ਆਈ ਤਾਜ਼ਾ ਵੱਡੀ ਖਬਰ
ਯਾਤਰੀਆਂ ਵਲੋ ਮੰਜ਼ਿਲ ਤੱਕ ਪਹੁੰਚਣ ਵਾਸਤੇ ਜਿੱਥੇ ਵੱਖ ਵੱਖ ਰਸਤਿਆਂ ਦਾ ਇਸਤੇਮਾਲ ਸਫ਼ਰ ਕਰਨ ਵਾਸਤੇ ਕੀਤਾ ਜਾਦਾ ਹੈ। ਉਥੇ ਹੀ ਯਾਤਰੀ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਜਾਂਦੇ ਹਨ। ਜਿਨ੍ਹਾਂ ਵਿੱਚ ਜ਼ਰੂਰਤ ਦੇ ਅਨੁਸਾਰ ਸੜਕੀ , ਸਮੁੰਦਰੀ, ਰੇਲਵੇ ਅਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ। ਕਰੋਨਾ ਦੇ ਦੌਰ ਵਿਚ ਜਿੱਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਹਵਾਈ ਸਫਰ ਉੱਪਰ ਕਾਫੀ ਲੰਮੇ ਸਮੇਂ ਤੱਕ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਸੀ। ਜਿੱਥੇ ਕਰੋਨਾ ਦੇ ਕਾਰਨ ਹਵਾਈ ਉਡਾਨਾਂ ਉੱਪਰ ਕਾਫੀ ਲੰਮਾ ਸਮਾਂ ਪਾਬੰਦੀ ਨੂੰ ਲਾਗੂ ਕੀਤਾ ਗਿਆ ਸੀ ਉਥੇ ਹੀ ਇਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਜਿੱਥੇ ਕੁਝ ਖਾਸ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ। ਕੋਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ। ਉਥੇ ਹੀ ਕੁਝ ਉਡਾਨਾਂ ਨੂੰ ਲੈ ਕੇ ਕਈ ਜਗ੍ਹਾ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਆਦਮਪੁਰ ਹਵਾਈ ਅੱਡੇ ਬਾਰੇ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿਲ ਵੱਲੋਂ ਜਲੰਧਰ ਦੇ ਨਾਲ ਲੱਗਦੇ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੜ ਉਡਾਨਾਂ ਸ਼ੁਰੂ ਕੀਤੇ ਜਾਣ ਵਾਸਤੇ ਇਕ ਪੱਤਰ ਕੇਂਦਰੀ ਹਵਾਬਾਜੀ ਮੰਤਰੀ ਜੋਤੀਰਾਜ ਸਿੰਧੀਆ ਨੂੰ ਲਿਖਿਆ ਗਿਆ ਸੀ।
ਜਿਸ ਵਿਚ ਉਨ੍ਹਾਂ ਵੱਲੋਂ ਦਿੱਲੀ-ਆਦਮਪੁਰ-ਦਿੱਲੀ ਸੈਕਟਰ ਤੋਂ ਉਡਾਨਾਂ ਨੂੰ ਮੁੜ ਸ਼ੁਰੂ ਕਰਨ ਅਤੇ ਆਦਮਪੁਰ ਤੋਂ ਜੈਪੁਰ ਅਤੇ ਮੁੰਬਈ ਲਈ ਨਵੀਆਂ ਉਡਾਨਾਂ ਦੇ ਸੰਚਾਲਨ ਨੂੰ ਲੈ ਕੇ ਇਹ ਪੱਤਰ ਲਿਖਿਆ ਗਿਆ ਸੀ। ਜਿੱਥੇ ਪੱਤਰ ਵਿੱਚ ਲਿਖੇ ਗਏ ਸੁਝਾਅ ਸਾਰੀਆਂ ਏਅਰਲਾਇਨਜ਼ ਦੇ ਅਨੁਕੂਲ ਹੀ ਵਿਚਾਰ ਲਈ ਭੇਜਿਆ ਗਿਆ ਸੀ ।
ਉੱਥੇ ਹੀ ਕੇਂਦਰ ਸਰਕਾਰ ਵੱਲੋਂ ਹਵਾਈ ਅੱਡੇ ਤੋਂ ਕੋਈ ਵੀ ਉਡਾਣ ਨਾ ਭਰੇ ਜਾਣ ਦਾ ਜਵਾਬ ਇਸ ਪੱਤਰ ਵਿੱਚ ਦਿੱਤਾ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਸਪਸ਼ਟ ਰੂਪ ਵਿੱਚ ਲਿਖਿਆ ਗਿਆ ਹੈ ਕਿ ਜਲੰਧਰ ਦੇ ਹਵਾਈ ਅੱਡੇ ਤੋਂ ਕੋਈ ਵੀ ਫਲਾਈਟ ਉਡਾਣ ਨਹੀਂ ਭਰ ਸਕੇਗੀ। ਇਸ ਹਵਾਈ ਅੱਡੇ ਦੇ ਚੱਲਣ ਨਾਲ ਜਲੰਧਰ ਜ਼ਿਲ੍ਹੇ ਦੇ ਕਾਫੀ ਲੋਕਾਂ ਨੂੰ ਦੁਆਬੇ ਦੇ ਵਿਚ ਬਿਹਤਰ ਸਹੂਲਤ ਮਿਲੀ ਸੀ।
Previous Postਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਚ ਮਿਲੀ ਲਾਸ਼, ਪਹਿਚਾਣ ਲਈ 72 ਘੰਟਿਆਂ ਲਈ ਰਖਾਈ ਗਈ ਮੁਰਦਾ ਘਰ ਚ
Next Postਪੰਜਾਬ : ਇਸ ਕਾਰਨ ਸ਼ਮਸ਼ਾਨਘਾਟ ਚੋਂ ਮੁਰਦਿਆਂ ਦੀਆਂ ਹੱਡੀਆਂ ਚੋਰੀ ਹੋ ਰਹੀਆਂ ਸਨ ਕਾਰਨ ਜਾਣ ਸਭ ਰਹਿ ਗਏ ਹੈਰਾਨ