ਇਥੇ ਆਇਆ ਭਿਆਨਕ ਜਬਰਦਸਤ ਭੂਚਾਲ, ਮਚੀ ਹਾਹਾਕਾਰ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਜਿੱਥੇ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਸਤਕ ਦੇ ਚੁੱਕੀਆਂ ਹਨ ਜਿਸ ਦੇ ਕਾਰਨ ਕਈ ਦੇਸ਼ਾਂ ਅੰਦਰ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਆਏ ਦਿਨ ਸਾਹਮਣੇ ਆ ਰਹੀਆਂ ਹਨ। ਵਖ ਵਖ ਦੇਸ਼ਾ ਵਿਚ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਇਨ੍ਹਾਂ ਦੇ ਸਾਹਮਣੇ ਆਉਣ ਕਾਰਨ ਲੋਕਾਂ ਵਿੱਚ ਇਨ੍ਹਾਂ ਕੁਦਰਤੀ ਘਟਨਾ ਨੂੰ ਲੈ ਕੇ ਡਰ ਵੀ ਦੇਖਿਆ ਜਾ ਰਿਹਾ ਹੈ। ਚੀਨ ਤੋਂ ਸ਼ੁਰੂ ਹੋਣ ਵਾਲੀ ਦੋ ਸਾਲ ਪਹਿਲਾਂ ਕਰੋਨਾ ਜਿਥੇ ਅਜੇ ਤੱਕ ਖਤਮ ਨਹੀਂ ਹੋਈ ਹੈ ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਇਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਜਿਥੇ ਕੁਦਰਤੀ ਆਫ਼ਤਾਂ ਵਿੱਚ ਅਸਮਾਨੀ ਬਿਜਲੀ ,ਪਹਾੜ ਦਾ ਖਿਸਕਣਾ, ਸਮੁੰਦਰੀ ਤੂਫ਼ਾਨ, ਹੜ੍ਹ ਅਤੇ ਭੂਚਾਲ, ਜੰਗਲੀ ਅੱਗ ਤੇ ਹੋਰ ਬਹੁਤ ਸਾਰੀਆਂ ਕੁਦਰਤੀ ਆਫਤਾਂ ਸ਼ਾਮਲ ਹਨ।

ਹੁਣ ਇੱਥੇ ਜਬਰਦਸ਼ਤ ਭੂਚਾਲ ਆਇਆ ਹੈ ਜਿਸ ਕਾਰਨ ਹਾਹਾਕਾਰ ਮਚੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭੂਚਾਲ ਆਉਣ ਦੀ ਘਟਨਾ ਚੀਨ ਤੋਂ ਸਾਹਮਣੇ ਆਈ ਹੈ। ਚੀਨ ਵਿੱਚ ਜਿੱਥੇ ਪਹਿਲਾਂ ਹੀ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ ਉਥੇ ਹੀ ਅੱਜ ਚੀਨ ਦੇ ਸਿਚੁਆਨ ਸੂਬੇ ਦੇ ਸ਼ਹਿਰ ਯਿਬਿਨ ਵਿੱਚ ਜਿੰਗਵੇਨ ਕਾਉਂਟੀ ਵਿਚ ਤੇਜ਼ ਭੂਚਾਲ ਦੇ ਝਟਕੇ ਅੱਜ ਸਵੇਰੇ ਮਹਿਸੂਸ ਕੀਤੇ ਗਏ।

ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 5.1 ਮਾਪੀ ਗਈ ਹੈ। ਇਸ ਭੁਚਾਲ ਦਾ ਕੇਂਦਰ ਸ਼ਹਿਰ ਤੋਂ 140 ਕਿਲੋਮੀਟਰ ਦੂਰੀ ਤੇ ਦੱਸਿਆ ਗਿਆ ਹੈ, ਜਿਸ ਦਾ ਭੂਚਾਲ ਕੇਂਦਰ 4,410 ਮੀਟਰ ਦੀ ਉਚਾਈ ਤੇ ਇੱਕ ਅਣਜਾਣ ਖੇਤਰ ਵਿੱਚ ਸਥਿੱਤ ਦੱਸਿਆ ਗਿਆ ਹੈ। ਜਿਥੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਉਥੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ।

ਪਰ ਸਮਾਚਾਰ ਇਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਭੂਚਾਲ਼ ਦੇ ਵਿੱਚ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਭੂਚਾਲ ਨਾਲ ਪ੍ਰਭਾਵਤ ਕਈ ਖੇਤਰਾਂ ਵਿੱਚ ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ।