ਆਈ ਤਾਜਾ ਵੱਡੀ ਖਬਰ
ਪਿਛਲੇ ਕਈ ਦਿਨਾਂ ਤੋਂ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਜਿਸ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਕਾਫੀ ਲੰਬੇ ਕੱਟ ਲਗਾਏ ਜਾ ਰਹੇ ਹਨ। ਰੋਜ਼ਾਨਾ ਦੇ ਬਿਜਲੀ ਕੱਟਾਂ ਨਾਲ ਜਿੱਥੇ ਆਮ ਜਨਤਾ ਪ੍ਰਭਾਵਿਤ ਹੋਈ ਹੈ ਉਥੇ ਹੀ ਕਿਸਾਨਾਂ ਵੱਲੋਂ ਲਗਾਈ ਝੋਨੇ ਦੀ ਫ਼ਸਲ ਨੂੰ ਵੀ ਪਾਣੀ ਨਾ ਮਿਲਣ ਕਾਰਨ ਨੁਕਸਾਨ ਪਹੁੰਚ ਰਿਹਾ ਹੈ। ਇਸ ਕਾਰਨ ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ ਤੇ ਸੜਕਾਂ ਜਾਮ ਕੀਤੀਆਂ ਗਈਆਂ ਹਨ।
ਪੰਜਾਬ ਵਿੱਚ ਬਿਜਲੀ ਕਾਰਨ ਕਾਫੀ ਸਰਕਾਰਾਂ ਵੀ ਆਪਸ ਵਿਚ ਭਿੜ ਰਹੀਆਂ ਹਨ। ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਸਾਢੇ ਅੱਠ ਲੱਖ ਦਾ ਬਿਜਲੀ ਬਿੱਲ ਅਜੇ ਤੱਕ ਨਹੀਂ ਚੁਕਾਇਆ ਹੈ ਜਿਸ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਸ ਤੇ ਟਿੱਪਣੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਦੁਆਰਾ ਸੁਖਬੀਰ ਸਿੰਘ ਬਾਦਲ ਨੂੰ ਕਰਾਰਾ ਜਵਾਬ ਦੇਣ ਦੀ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਬਿਲ ਨਾ ਭਰਨ ਦੇ ਮਾਮਲੇ ਤੇ ਡਾਕਟਰ ਸਿੱਧੂ ਨੇ ਦੱਸਿਆ ਕਿ ਕਰੋਨਾ ਸਮੇਂ ਕੀਤੀ ਗਈ ਤਾਲਾਬੰਦੀ ਕਰਕੇ ਕਿਰਾਏ ਬੰਦ ਹੋ ਗਏ ਸਨ ਜਿਸ ਕਰਕੇ ਸਾਨੂੰ ਮੁਸ਼ਕਿਲ ਘੜੀ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਕਰੋਨਾ ਕਾਲ ਦੌਰਾਨ ਉਨ੍ਹਾਂ ਵੱਲੋਂ ਲੋੜਵੰਦਾਂ ਲਈ ਅੱਠ ਮਹੀਨਿਆਂ ਤੋਂ ਰਾਸ਼ਨ ਸੇਵਾ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ ਜੋ ਕਿ ਡੇਢ ਕਰੋੜ ਰੁਪਏ ਸੀ ਵੀ ਭਰਿਆ ਹੈ।
ਡਾਕਟਰ ਨਵਜੋਤ ਕੌਰ ਸਿੱਧੂ ਦੁਆਰਾ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਸੁਖਬੀਰ ਬਾਦਲ ਤੇ ਵਾਰ ਕਰਦਿਆਂ ਆਖਿਆ ਕਿ ਉਹ ਆਪਣੀ ਤਨਖਾਹ ਨਾਲ ਹੀ ਗੁਜ਼ਾਰਾ ਕਰਦੇ ਹਨ ਅਤੇ ਇੱਜ਼ਤ ਦੀ ਰੋਟੀ ਖਾਂਦੇ ਹਨ ਨਾ ਕਿ ਬਾਦਲ ਪਰਿਵਾਰ ਵਾਂਗ ਸਰਕਾਰੀ ਖਾਤੇ ਚੋਂ ਬਿੱਲ ਭਰਿਆ ਜਾਂਦਾ ਹੈ। ਉਨ੍ਹਾਂ ਨੇ ਇਲਾਜ, ਸੈਰ ਸਪਾਟਾ ਅਤੇ ਨਿੱਜੀ ਪ੍ਰੋਗਰਾਮਾਂ ਨੂੰ ਸਰਕਾਰ ਦੇ ਪੱਲਿਓਂ ਕਰਨ ਦਾ ਵੀ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਗਾਇਆ ਹੈ। ਆਖਿਰ ਉਹਨਾਂ ਨੇ ਆਖਿਆ ਕਿ ਇਸ ਸਾਡੇ ਘਰ ਦੇ ਬਿੱਲ ਦੀ ਪ੍ਰਵਾਹ ਕਰਨ ਦੀ ਬਜਾਇ ਸੁਖਬੀਰ ਬਾਦਲ ਆਪਣੇ ਵੱਲ ਧਿਆਨ ਦੇਣ।
Previous Postਇਸ ਬੈਂਕ ਤੋਂ ਆਈ ਵੱਡੀ ਖਬਰ : 10 ਹਜਾਰ ਰੁਪਏ ਕਢਵਾਉਣ ਲਈ ਕਰਨਾ ਪਵੇਗਾ ਹੁਣ ਇਹ ਕੰਮ
Next Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲੈ ਲਿਆ ਇਹ ਸਖਤ ਫੈਸਲਾ – ਤਾਜਾ ਵੱਡੀ ਖਬਰ