ਆਖਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ 1 ਸਾਲ ਬਾਅਦ ਰੀਆ ਚਕਰਵਤੀ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਕਰੋਨਾ ਦੇ ਕਾਰਨ ਲੋਕਾਂ ਵਿੱਚ ਗਹਿਰਾ ਡਰ ਸੀ। ਉਸ ਸਮੇਂ ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਜਿਸ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅਚਾਨਕ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ ਨਾਲ ਜਿੱਥੇ ਕਈ ਸਵਾਲ ਖੜ੍ਹੇ ਹੋ ਗਏ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਹਸਤੀਆਂ ਨੂੰ ਇਸ ਮਾਮਲੇ ਨਾਲ ਜੋੜ ਕੇ ਵੇਖਿਆ ਗਿਆ ਸੀ। ਉਥੇ ਹੀ ਉਸ ਦੀ ਮਹਿਲਾ ਦੋਸਤ ਰੀਆ ਚੱਕਰਵਰਤੀ ਨੂੰ ਅਤੇ ਉਸ ਦੇ ਭਰਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ।

ਹੁਣ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਇੱਕ ਸਾਲ ਬਾਅਦ ਰੀਆ ਚੱਕਰਵਾਤੀ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਨੂੰ ਜਿਥੇ ਐਨ ਸੀ ਬੀ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਨ੍ਹਾਂ ਦੋਹਾਂ ਉੱਪਰ ਡਰੱਗਜ਼ ਦੇ ਗੰ-ਭੀ-ਰ ਦੋਸ਼ ਲੱਗੇ ਸਨ। ਜਿਸ ਕਾਰਨ ਰੀਆ ਚੱਕਰਵਰਤੀ ਦੇ ਸਾਰੇ ਬੈਂਕ ਖ਼ਾਤੇ ਫਰੀਜ ਕਰ ਦਿੱਤੇ ਗਏ ਸਨ। ਇਸ ਮਾਮਲੇ ਵਿਚ ਬਹੁਤ ਸਾਰੀਆਂ ਹਸਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ। ਏਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਇਹ ਜਾਂਚ ਪੂਰੀ ਨਹੀਂ ਹੋਈ ਹੈ।

ਓਥੇ ਹੀ ਰੀਆ ਚੱਕਰਵਰਤੀ ਵੱਲੋਂ ਐਨਸੀਬੀ ਨੂੰ ਅਪੀਲ ਕੀਤੀ ਗਈ ਸੀ ਕਿ ਉਸਦੇ ਖਾਤੇ ਡੀਫ੍ਰੀਜ਼ ਕਰ ਦਿੱਤੇ ਜਾਣ। ਪਰ ਇਸ ਉਪਰ ਐਨ ਸੀ ਬੀ ਨੇ ਮਨ੍ਹਾ ਕਰ ਦਿੱਤਾ ਸੀ ਅਤੇ ਆਖਿਆ ਸੀ ਕਿ ਇਸ ਨਾਲ ਉਨ੍ਹਾਂ ਦੀ ਜਾਂਚ-ਪੜਤਾਲ ਵਿਚ ਰੁਕਾਵਟ ਹੋ ਸਕਦੀ ਹੈ। ਜਿਸ ਤੋਂ ਬਾਅਦ ਰੀਆ ਚੱਕਰਵਰਤੀ ਵੱਲੋਂ ਆਪਣੇ ਖਾਤੇ ਨੂੰ ਠੀਕ ਕਰਨ ਲਈ ਅਪੀਲ ਕੀਤੀ ਗਈ ਸੀ। ਜਿਸ ਵਿੱਚ ਉਸ ਨੇ ਜਿਕਰ ਕੀਤਾ ਸੀ ਕਿ ਉਸ ਨਾਲ ਬੇਇਨਸਾਫੀ ਹੋ ਰਹੀ ਹੈ ਅਤੇ ਉਹ ਪੇਸ਼ੇ ਤੋਂ ਇੱਕ ਅਦਾਕਾਰ ਅਤੇ ਮਾਡਲ ਹੈ।

ਜਿਸ ਕਾਰਨ ਉਸ ਨੂੰ ਬੈਂਕ ਖਾਤੇ ਵਿੱਚ ਪੈਸੇ ਦੇ ਲੈਣ-ਦੇਣ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਕਿਉਂਕਿ ਉਸ ਵੱਲੋਂ ਟੈਕਸ ਦਾ ਭੁਗਤਾਨ ਕਰਨਾ ਅਤੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣੀ ਅਤੇ ਆਪਣੀ ਰੋਜ਼ੀ ਰੋਟੀ ਲਈ ਜ਼ਰੂਰਤ ਹੈ। ਉਸਦੀ ਇਸ ਅਪੀਲ ਤੋਂ ਬਾਅਦ ਅਦਾਲਤ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਫੈਸਲਾ ਲੈਂਦੇ ਹੋਏ ਉਸਦੇ ਖਾਤੇ ਨੂੰ ਡੀਫ੍ਰੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦਾ ਐਪਲ ਆਈਫੋਨ ਅਤੇ ਲੈਪਟੌਪ ਵੀ ਵਾਪਸ ਕੀਤਾ ਗਿਆ ਹੈ। ਜਿਸ ਕਾਰਨ ਉਸ ਨੂੰ ਕੁਝ ਰਾਹਤ ਮਿਲੀ ਹੈ।