ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਮਹਾਮਾਰੀ ਦਾ ਪਸਾਰ ਹੋਇਆ ਹੈ,ਇਸ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ।ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ।ਹੁਣ ਉਨ੍ਹਾਂ ਸਭ ਦੇਸ਼ਾਂ ਨੂੰ ਆਪਣੇ ਪੈਰਾਂ ਸਿਰ ਹੋਣ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ ਤੇ ਪਿਆ ਹੈ ਜਿਨ੍ਹਾਂ ਨੇ ਇਸ ਮੰਦੀ ਦੇ ਦੌਰ ਵਿਚ ਕਰਜ਼ੇ ਤੋਂ ਤੰਗ ਆ ਕੇ। ਖੁ-ਦ-ਕੁ-ਸ਼ੀ- ਆਂ। ਕਰ ਲਈਆਂ। ਹੁਣ ਕੇਂਦਰ ਸਰਕਾਰ ਲੋਕਾਂ ਲਈ ਇਕ ਖੁਸ਼ਖ਼ਬਰੀ ਲੈ ਕੇ ਆਈ ਹੈ ਇਹ ਫ਼ੈਸਲਾ, ਜੋ 15 ਨਵੰਬਰ ਤੋਂ ਲਾਗੂ ਹੋ ਜਾਵੇਗਾ।
ਜਿਸ ਨੂੰ ਸੁਣ ਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵਿਆਜ ਤੇ ਮਾਫ ਕਰਨ ਦੇ ਫੈਸਲੇ ਨੂੰ ਜਲਦ ਤੋਂ ਜਲਦ ਬੁੱਧਵਾਰ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ।ਸੁਪ੍ਰੀਮ ਕੋਰਟ ਨੇ ਕਰਜ਼ ਮੋਰੇਟੋਰੀਅਮ ਦੀ ਮਿਆਦ ਦੇ ਵਿਆਜ ਨੂੰ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਕਈ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਨੇ 3 ਅਕਤੂਬਰ ਨੂੰ ਆਪਣੇ ਹਲਫਨਾਮੇ ਵਿੱਚ ਕਿਹਾ ਸੀ ਕਿ ਉਹ ਦੋ ਕਰੋੜ ਰੁਪਏ ਤੱਕ ਦੇ ਕਰਜ਼ ਮਾਮਲੇ ਚ 6 ਮਹੀਨੇ ਦੇ ਮੋਰੇਟੋਰੀਅਮ ਦੀ ਮਿਆਦ ਲਈ ਵਿਆਜ ਤੇ ਵਿਆਜ ਨੂੰ ਮੁਆਫ਼ ਕਰੇਗੀ।
ਜਿਸ ਨਾਲ ਲੋਕਾਂ ਵਿੱਚ ਕੁੱਝ ਰਾਹਤ ਪਾਈ ਜਾ ਰਹੀ ਹੈ। ਕਰੋਨਾ ਮਹਾਮਾਰੀ ਤੇ ਲੋਕ ਦੌਰਾਨ ਆਮ ਆਦਮੀ ਨੂੰ ਰਾਹਤ ਦੇਣ ਲਈ ਸਰਕਾਰ ਵੱਲੋਂ ਇਹ ਵਿਵਸਥਾ ਕੀਤੀ ਗਈ ਸੀ। ਕਿਉਂਕਿ ਕਰੋਨਾ ਮਾਹਵਾਰੀ ਦੇ ਚੱਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਨੌਕਰੀ ਤੇ ਕੰਮ ਕਾਰ ਛੁੱਟ ਗਏ ਸਨ। ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਜਸਟਿਸ ਜਨਰਲ ਤੁਸ਼ਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ
ਸਰਕਾਰ ਦਾ ਇਹ ਫੈਸਲਾ 15 ਨਵੰਬਰ ਤੋਂ ਪਹਿਲਾਂ ਪ੍ਰਭਾਵੀ ਹੋ ਜਾਵੇਗੀ। ਲੋਨ ਮੋਰੇਟੋਰੀਅਮ ਤਹਿਤ ਲੋਕਾਂ ਨੂੰ ਈ ਐਮ ਆਈ ਭਰਨ ਤੋਂ ਛੋਟ ਦਿੱਤੀ ਗਈ ਸੀ । ਇਸ ਸਹੂਲਤ ਦੇ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ,ਜੋਂ ਕਰਜ਼ ਨੂੰ ਲੈ ਕੇ ਚਿੰਤਾ ਵਿੱਚ ਸਨ। ਕਰੋਨਾ ਦੇ ਸਮੇਂ ਵਿੱਚ ਇਹ ਉਨ੍ਹਾਂ ਲਈ ਬਹੁਤ ਹੀ ਰਾਹਤ ਦੀ ਖ਼ਬਰ ਹੈ।
Previous Postਸਾਵਧਾਨ : ਕੈਪਟਨ ਨੇ ਆਉਣ ਵਾਲੇ ਸਮੇਂ ਪੰਜਾਬ ਚ ਕੋਰੋਨਾ ਦੇ ਬਾਰੇ ਦਿੱਤੀ ਇਹ ਜਾਣਕਾਰੀ
Next Postਹੁਣ ਇਸ ਚੋਟੀ ਦੇ ਮਸ਼ਹੂਰ ਗਾਇਕ ਨੂੰ ਹੋ ਗਿਆ ਕੋਰੋਨਾ ਵਾਇਰਸ