ਏਨੇ ਲੱਖ ਹੈ ਨੀਤਾ ਅੰਬਾਨੀ ਦੇ ਡਰਾਈਵਰ ਦੀ ਤਨਖਾਹ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ।
ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅੰਬਾਨੀ ਪ੍ਰੀਵਾਰ ਵਲੋਂ ਆਪਣੇ ਨੌਕਰਾਂ ਦੇ ਖਰਚੇ ਜਾ ਰਹੇ ਲੱਖਾਂ ਰੁਪਏ ਅਤੇ ਡਰਾਇਵਰਾਂ ਦੀ ਤਨਖਾਹ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਮੁਕੇਸ਼ ਅੰਬਾਨੀ ਦੀ ਪਤਨੀ ਅਨੀਤਾ ਅੰਬਾਨੀ ਇਕ ਪਾਵਰਫੁਲ ਕਾਰੋਬਾਰੀ ਮਹਿਲਾ ਹੈ। ਜੋ ਮਹਿੰਗੇ ਸ਼ੌਕ ਦੇ ਕਾਰਨ ਚਰਚਾ ਵਿੱਚ ਬਣੀ ਰਹਿੰਦੀ ਹੈ। ਉਨ੍ਹਾਂ ਦੇ ਘਰ ਡਰਾਈਵਰ ਬਣਨ ਲਈ ਬਹੁਤ ਸਾਰੇ ਟੈਸਟ ਪਾਸ ਕਰਨੇ ਪੈਂਦੇ ਹਨ। ਉਸ ਤੋਂ ਬਾਅਦ ਹੀ ਅਮੀਰ ਖ਼ਾਨਦਾਨ ਦੇ ਸਟਾਫ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜੋ ਵੀ ਵਿਅਕਤੀ ਸਟਾਫ ਮੈਂਬਰ ਬਣਨ ਦਾ ਇਮਤਿਹਾਨ ਪਾਸ ਕਰਦਾ ਹੈ ਉਸ ਦਾ ਟੈਸਟ ਦੇਖ ਕੇ ਫਿਰ ਹੀ ਕੰਮ ਤੇ ਰੱਖਿਆ ਜਾਂਦਾ ਹੈ। ਪ੍ਰਵਾਰ ਵਿੱਚ ਉਸ ਡਰਾਈਵਰ ਨੂੰ ਰੱਖਿਆ ਜਾਂਦਾ ਹੈ ਜੋ ਮੁ-ਸ਼-ਕਿ-ਲ ਸਮੇਂ ਵਿੱਚ ਵੀ ਚੁਣੌਤੀ ਦਾ ਸਾਹਮਣਾ ਕਰਦਾ ਹੋਵੇ।
ਰੱਖੇ ਗਏ ਡਰਾਈਵਰ ਨੂੰ ਸੈਲਰੀ ਤੋਂ ਬਿਨਾਂ ਹੋਰ ਬੈਨੀਫਿਟ ਵੀ ਦਿੱਤੇ ਜਾਂਦੇ ਹਨ। ਜਿਸ ਵਿੱਚ ਡਰਾਈਵਰ ਦੇ ਰਹਿਣ ਅਤੇ ਖਾਣਪੀਣ ਦੀ ਸੁਵਿਧਾ ਵੀ ਸ਼ਾਮਲ ਹੈ। ਅਨੀਤਾ ਅੰਬਾਨੀ ਦਾ ਡਰਾਈਵਰ 2 ਲੱਖ ਰੁਪਏ ਮਹੀਨੇ ਦੀ ਤਨਖਾਹ ਲੈਂਦਾ ਹੈ। ਜਿਸ ਨੂੰ ਸਾਲਾਨਾ ਪੈਕੇਜ਼ 24 ਲੱਖ ਰੁਪਏ ਅਦਾ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਅਨੀਤਾ ਅੰਬਾਨੀ ਦੇ ਘਰ ਵਿੱਚ ਖਾਣਾ ਬਣਾਉਣ ਵਾਲੇ ਕੁੱਕ ਦੀ ਤਨਖਾਹ ਵੀ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਅਨੀਤਾ ਅੰਬਾਨੀ ਦਾ ਡਰਾਈਵਰ ਬਣਨ ਲਈ ਕਈ ਟੈਸਟ ਪਾਸ ਕਰਨਾ ਜ਼ਰੂਰੀ ਹੈ ਜਿਸ ਲਈ ਕੰਪਨੀਆਂ ਨੂੰ ਠੇਕਾ ਦਿੱਤਾ ਜਾਂਦਾ ਹੈ ਅਤੇ ਜੋ ਲੰਮੀ ਪ੍ਰਕਿਰਿਆ ਤੋਂ ਬਾਅਦ ਡਰਾਇਵਰ ਦੀ ਚੋਣ ਕਰਦੀਆਂ ਹਨ। ਉਸ ਤੋਂ ਬਾਅਦ ਵੀ ਅੰਬਾਨੀ ਪ੍ਰੀਵਾਰ ਵਿੱਚ ਉਸ ਡਰਾਈਵਰ ਨੂੰ ਸ਼ਾਮਲ ਕੀਤਾ ਜਾਂਦਾ ਹੈ।
Previous Postਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰੇ ਆਈ ਇਹ ਵੱਡੀ ਖੁਸ਼ੀ, ਪ੍ਰਸੰਸਕ ਦੇ ਰਹੇ ਨੇ ਵਧਾਈਆਂ
Next Postਪੰਜਾਬ ਚ ਅੱਜ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ