ਇੱਕ ਦਿਨ ਅਚਾਨਕ ਆਇਆ ਇਹ Reply
ਇਸ ਇਨਸਾਨੀ ਜ਼ਿੰਦਗੀ ਦੇ ਵਿਚ ਸਾਡੇ ਬਹੁਤ ਸਾਰੇ ਰਿਸ਼ਤੇ-ਨਾਤੇ ਬਣ ਜਾਂਦੇ ਹਨ ਜੋ ਸਾਨੂੰ ਪੂਰੀ ਉਮਰ ਯਾਦ ਰਹਿੰਦੇ ਹਨ। ਇਹ ਰਿਸ਼ਤੇ ਸਾਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਦੇ ਹਨ ਅਤੇ ਸਾਡੇ ਸੱਚੇ ਮਾਰਗ ਦਰਸ਼ਕ ਵੀ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਮਦਦ ਨਾਲ ਹੀ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਹਰਾ ਕੇ ਅਸੀਂ ਅੱਗੇ ਵਧਦੇ ਹਾਂ। ਪਰ ਕਈ ਵਾਰ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਖੋਹ ਜਾਣ ਤੋਂ ਬਾਅਦ ਵੀ ਇਨਸਾਨ ਉਸ ਰਿਸ਼ਤੇ ਦੀ ਤਾਂਘ ਵਿਚ ਰਹਿੰਦਾ ਹੈ।
ਪਿਤਾ ਦਾ ਰਿਸ਼ਤਾ ਹਰ ਬੱਚੇ ਦੇ ਲਈ ਅਹਿਮ ਹੁੰਦਾ ਹੈ ਪਰ ਪਿਤਾ ਦਾ ਵਿਛੋੜਾ ਬੱਚੇ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਦੇ ਜਾਂਦਾ ਹੈ। ਪਰ ਅਮਰੀਕਾ ਦੇ ਅਰਕਾਂਸਸ ਵਿਚ ਰਹਿਣ ਵਾਲੀ 23 ਸਾਲਾਂ ਚੈਸਟਿਟੀ ਪੈਟਰਸਨ ਆਪਣੇ ਪਿਤਾ ਦੀ ਮੌਤ ਦੇ ਸਦਮੇ ਨੂੰ ਨਹੀਂ ਭੁਲਾ ਸਕੀ। ਉਹ ਬੀਤੇ ਚਾਰ ਸਾਲ ਤੋਂ ਰੋਜ਼ਾਨਾ ਆਪਣੇ ਪਿਤਾ ਦੇ ਮੋਬਾਇਲ ਨੰਬਰ ਉੱਪਰ ਇਕ ਮੈਸਜ ਭੇਜਦੀ ਸੀ। ਪਰ ਅਚਾਨਕ ਹੀ 24 ਅਕਤੂਬਰ ਨੂੰ ਉਸ ਦੇ ਪਿਤਾ ਦੀ ਚੌਥੀ ਬਰਸੀ ਉਪਰ ਉਸ ਨੂੰ ਉਸਦੇ ਪਿਤਾ ਦੇ ਨੰਬਰ ਤੋਂ ਇਕ ਰਿਪਲਾਈ ਆਇਆ ਜਿਸ ਨੇ ਚੈਸਟਿਟੀ ਨੂੰ ਬਹੁਤ ਹੈਰਾਨ ਕਰ ਦਿੱਤਾ।
ਚੈਸਟਿਟੀ ਨੇ ਆਪਣੇ ਪਿਤਾ ਦੀ ਬਰਸੀ ਵਾਲੇ ਦਿਨ ਰੋਜ਼ਾਨਾ ਦੀ ਤਰ੍ਹਾਂ ਇਕ ਮੈਸੇਜ ਕੀਤਾ ਸੀ ਕਿ ਹੈਲੋ ਡੈਡੀ, ਇਹ ਮੈਂ ਹਾਂ। ਕੱਲ ਦਾ ਦਿਨ ਫਿਰ ਤੋਂ ਬਹੁਤ ਮੁਸ਼ਕਲ ਭਰਿਆ ਹੋਣ ਵਾਲਾ ਹੈ। ਤੁਹਾਨੂੰ ਖੋਏ ਹੋਏ ਚਾਰ ਸਾਲ ਹੋ ਗਏ ਹਨ ਪਰ ਇਕ ਦਿਨ ਵੀ ਅਜਿਹਾ ਨਹੀਂ ਜਾਂਦਾ ਹੈ, ਜਦੋਂ ਮੈਂ ਤੁਹਾਨੂੰ ਯਾਦ ਨਹੀਂ ਕਰਦੀ। ਮੈਨੂੰ ਮਾਫ ਕਰ ਦਿਓ। ਕਿਉਂਕਿ ਜਦੋਂ ਤੁਹਾਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਉਸ ਵੇਲੇ ਮੈਂ ਤੁਹਾਡੇ ਕੋਲ ਨਹੀਂ ਸੀ। ਇਸ ਮੈਸੇਜ ਦੀ ਰਿਪਲਾਈ ਦੇ ਵਿਚ ਲਿਖਿਆ ਹੋਇਆ ਸੀ
ਕਿ ਹਾਏ ਸਵੀਟਹਾਰਟ, ਮੈਂ ਤੁਹਾਡਾ ਪਿਤਾ ਨਹੀਂ ਹਾਂ ਪਰ ਪਿਛਲੇ ਚਾਰ ਸਾਲ ਵਿਚ ਤੁਸੀਂ ਜੋ ਵੀ ਮੈਸੇਜ ਭੇਜੇ, ਉਹ ਸਭ ਮੈਨੂੰ ਮਿਲੇ। ਮੇਰਾ ਨਾਮ ਬਰੈਡ ਹੈ ਅਤੇ ਅਗਸਤ 2014 ਵਿਚ ਇਕ ਕਾਰ ਦੁਰਘਟਨਾ ਵਿਚ ਮੈਂ ਆਪਣੀ ਧੀ ਨੂੰ ਖੋਹ ਦਿੱਤਾ ਸੀ। ਤੁਹਾਡੇ ਭੇਜੇ ਗਏ ਮੈਸੇਜ ਮੈਨੂੰ ਜ਼ਿੰਦਾ ਰੱਖਦੇ ਹਨ। ਜਦੋਂ ਵੀ ਤੁਸੀਂ ਮੈਸੇਜ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਭਗਵਾਨ ਦਾ ਭੇਜਿਆ ਹੋਇਆ ਇੱਕ ਸੁਨੇਹਾ ਹੈ। ਇਸ ਸਾਰੀ ਗੱਲ ਬਾਤ ਨੂੰ ਚੈਸਟਿਟੀ ਨੇ 25 ਅਕਤੂਬਰ ਨੂੰ ਫੇਸਬੁੱਕ ਉਪਰ ਸ਼ੇਅਰ ਕੀਤਾ ਸੀ ਜਿਸ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਲੋਕ ਸ਼ੇਅਰ ਕਰ ਚੁੱਕੇ ਹਨ। ਇਸ ਦੌਰਾਨ ਲੋਕਾਂ ਨੇ ਆਪਣੇ ਭਾਵੁਕ ਸੰਦੇਸ਼ ਵੀ ਸਾਂਝੇ ਕੀਤੇ ਹਨ।
Previous Postਕਨੇਡਾ : ਪੀ ਆਰ ਮਿਲਣ ਦੇ ਇੱਕ ਦਿਨ ਬਾਅਦ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ, ਪੰਜਾਬ ਤੱਕ ਪਿਆ ਸੋਗ
Next Postਆਈ ਮਾੜੀ ਖਬਰ – ਇਥੇ ਸਰਕਾਰ ਫਿਰ ਲਗਾਉਣ ਲਗੀ ਤਾਲਾਬੰਦੀ ਇਹਨਾਂ ਇਹਨਾਂ ਤਰੀਕਾਂ ਨੂੰ