ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਐਲਾਨ ਕੀਤਾ ਜਾਦਾ ਹੈ। ਇਨਸਾਨ ਨੂੰ ਜ਼ਿੰਦਗੀ ਜੀਣ ਲਈ ਹਰ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਸਮੇਂ ਦੇ ਮੁਤਾਬਕ ਹਰ ਚੀਜ਼ ਵਿੱਚ ਤਬਦੀਲੀ ਹੋ ਰਹੀ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਬਦਲਾਅ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰ ਇਨਸਾਨ ਨੂੰ ਖਾਣਾ ਬਣਾਉਣ ਲਈ ਰਸੋਈ ਵਿਚ ਗੈਸ ਦੀ ਵਰਤੋਂ ਕਰਨੀ ਪੈਂਦੀ ਹੈ। ਕਈ ਵਾਰ ਇਸ ਦੀ ਸਹੀ ਸਮੇਂ ਤੇ ਡਿਲਵਰੀ ਨਾ ਹੋਣ ਕਾਰਨ ਉਪਭੋਗਤਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਜਿਸ ਦੇ ਚੱਲਦੇ ਹੋਏ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਜਾਂਦੀ ਹੈ। ਗੈਸ ਸਿਲੰਡਰਾਂ ਦੇ ਬਾਰੇ ਕੀਤੇ ਗਏ ਕਈ ਐਲਾਨ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ ਹਨ। ਹੁਣ ਗੈਸ ਸਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਹੁਣ ਰਸੋਈ ਗੈਸ ਸਲੰਡਰ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਆਮ ਆਦਮੀ ਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਹੈ। ਹੁਣ ਖਪਤਕਾਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਇੱਕ ਡੀਲਰ ਦੇ ਬਦਲੇ ਤਿੰਨ ਡੀਲਰਾਂ ਕੋਲੋਂ ਗੈਸ ਬੁੱਕ ਕਰਵਾ ਸਕਦੇ ਹਨ।
ਐਲ ਪੀ ਜੀ ਗੈਸ ਸਲੰਡਰ ਅਤੇ ਖਪਤਕਾਰਾਂ ਨੂੰ ਕੇਵਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ,ਕਿਉਂਕਿ ਇੱਕ ਨੰਬਰ ਹੋਣ ਕਾਰਨ ਉਨ੍ਹਾਂ ਨੂੰ ਸਲੰਡਰ ਮਿਲਣ ਵਿੱਚ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਹੁਣ ਉਹ ਕਿਸੇ ਹੋਰ ਡੀਲਰ ਤੋਂ ਵੀ ਐਲ ਪੀ ਜੀ ਗੈਸ ਸਿਲੰਡਰ ਲੈ ਸਕਦੇ ਹਨ। ਸਰਕਾਰ ਵੱਲੋਂ ਹੁਣ ਰਸੋਈ ਗੈਸ ਕਨੈਕਸ਼ਨ ਦੀ ਤਿਆਰੀ ਘਟ ਦਸਤਾਵੇਜ਼ , ਤੇ ਐਡਰੈੱਸ ਪਰੂਫ ਦੇ ਬਿਨਾਂ ਵੀ ਦਿੱਤੇ ਜਾਣ ਦੀ ਯੋਜਨਾ ਚੱਲ ਰਹੀ ਹੈ।
ਕੁਝ ਲੋਕਾਂ ਕੋਲ ਪੂਰੇ ਦਸਤਾਵੇਜ ਨਾ ਹੋਣ ਕਾਰਨ ਉਹਨਾਂ ਨੂੰ ਗੈਸ ਸਲੰਡਰ ਦੇ ਕੂਨੈਕਸ਼ਨ ਵਿੱਚ ਮੁਸ਼ਕਲ ਆਉਂਦੀ ਹੈ। ਜਿਹੜੀ ਸਬਸਿਡੀ ਸਕੀਮ ਚਲ ਰਹੀ ਹੈ ਉਸਤੋਂ ਕੁਨੈਕਸ਼ਨ ਵੰਡਣ ਦਾ ਕੰਮ ਪੂਰਾ ਹੋਵੇਗਾ। ਏਸ ਸਾਲ ਬੱਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੀਤੇ ਗਏ ਐਲਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ 1 ਕਰੋੜ ਗੈਸ ਕਨੈਕਸ਼ਨ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ।
Previous Postਬਚ ਜਾਵੋ ਪੰਜਾਬ ਵਾਲਿਓ ਹੁਣ ਸ਼ੁਰੂ ਹੋ ਗਿਆ ਇਹ ਕੰਮ – ਆਈ ਤਾਜਾ ਵੱਡੀ ਖਬਰ
Next Postਪੰਜਾਬ : ਇਥੇ ਸਕੂਲਾਂ ਚ 7 ਵਿਦਿਆਰਥੀ ਅਤੇ 14 ਅਧਿਆਪਕ ਆਏ ਕੋਰੋਨਾ ਪੌਜੇਟਿਵ , 48 ਘੰਟਿਆਂ ਲਈ 4 ਸਕੂਲ ਕੀਤੇ ਬੰਦ