ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਜੇ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ । ਪਿੱਛਲੇ 8 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ।ਕਿਸਾਨਾਂ ਦੇ ਵਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕੀ ਜਦੋ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਦੋਂ ਤੱਕ ਉਹ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਨਹੀਂ ਜਾਣਗੇ। ਦੂਜੇ ਪਾਸੇ ਕੇਂਦਰ ਸਰਕਾਰ ਦੇ ਵਲੋਂ ਵੀ ਲਗਾਤਾਰ ਅੜੀਅਲ ਰਵਈਆ ਅਪਣਾਇਆ ਜਾ ਰਿਹਾ ਹੈ । ਸਰਕਾਰ ਨੇ ਤਾਂ ਕਿਸਾਨਾਂ ਨੂੰ ਅੱਖੋਂ ਪਰੋਲੇ ਕਰ ਕੇ ਰੱਖ ਦਿੱਤਾ ਹੈ ।
ਪਰ ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁ-ਲੰ-ਦ ਹਨ। ਕਿਸਾਨ ਅੱਜ ਵੀ ਆਪਣੇ ਹੋਂਸਲੇ ਦੇ ਨਾਲ ਹੱਜੇ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ । ਕਿਸਾਨਾਂ ਨੂੰ ਹਰ ਵਰਗ ਦੇ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੀਆਂ ਹੋਈਆਂ ਹੈ। ਕਈ ਵੱਡੀਆਂ ਸਖਸ਼ੀਅਤਾਂ ਕਿਸਾਨਾਂ ਦੇ ਹੱਕ ਵਿੱਚ ਹਨ । ਭਾਜਪਾ ਦੇ ਵੀ ਕਈ ਵੱਡੇ ਮੰਤਰੀ ਕਿਸਾਨਾਂ ਦੇ ਹੱਕ ਦੇ ਨਿਤਰੇ ਹਨ ਜਿਹਨਾਂ ਦੇ ਵਲੋਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਤੱਕ ਦੇ ਦਿੱਤੇ ਗਏ।
ਹੁਣ ਇੱਕ ਹੋਰ ਵੱਡੇ ਭਾਜਪਾ ਦੇ ਮੰਤਰੀ ਦਾ ਕਿਸਾਨਾਂ ਨੂੰ ਸਮਰਥਨ ਮਿਲ ਗਿਆ ਹੈ। ਦਰਅਸਲ ਭਾਜਪਾ ਪਾਰਟੀ ਦੇ ਉੱਤਰ ਪ੍ਰਦੇਸ਼ ਵਰਕਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਦੇ ਵਲੋਂ ਹੁਣ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਅੰਦੋਲਨ ਦਾ ਸਮਰਥਨ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਓਹਨਾ ਕਿਹਾ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਖੇਤੀਬਾੜੀ ਕਾਨੂੰਨ ਵਾਪਸ ਲੈ ਸਕਦੀ ਹੈ। ਜਿਥੇ ਮੀਡਿਆ ਦੇ ਰੂਬਰੂ ਹੁੰਦੇ ਉਹਨਾਂ ਕਿਸਾਨਾਂ ਦਾ ਸਮਰਥਨ ਕੀਤਾ ਉਥੇ ਹੀ ਓਹਨਾ ਕਈ ਹੋਰ ਅਹਿਮ ਮੁਦਿਆ ਤੇ ਵੀ ਗੱਲਬਾਤ ਕੀਤੀ ਗਈ। ਓਥੇ ਹੀ ਪੇਗਾਸਸ ਜਾਸੂਸੀ ਮੁਦੇ ਤੇ ਬੋਲਦਿਆਂ ਓਹਨਾਂ ਨੇ ਕਿਹਾ ਕਿ “ਜੇ ਵਿਰੋਧੀ ਧਿਰ ਜਾਸੂਸੀ ਮਾਮਲੇ ਦੀ ਜਾਂਚ ਚਾਹੁੰਦੀ ਹੈ, ਤਾਂ ਸਰਕਾਰ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
Home ਤਾਜਾ ਖ਼ਬਰਾਂ ਆਖਰ ਭਾਜਪਾ ਦੇ ਇਸ ਵੱਡੇ ਲੀਡਰ ਦਾ ਮਿਲ ਗਿਆ ਕਿਸਾਨਾਂ ਨੂੰ ਸਮਰਥਨ , ਕਿਹਾ ਜਲਦੀ ਹੀ ਇਹ ਖੇਤੀ ਕਨੂੰਨ ਵਾਪਸ ਲੈ ਸਕਦੀ ਸਰਕਾਰ
ਤਾਜਾ ਖ਼ਬਰਾਂ
ਆਖਰ ਭਾਜਪਾ ਦੇ ਇਸ ਵੱਡੇ ਲੀਡਰ ਦਾ ਮਿਲ ਗਿਆ ਕਿਸਾਨਾਂ ਨੂੰ ਸਮਰਥਨ , ਕਿਹਾ ਜਲਦੀ ਹੀ ਇਹ ਖੇਤੀ ਕਨੂੰਨ ਵਾਪਸ ਲੈ ਸਕਦੀ ਸਰਕਾਰ
Previous Postਸਾਵਧਾਨ : ਪੰਜਾਬ ਚ ਇਥੇ ਐਤਵਾਰ ਲਈ ਹੋ ਗਿਆ ਇਹ ਐਲਾਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਲਈ ਲੱਗੀ ਇਹ ਪਾਬੰਦੀ
Next Postਇਸ ਪਿੰਡ ਚ ਰਹਿੰਦੇ ਨੇ 100 ਸਾਲ ਤੋਂ ਉਪਰ ਉਮਰ ਦੇ ਕਈ ਲੋਕ, ਸਾਰੀ ਦੁਨੀਆਂ ਤੇ ਚਰਚਾ – ਏਨੀ ਉਮਰ ਦਾ ਦੱਸਿਆ ਇਹ ਰਾਜ