਦ ਤੋਂ ਬਾਅਦ ਹੁਣ ਕਿਸਾਨਾਂ ਨੇ ਕਰਤਾ 14 ਤਰੀਕ ਬਾਰੇ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Next Postਕਿਸਾਨ ਆਗੂ ਲੱਖੇ ਸਿਧਾਣੇ ਦੇ ਪ੍ਰੀਵਾਰ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ