ਆਈ ਤਾਜਾ ਵੱਡੀ ਖਬਰ
ਦੁਨੀਆਂ ਤੇ ਬਹੁਤ ਸਾਰੇ ਅਜਿਹੇ ਕਿਸੇ ਸੁਣਨ ਅਤੇ ਦੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਅਜਿਹਾ ਮੁਕਾਮ ਹਾਸਲ ਕੀਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਜਿਸ ਕਾਰਨ ਉਸ ਪਰਵਾਰ ਦਾ ਨਾਮ ਰੌਸ਼ਨ ਹੋ ਜਾਂਦਾ ਹੈ। ਪਰ ਕਈ ਜਗ੍ਹਾ ਤੇ ਅਜਿਹੇ ਕਿਸੇ ਵੀ ਸਾਹਮਣੇ ਆਉਂਦੇ ਹਨ ਜਿਥੇ ਮਾਪਿਆਂ ਵੱਲੋਂ ਆਪਣੇ ਨਾਮ ਦੇ ਨਾਲ ਆਪਣੇ ਬੱਚਿਆਂ ਦੇ ਨਾਮ ਨੂੰ ਵੀ ਮਸ਼ਹੂਰ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਹੁਣ ਇੱਕ ਅਜਿਹੇ ਬਾਪ ਦੀ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਆਪਣੀ ਮਰੀ ਹੋਈ ਧੀ ਨੂੰ ਪੂਰੀ ਦੁਨੀਆਂ ਵਿੱਚ ਜਿੰਦਾ ਰੱਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਮਸ਼ੇਦਪੁਰ ਦੇ ਉਦਯੋਪੱਤੀ ਦੀ ਸਾਹਮਣੇ ਆਈ ਹੈ ਜਿਸ ਨੇ ਆਪਣੀ ਧੀ ਨੂੰ ਜ਼ਿੰਦਾ ਰੱਖਣ ਲਈ ਸਾਇਕਲ ਤੇ ਘਰ ਘਰ ਜਾ ਕੇ ਆਪਣਾ ਉਤਪਾਦ ਵੇਚਣ ਸ਼ੁਰੂ ਕਰ ਦਿੱਤਾ ਸੀ। ਤੇ ਅੱਜ ਉਸ ਵਿਅਕਤੀ ਦੀ ਕੰਪਨੀ ਪੂਰੇ ਦੇਸ਼ ਭਰ ਵਿਚ ਕੰਮ ਕਰ ਰਹੀ ਹੈ ਜਿਸ ਦੇ ਅਧੀਨ 18 ਹਜ਼ਾਰ ਲੋਕ ਕੰਮ ਕਰਦੇ ਹਨ। ਕੰਪਨੀ ਦੇ ਮਾਲਕ ਕਰਸਨ ਭਾਈ ਪਟੇਲ ਗੁਜਰਾਤ ਦੇ ਵਿਚ ਜਨਮੇ ਅਤੇ ਓਥੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਰਸਾਇਣ ਵਿਗਿਆਨ ਵਿਚ ਗ੍ਰੈਜੂਏਟ ਕੀਤੀ ਅਤੇ ਆਪਣੀ ਨੌਕਰੀ ਨੂੰ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
ਉਨ੍ਹਾਂ ਦੀ ਧੀ ਦੀ ਇਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਜਿਸ ਕਾਰਨ ਉਹ ਅੰਦਰੋਂ ਟੁੱਟ ਚੁੱਕੇ ਸਨ। ਉਨ੍ਹਾਂ ਨੇ ਆਪਣੀ ਧੀ ਨੂੰ ਦੁਨੀਆਂ ਵਿੱਚ ਹਮੇਸ਼ਾ ਜ਼ਿੰਦਾ ਰੱਖਣ ਲਈ ਉਸ ਦੇ ਨਾਮ ਉਪਰ ਕਪੜੇ ਧੋਣ ਵਾਲਾ ਪਾਊਡਰ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਧੀ ਨੂੰ ਨਿਰੂਪਮਾ ਦੀ ਥਾਂ ਤੇ ਪਿਆਰ ਨਾਲ ਨਿਰਮਾ ਕਹਿੰਦੇ ਸਨ। ਉਨ੍ਹਾਂ ਵੱਲੋਂ ਬਣਾਏ ਗਏ ਕੱਪੜੇ ਧੋਣ ਵਾਲੇ ਪਾਊਡਰ ਨੂੰ 13 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ ਜੋ ਹਰ ਪਰਵਾਰ ਦੇ ਬਜਟ ਦੇ ਅਨੁਸਾਰ ਹੀ ਸੀ ।
ਉਨ੍ਹਾਂ ਵੱਲੋਂ ਬਣਾਇਆ ਗਿਆ ਨਿਰਮਾ ਪਾਊਡਰ ਪੂਰੀ ਦੁਨੀਆਂ ਵਿੱਚ ਇੱਕ ਵੱਡਾ ਬਰਾਂਡ ਬਣ ਗਿਆ ਅਤੇ ਉਨ੍ਹਾਂ ਦੀ ਧੀ ਦਾ ਨਾਂ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਪ੍ਰਸ਼ਨ ਭਾਈ ਦਾ ਉਤਪਾਦ ਜਦੋਂ ਦੇਸ਼ ਵਿੱਚ ਟੀ ਵੀ ਉਪਰ ਆਇਆ ਤਾਂ ਹਰ ਇਕ ਦਾ ਮਨਪਸੰਦ ਬਣ ਗਿਆ। ਦੇਸ਼ ਵਿੱਚ ਜਦੋਂ 90 ਦੇ ਦਹਾਕੇ ਦੌਰਾਨ ਰਮਾਇਣ ਆਉਂਦੀ ਸੀ ਸਾਰੇ ਲੋਕਾਂ ਵੱਲੋਂ ਇਹ ਇਸ਼ਤਿਹਾਰ ਵੇਖਿਆ ਜਾਂਦਾ ਸੀ। ਜਿਸ ਵਿੱਚ ਅਕਸਰ ਹੀ ਜ਼ਿਕਰ ਆਉਂਦਾ ਸੀ, ਹੇਮਾ,ਰੇਖਾ, ਜਯਾ ਅਤੇ ਸੁਸ਼ਮਾ ਇਸ ਇਸ਼ਤਿਹਾਰ ਨੂੰ ਅਜੇ ਤੱਕ ਵੀ ਸਾਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਜਿਸ ਕਰਕੇ ਇਸ ਕੱਪੜੇ ਧੋਣ ਵਾਲੇ ਸਾਬਣ ਦੀ ਮਸ਼ਹੂਰੀ ਅੱਜ ਵੀ ਵੇਖੀ ਜਾ ਸਕਦੀ ਹੈ।
Previous Postਕੈਪਟਨ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ , ਇਹਨਾਂ ਲੋਕਾਂ ਦੀ ਲੱਗ ਗਈ ਲਾਟਰੀ- ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਇਲਾਕੇ ਚ ਛਾਈ ਸੋਗ ਦੀ ਲਹਿਰ